
ਫਰਜ਼ੀ ਦਸਤਾਵੇਜ਼ਾਂ ਨਾਲ ਵਿਦੇਸ਼ ’ਚੋਂ ਬੈਠ ਕੇ ਲੜੀ ਸੀ ਸਰਪੰਚ ਦੀ ਚੋਣ
Moga Sarpanch Kuldeep Kaur news : ਮੋਗਾ ਜ਼ਿਲ੍ਹੇ ਦੇ ਪਿੰਡ ਚੁੱਘਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖਿਲਾਫ਼ ਇਹ ਕਾਰਵਾਈ ਪੰਚਇਤ ਵਿਭਾਗ ਵੱਲੋਂ ਕੀਤੀ ਗਈ ਹੈ। ਕੁਲਦੀਪ ਕੌਰ ’ਤੇ ਆਰੋਪ ਹੈ ਕਿ ਉਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ’ਚ ਬੈਠ ਕੇ ਚੋਣ ਲੜੀ ਸੀ।
ਕੁਲਦੀਪ ਕੌਰ ਖਿਲਾਫ਼ ਸਰਪੰਚ ਦੀ ਚੋਣ ਲੜਨ ਵਾਲੀ ਉਮੀਦਵਾਰ ਜਸਵਿੰਦਰ ਕੌਰ ਦੇ ਪਤਨੀ ਨੇ ਸ਼ਿਕਾਇਤ ਦਿੱਤੀ ਸੀ ਅਤੇ ਕੁਲਦੀਪ ਕੌਰ ਖਿਲਾਫ ਬੀਤੇ ਅਪ੍ਰੈਲ ਮਹੀਨੇ ਮਾਮਲਾ ਦਰਜ ਕੀਤਾ ਗਿਆ ਸੀ। ਪੰਚਾਇਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਰਪੰਚ ਕੁਲਦੀਪ ਕੌਰ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।