ਜ਼ਿਲ੍ਹਾ ਫਰੀਦਕੋਟ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਰਮੇਸ਼ ਲਾਲ ਦਾ ਅੰਤਿਮ ਸਸਕਾਰ

By : GAGANDEEP

Published : Aug 21, 2023, 5:58 pm IST
Updated : Aug 21, 2023, 5:58 pm IST
SHARE ARTICLE
photo
photo

ਬੱਚੇ ਤੇ ਪਤਨੀ ਦਾ ਰੋ-ਰੋ ਬੁਰਾ ਹਾਲ

 

 ਫਰੀਦਕੋਟ: ਲੇਹ-ਲਦਾਖ 'ਚ ਹਾਦਸੇ 'ਚ ਸ਼ਹੀਦ ਹੋਏ ਨਾਇਬ ਸੂਬੇਦਾਰ ਰਮੇਸ਼ ਲਾਲ ਦਾ ਅੱਜ ਅੰਤਿਮ ਸਸਕਾਰ ਕਰ ਦਿਤਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਵਿਖੇ ਕੀਤਾ ਗਿਆ। ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿਤੀ ਗਈ। ਸ਼ਹੀਦ ਰਮੇਸ਼ ਨੂੰ ਉਨ੍ਹਾਂ ਦੇ ਸਪੁੱਤਰ ਨੇ ਅਗਨੀ ਦਿਤੀ। 

ਇਹ ਵੀ ਪੜ੍ਹੋ:  ਫਤਹਿਗੜ੍ਹ ਸਾਹਿਬ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਤਰਨਦੀਪ ਸਿੰਘ ਦਾ ਅੰਤਿਮ ਸਸਕਾਰ 

ਸਸਕਾਰ ਮੌਕੇ ਸ਼ਹੀਦ ਰਮੇਸ਼ ਦੀ ਪਤਨੀ ਗੀਤਾ, ਦੋਵੇਂ ਬੱਚੇ, ਸਹੁਰੇ ਤੇ ਰਿਸ਼ਤੇਦਾਰ ਮੌਜੂਦ ਸਨ। ਇਸ ਦੇ ਨਾਲ ਹੀ ਪੂਰਾ ਪਿੰਡ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਵਿਖੇ ਇਕੱਠਾ ਹੋਇਆ। ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਦੇ ਨਾਲ ਹੀ ਸ਼ਹੀਦ ਜਵਾਨ ਅਮਰ ਰਹੇ ਦੇ ਨਾਅਰੇ ਵੀ ਲਗਾਏ। 

ਇਹ ਵੀ ਪੜ੍ਹੋ:ਸਿੱਖ ਨੌਜੁਆਨ ਨਾਲ ਵਿਆਹ ਕਰਵਾਉਣ ਲਈ ਕੋਰੀਆ ਤੋਂ ਆਈ ਮੁਟਿਆਰ, ਸਿੱਖ ਮਰਿਆਦਾ ਨਾਲ ਕਰਵਾਇਆ ਵਿਆਹ

ਸ਼ਹੀਦ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਨੀਵਾਰ ਦੇਰ ਸ਼ਾਮ ਫੁੱਲਾਂ ਨਾਲ ਸਜਾਏ ਟਰੱਕ 'ਚ ਫੌਜ ਦੇ ਜਵਾਨ ਪਿੰਡ ਪਹੁੰਚੇ। ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਅਤੇ ਜ਼ਿਲ੍ਹੇ ਦੇ ਲੋਕ ਵੀ ਅੰਤਿਮ ਦਰਸ਼ਨਾਂ ਲਈ ਪੁੱਜੇ। ਜਿਉਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਘਰ ਦੇ ਅੰਦਰ ਆਈ ਤਾਂ ਪਤਨੀ ਗੀਤਾ ਦੇਵੀ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਦਾ ਵੀ ਰੋ- ਰੋ ਬੁਰਾ ਹਾਲ ਹੋ ਗਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM

Punjab ‘ਚ ‘Emergency’ ਲੱਗੀ ਤਾਂ ਅਸੀਂ ਵਿਰੋਧ ਕਰਾਂਗੇ, Kangana Ranaut ਦੀ ਫ਼ਿਲਮ ‘ਤੇ SGPC ਦੀ ਚਿਤਾਵਨੀ

17 Jan 2025 11:14 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM
Advertisement