ਘੱਟ ਗਿਣਤੀ ਕੌਮ ਦੇ ‘ਵਿਦਿਆਰਥੀ ਸਕਾਲਰਸ਼ਿਪ’ ਦਾ ਵੱਡਾ ਘਪਲਾ; ਪੰਜਾਬ ਸਮੇਤ ਹੋਰ ਕਈ ਰਾਜਾਂ ਦਾ ਸਰਵੇਖਣ ਹੋਇਆ
Published : Aug 21, 2023, 7:18 am IST
Updated : Aug 21, 2023, 7:18 am IST
SHARE ARTICLE
Image: For representation purpose only.
Image: For representation purpose only.

‘ਮੁਸਲਿਮ ਮਦਰੱਸੇ’ ਸ਼ਿਕੰਜੇ ’ਚ ਆਉਣਗੇ, 2004-2016 ਤਕ ਕੁਲ 22 ਹਜ਼ਾਰ ਕਰੋੜ ਦੇ ਵਜ਼ੀਫ਼ੇ ਦਿਤੇ, ਸਰਵੇਖਣ ਕਮੇਟੀ ਨੇ ‘ਸੀ.ਬੀ.ਆਈ’ ਪੜਤਾਲ ਦੀ ਸਿਫ਼ਾਰਸ਼ ਕੀਤੀ

 

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ 300 ਕਰੋੜ ਤੋਂ ਵਧ ਵਜ਼ੀਫ਼ਾ ਘੁਟਾਲੇ ’ਚ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਹੋਰ ਅਧਿਕਾਰੀਆਂ ਵਿਰੁਧ ਦਰਜ ਮੁਕੱਦਮੇ ਤੋਂ ਬਾਅਦ ਹੁਣ ਪੰਜਾਬ ਦੇ ਕਈ ਸਕੂਲਾਂ ਤੇ ਕਾਲਜਾਂ ਸਮੇਤ ਮੁਸਲਿਮ ਮਦਰੱਸਿਆਂ ’ਚ ਪੜ੍ਹ ਚੁਕੇ ਘੱਟ ਗਿਣਤੀ ਕੌਮਾਂ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਹੜੱਪਣ ਕਾਰਨ ਉਸ ਵੇਲੇ ਦੇ ਮੰਤਰੀ, ਅਧਿਕਾਰੀਆਂ ਤੇ ਹੋਰ ਕਈ ਵੱਡੇ ਵਿਅਕਤੀ ਫਸਣ ਦਾ ਖ਼ਦਸ਼ਾ ਵਧ ਗਿਆ ਹੈ। ਕੇਂਦਰ ’ਚ ਡਾ. ਮਨਮੋਹਨ ਸਿੰਘ ਦੀ ਅਗਵਾਈ ’ਚ ਦੋ ਵਾਰ ਯੂ.ਪੀ.ਏ. ਸਰਕਾਰ ਮੌਕੇ 2004 ਤੋਂ 2014 ਤਕ ਇਨ੍ਹਾਂ ਵਜ਼ੀਫ਼ਿਆਂ ਦੀ ਸਕੀਮ, ਪਹਿਲੀ ਤੋਂ 8ਵੀਂ, 8ਵੀਂ ਤੋਂ ਦਸਵੀਂ ਅਤੇ +2 ਤਕ ਸਿੱਖ, ਮੁਸਲਿਮ, ਈਸਾਈ, ਬੋਧੀ, ਜੈਨੀ, ਪਾਰਸੀ ਲੜਕੇ-ਲੜਕੀਆਂ ਵਾਸਤੇ ਚਲਾਈ ਸੀ ਜੋ 2016 ਤਕ ਵੀ ਚਲਦੀ ਰਹੀ।

 

ਇਸ ਵਾਸਤੇ ਕੇਂਦਰ ਸਰਕਾਰ ਨੇ ਲੱਖਾਂ ਵਿਦਿਆਰਥੀਆਂ ਦੀ ਮਦਦ ਲਈ ਕੁਲ 22 ਹਜ਼ਾਰ ਕਰੋੜ ਦੀ ਰਕਮ ਜਾਰੀ ਕੀਤੀ ਗਈ। ਲਗਭਗ ਹਰ ਸੂਬੇ ਤੋਂ ਦਰਜ ਸੈਂਕੜੇ ਸ਼ਿਕਾਇਤਾਂ ਮਿਲੀਆਂ, ਸੰਸਦੀ ਮਾਹਰਾਂ ਦੀ ਕਮੇਟੀ ਨੇ ਪੰਜਾਬ, ਹਰਿਆਣਾ, ਯੂ.ਪੀ., ਮੱਧ ਪ੍ਰਦੇਸ਼, ਕਰਨਾਟਕਾ, ਆਂਧਰਾ, ਕੇਰਲ, ਮਦਰਾਸ, ਬਿਹਾਰ ਅਤੇ ਹੋਰ ਸੂਬਿਆਂ ਦਾ ਦੌਰਾ ਕੀਤਾ ਤੇ ਰੀਪੋਰਟਾਂ ਮੰਗਵਾਈਆਂ ਅਤੇ 1572 ਸੰਸਥਾਵਾਂ ਦਾ ਸਰਵੇਖਣ ਵੀ ਕੀਤਾ।

 

ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਵੇਖਣ ਅਨੁਸਾਰ 53 ਫ਼ੀ ਸਦੀ ਯਾਨੀ ਅੱਧੇ ਤੋਂ ਵਧ ਰਕਮ, ਇਨ੍ਹਾਂ ਵਿਦਿਆਰਥੀਆਂ ਦੇ ਨਾਮ ’ਤੇ ਨਕਲੀ ਤੇ ਫ਼ਰਜ਼ੀ ਸੰਸਥਾਵਾਂ, ਸਕੂਲਾਂ, ਮਦਰੱਸਿਆਂ ਨੇ ਹੜੱਪ ਲਈ ਹੈ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਆਧਾਰ ਕਾਰਡ ਤੇ ਬੈਂਕ ਅਕਾਊਂਟ ਦਰਜ ਸਕੀਮ ਤੋਂ ਪਹਿਲਾਂ ਇਹ ਫ਼ਰਜ਼ੀਵਾੜਾ ਸਾਹਮਣੇ ਆਇਆ ਜਿਸ ਦੀ ਪੜਤਾਲ 2004 ਤੋਂ 2022 ਤਕ ਕੀਤੀ ਗਈ। ਹੁਣ ਪੂਰਾ ਮਾਮਲਾ ਸੀ.ਬੀ.ਆਈ. ਨੂੰ ਸੌਂਪਣ ਵਾਸਤੇ ਪਿਛਲੇ ਮਹੀਨੇ ਇਕ ਮਾਹਰ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ।

 

ਮੌਜੂਦਾ ਮੋਦੀ ਸਰਕਾਰ ਨੂੰ ਇਹ ਵੀ ਸ਼ੱਕ ਹੈ ਕਿ ਜਿਨ੍ਹਾਂ ਸਿੱਖ ਤੇ ਮੁਸਲਿਮ ਵਿਦਿਆਰਥੀਆਂ ਦੇ ਨਾਮ ’ਤੇ ਇਹ ਕਰੋੜਾਂ ਦੀ ਰਕਮ, ਬਤੌਰ ਵਜ਼ੀਫ਼ੇ, ਫ਼ਰਜ਼ੀ ਬੈਂਕ ਖਾਤਿਆਂ ’ਚ ਪ੍ਰਾਪਤ ਕੀਤੀ ਗਈ, ਉਨ੍ਹਾਂ ਦੀ ਕੁਵਰਤੋਂ ਦੇਸ਼-ਵਿਰੋਧੀ, ਪ੍ਰਚਾਰ ਅਤੇ ਸੁਰੱਖਿਆ ’ਚ ਸੰਨ੍ਹ ਲਾਉਣ ਵਾਸਤੇ ਕੀਤੀ ਗਈ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement