ਕਿਹਾ, ਨਸ਼ੇ ਨੇ ਉਜਾੜੇ ਕਈ ਘਰ, ਹੁਣ ਨਹੀਂ ਖੁੱਲ੍ਹਣ ਦੇਵਾਂਗੇ ਠੇਕਾ
ਬਨੂੜ: ਨੇੜਲੇ ਪਿੰਡ ਜਾਂਸਲੀ ਵਿਚ ਸ਼ਰਾਬ ਪੀਣ ਨਾਲ ਇਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀਆਂ ਅਤੇ ਔਰਤਾਂ ਨੇ ਠੇਕਾ ਤੋੜ ਕੇ ਉਸ ਨੂੰ ਅੱਗ ਲਗਾ ਦਿਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਇਸ ਠੇਕੇ ’ਤੇ ਮਿਲਾਵਟੀ ਸ਼ਰਾਬ ਵੇਚੀ ਜਾਂਦੀ ਹੈ, ਜਿਸ ਕਾਰਨ ਪਹਿਲਾਂ ਵੀ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਿਹਾ। ਪਿੰਡ ਵਾਸੀਆਂ ਨੇ ਦਸਿਆ ਕਿ ਜਾਂਸਲੀ ਪਿੰਡ ਦਾ 40 ਸਾਲਾ ਸੇਰੂ ਰਾਮ ਪੁੱਤਰ ਰਣਜੀਤ ਚੰਦ ਮਜ਼ਦੂਰੀ ਕਰਦਾ ਸੀ।
ਇਹ ਵੀ ਪੜ੍ਹੋ: ਮੋਗਾ ਦੇ ਨਵੇਂ ਮੇਅਰ ਬਣੇ ਬਲਜੀਤ ਸਿੰਘ ਚਾਨੀ; ਪੰਜਾਬ ਵਿਚ ਬਣਿਆ ‘ਆਪ’ ਦਾ ਪਹਿਲਾ ਮੇਅਰ
ਐਤਵਾਰ ਸਵੇਰੇ ਕਰੀਬ 10 ਵਜੇ ਠੇਕੇ ਉਤੇ ਸ਼ਰਾਬ ਪੀਣ ਗਿਆ ਅਤੇ ਉਥੇ ਡਿੱਗ ਗਿਆ। ਰਾਸਤੇ ਵਿਚੋਂ ਜਾ ਰਹੇ ਲੋਕਾਂ ਨੇ ਉਸ ਨੂੰ ਘਰ ਛੱਡ ਦਿਤਾ, ਪ੍ਰਵਾਰਕ ਮੈਂਬਰਾਂ ਨੂੰ ਲੱਗਿਆ ਕਿ ਉਹ ਸ਼ਰਾਬ ਪੀਣ ਕਾਰਨ ਬੇਹੋਸ਼ ਹੋ ਗਿਆ। ਜਦੋਂ ਕਾਫੀ ਸਮੇਂ ਬਾਅਦ ਵੀ ਉਹ ਨਹੀਂ ਉੱਠਿਆ ਤਾਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਇਸ ਮਗਰੋਂ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਠੇਕਾ ਤੋੜ ਦਿਤਾ ਅਤੇ ਬਾਅਦ ਵਿਚ ਉਸ ਨੂੰ ਅੱਗ ਲਗਾਈ। ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਵਿਚ ਨਾਜਾਇਜ਼ ਠੇਕਾ ਖੋਲ੍ਹਿਆ ਗਿਆ ਹੈ। ਸ਼ਰਾਬ ਪੀਣ ਕਾਰਨ ਪਹਿਲਾਂ ਵੀ ਕਈ ਲੋਕਾਂ ਦੀ ਜਾਨ ਗਈ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਲੱਗੇ ਸਾਂਸਦ ਸੁਖਬੀਰ ਸਿੰਘ ਬਾਦਲ ਦੀ ਗੁੰਮਸ਼ੁਦਗੀ ਦੇ ਪੋਸਟਰ
ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਨਹੀਂ ਬੰਦ ਹੋਇਆ ਠੇਕਾ : ਸਰਪੰਚ
ਪਿੰਡ ਜਾਂਸਲੀ ਦੇ ਸਰਪੰਚ ਲੱਖੂ ਰਾਮ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਖੁੱਲ੍ਹੇ ਠੇਕੇ ਨੂੰ ਬੰਦ ਕਰਵਾਉਣ ਲਈ ਕਈ ਵਾਰ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਪੱਤਰ ਦਿਤੇ ਗਏ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਚੱਲਦਿਆਂ ਅੱਜ ਇਕ ਹੋਰ ਘਰ ਉੱਜੜ ਗਿਆ।
ਇਹ ਵੀ ਪੜ੍ਹੋ: ਰਾਜਸਥਾਨ 'ਚ ਕਾਰ-ਸਲੀਪਰ ਬੱਸ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਮਾਂ-ਪਿਓ ਤੇ ਪੁੱਤ ਦੀ ਹੋਈ ਮੌਤ
ਠੇਕਾ ਜਾਇਜ਼ਾ ਜਾਂ ਨਾਜਾਇਜ਼ ਇਹ ਦੇਖਣਾ ਵਿਭਾਗ ਦਾ ਕੰਮ : ਡੀ.ਐਸ.ਪੀ.
ਇਸ ਮਾਮਲੇ ਸਬੰਧੀ ਡੀ.ਐਸ.ਪੀ. ਸੁਰਿੰਦਰ ਮੋਹਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟ ਲਈ ਏ.ਪੀ. ਜੈਨ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿਚ ਰਖਵਾ ਦਿਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪਿੰਡ 'ਚ ਬਣਿਆ ਠੇਕਾ ਜਾਇਜ਼ ਹੈ ਜਾਂ ਨਾਜਾਇਜ਼, ਇਹ ਵੇਖਣਾ ਐਕਸਾਈਜ ਵਿਭਾਗ ਦਾ ਕੰਮ ਹੈ।