ਆਲਮਗੀਰ ਆਟਾ ਮਿੱਲ ਘਟਨਾ: ਰਾਜ ਭਰ ਦੀਆਂ ਆਟਾ ਮਿੱਲਾਂ ਦੀ ਜਾਂਚ ਲਈ ਟੀਮਾਂ ਗਠਿਤ
Published : Sep 21, 2018, 6:57 pm IST
Updated : Sep 21, 2018, 6:57 pm IST
SHARE ARTICLE
Food Safety Teams
Food Safety Teams

 ਬੀਤੇ ਦੋ ਦਿਨਾਂ ਵਿੱਚ 100 ਤੋਂ ਵੱਧ ਆਟਾ ਮਿੱਲਾਂ ਦੀ ਜਾਂਚ

ਚੰਡੀਗੜ  :  ਲੁਧਿਆਣਾ ਜ਼ਿਲੇ ਦੇ ਆਲਮਗੀਰ ਸਥਿਤ ਆਟਾ ਮਿੱਲ ਵਿੱਚ 2000 ਕੁਇੰਟਲ ਖਰਾਬ ਅਤੇ ਮੁਸ਼ਕ ਮਾਰਦੀ ਕਣਕ ਨੂੰ ਸਹੀ ਕਣਕ ਵਿੱਚ ਰਲਾ ਕੇ ਆਟਾ ਬਣਾਉਣ ਦੀ ਘਟਨਾ ਦੇ ਪਰਦਾਫਾਸ ਹੋਣ ਤੋਂ ਬਾਅਦ ਫੂਡ ਸੇਫਟੀ ਕਮਿਸ਼ਨਰੇਟ ਵੱਲੋਂ ਤੁਰੰਤ ਕਾਰਵਾਈ ਕਰਦਿਆ ਰਾਜ ਭਰ ਦੀਆ ਆਟਾ ਮਿੱਲਾਂ ਦੀ ਜਾਂਚ ਅਤੇ ਘਟੀਆ ਆਟਾ ਜੋ ਕਿ ਮਨੁੱਖਾਂ ਦੇ ਖਾਣਯੋਗ ਨਹੀਂ ਹੈ ਦੀ ਵਿਕਰੀ ਨੂੰ ਨੱਥ ਪਾਉਣ ਲਈ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਉਕਤ ਪ੍ਰਗਟਾਵਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਟ੍ਰੇਸ਼ਨ ਸ.ਕਾਹਨ ਸਿੰਘ ਪੰਨੂੰ ਵੱਲੋਂ ਕੀਤਾ ਗਿਆ। ਸ. ਪੰਨੂੰ ਨੇ ਕਿਹਾ ਕਿ ਕੋਈ ਵਿਅਕਤੀ ਭਾਰਤੀ ਖਾਣ ਪੀਣ ਵਿੱਚੋਂ ਫਲ਼ਾਂ, ਮਠਿਆਈ ਅਤੇ ਪਨੀਰ ਨੂੰ ਤਾਂ ਬਾਹਰ ਕਰ ਸਕਦਾ ਹੈ ਪ੍ਰੰਤੂ ਆਟੇ ਨੂੰ ਬਾਹਰ ਕਰਨ ਬਾਰੇ ਸੋਚਿਆ ਵੀ ਨਹੀਂ ਸਕਦਾ ਅਤੇ ਵਿਸੇਸ਼ ਕਰਕੇ ਮੱਧਵਰਗੀ ਪਰਿਵਾਰ ਦੇ ਭੋਜਨ ਦਾ ਮੁੱਖ ਹਿੱਸਾ ਆਟਾ ਤੋਂ ਬਣੀਆਂ ਰੋਟੀਆ ਹੀ ਹੁੰਦੀਆ ਹਨ। ਉਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ 22 ਜਾਂਚ ਟੀਮਾਂ ਗਠਿਤ ਕੀਤੀਆਂ ਗਈਆ ਹਨ ਜਿਨਾਂ  ਨੂੰ ਸਾਰੀਆਂ ਸ਼ੱਕੀ ਮਿੱਲਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਬੀਤੇ ਦੋ ਦਿਨਾਂ ਵਿੱਚ 100 ਤੋਂ ਵੱਧ ਆਟਾ ਮਿੱਲਾਂ ਦੀ ਜਾਂਚ ਕੀਤੀ ਗਈ ਅਤੇ ਵੱਡੇ ਪੱਧਰ ਤੇ ਸੈਪਲ ਭਰੇ ਗਏ। ਭਰੇ ਗਏ ਨਮੂਨਿਆ ਦੇ ਜਾਂਚ ਨਤੀਜੇ ਆਉਣੇ ਅਜੇ ਬਾਕੀ ਹਨ ਅਤੇ ਮਿਲਾਵਟਖੋਰਾਂ ਖਿਲਾਫ਼ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸਦੇ ਨਾਲ ਹੀ ਆਟਾ ਮਿੱਲ ਮਾਲਕਾਂ ਨੂੰ ਵੀ ਚੰਗੇ ਮਿਆਰ ਦੀ ਕਣਕ ਐਫ.ਸੀ.ਆਈ , ਮਾਨਤਾ ਪ੍ਰਾਪਤ ਆੜ•ਤੀਏ ਅਤੇ ਹੋਰ ਭਰੋਸੇਮੰਦ ਥਾਵਾਂ ਤੋਂ ਖ੍ਰੀਦਣ ਲਈ ਪ੍ਰੇਰਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ•ਾਂ ਨੂੰ ਐਫ.ਐਸ,ਐਸ. ਏ. ਆਈ. ਤੋਂ ਲਾਈਸੈਂਸ ਲੈਣ ਲਈ ਕਿਹਾ ਗਿਆ।

ਇੱਥੇ ਇਹ ਦਸਣਾ ਜਰੂਰੀ ਹੈ ਕਿ ਬੀਤੇ ਸੋਮਵਾਰ ਫੂਡ ਸੇਫਟੀ ਟੀਮ ਅਤੇ ਡੇਅਰੀ ਡਿਵੈਲਪਮੈਂਟ ਆਫੀਸਰ ਦੀ ਸਾਂਝੀ ਟੀਮ ਵੱਲੋਂ ਲੁਧਿਆਣਾ ਜ਼ਿਲ•ੇ ਦੇ ਆਲਮਗੀਰ ਸਥਿਤ ਭਗਵਤੀ ਐਗਰੋ ਪ੍ਰੋਡਕਟਸ ਵੱਲੋਂ 2000 ਕੁਇੰਟਲ ਖਰਾਬ ਅਤੇ ਮੁਸ਼ਕ ਮਾਰਦੀ ਕਣਕ ਨੂੰ ਸਹੀ ਕਣਕ ਵਿੱਚ ਰਲਾ ਕੇ ਆਟਾ ਅਤੇ ਮੈਦਾ ਬਣਾਉਣ ਦੀ ਘਟਨਾ ਦੇ ਪਰਦਾਫਾਸ ਕੀਤਾ ਗਿਆ ਸੀ। ਬੀਤੇ ਦੋ ਦਿਨਾਂ ਦੌਰਾਨ ਮੁਹਾਲੀ, ਖਰੜ, ਰੂਪਨਗਰ, ਹੁਸ਼ਿਆਰਪੁਰ, ਫਾਜ਼ਿਲਕਾ, ਅਬੋਹਰ, ਮੁਕਤਸਰ, ਪਠਾਨਕੋਟ, ਲੁਧਿਆਣਾ, ਫਗਵਾੜਾ, ਬਠਿੰਡਾ, ਸੰਗਰੂਰ, ਫਤਿਹਗੜ• ਸਾਹਿਬ, ਬਰਨਾਲਾ, ਐਸ.ਬੀ.ਐਸ.ਨਗਰ ਅਤੇ ਮਾਨਸਾ ਵਿਖੇ ਆਟਾ ਮਿੱਲਾਂ ਦੀ ਜਾਂਚ ਕੀਤੀ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement