ਆਟਾ ਮਿਲਾਂ ਦਾ ਉਠਾਅ ਘੱਟ ਹੋਣ ਨਾਲ ਬੀਤੇ ਹਫ਼ਤੇ ਕਣਕ ਕੀਮਤਾਂ 'ਚ ਗਿਰਾਵਟ
Published : Jun 3, 2018, 4:48 pm IST
Updated : Jun 3, 2018, 4:48 pm IST
SHARE ARTICLE
Decrease in wheat prices
Decrease in wheat prices

ਉਤਪਾਦਕ ਖੇਤਰਾਂ ਤੋਂ ਸਪਲਾਈ ਵਧਣ ਅਤੇ ਸਮਰਥ ਸਟਾਕ ਦੇ ਮੁਕਾਬਲੇ ਆਟਾ ਮਿਲਾਂ ਦਾ ਉਠਾਅ ਘੱਟ ਹੋਣ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਥੋਕ ਅਨਾਜ ਬਾਜ਼ਾਰ 'ਚ ਬੀਤੇ ਹਫ਼ਤੇ...

ਨਵੀਂ ਦਿੱਲੀ : ਉਤਪਾਦਕ ਖੇਤਰਾਂ ਤੋਂ ਸਪਲਾਈ ਵਧਣ ਅਤੇ ਸਮਰਥ ਸਟਾਕ ਦੇ ਮੁਕਾਬਲੇ ਆਟਾ ਮਿਲਾਂ ਦਾ ਉਠਾਅ ਘੱਟ ਹੋਣ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਥੋਕ ਅਨਾਜ ਬਾਜ਼ਾਰ 'ਚ ਬੀਤੇ ਹਫ਼ਤੇ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਈ। ਹਾਲਾਂਕਿ ਖ਼ਪਤਕਾਰ ਉਦਯੋਗਾਂ ਦੀ ਮੰਗ ਵਧਣ ਕਾਰਨ ਮੱਕੇ ਦੀਆਂ ਕੀਮਤਾਂ 'ਚ ਤੇਜ਼ੀ ਆਈ।

wheat priceswheat prices

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਉਤਪਾਦਕ ਖੇਤਰਾਂ ਤੋਂ ਸਪਲਾਈ ਸੁਧਰਣ ਕਾਰਨ ਸਮਰਥ ਸਟਾਕ ਹੋਣ ਕਾਰਨ ਕਣਕ ਦੀਆਂ ਕੀਮਤਾਂ 'ਚ ਗਿਰਾਵਟ ਆਈ। ਰਾਸ਼ਟਰੀ ਰਾਜਧਾਨੀ 'ਚ ਕਣਕ ਦੜਾ (ਮਿਲ ਲਈ) ਦੀ ਕੀਮਤ 10 ਰੁਪਏ ਦੀ ਗਿਰਾਵਟ  ਨਾਲ 1,740-1,745 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ। ਆਟਾ ਚੱਕੀ ਡਿਲੀਵਰੀ ਦੀ ਕੀਮਤ ਵੀ ਸਮਾਨ ਅੰਤਰ ਦੀ ਗਿਰਾਵਟ ਨਾਲ 1,745- 1,750 ਰੁਪਏ ਪ੍ਰਤੀ 90 ਕਿੱਲੋ ਦਾ ਬੈਗ 'ਤੇ ਬੰਦ ਹੋਈ।

wheat wheat

ਦੂਜੇ ਪਾਸੇ ਮੱਕੇ ਦੀ ਕੀਮਤ ਪਿਛਲੇ ਹਫ਼ਤੇ ਦੇ 1,270-1,275 ਰੁਪਏ ਦੇ ਮੁਕਾਬਲੇ ਸਮੀਖਿਆ ਅਧੀਨ ਹਫ਼ਤੇ ਦੇ ਅੰਤ 'ਚ 1,290-1,295 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ। ਹਾਲਾਂਕਿ ਛਿਟਪੁਟ ਸੌਦਿਆਂ ਕਾਰਨ ਚਾਵਲ ਬਾਸਮਤੀ ਕਾਮਨ ਅਤੇ ਚਾਵਲ ਬਾਸਮਤੀ ਪੂਸਾ 1121 ਕਿਸਮ ਦੀ ਕੀਮਤ ਸੀਮਤ ਦਾਇਰੇ 'ਚ ਘੱਟ ਵਧੇ ਤੋਂ ਬਾਅਦ ਹਫ਼ਤੇ ਦੇ ਅੰਤ ਵਿਚ ਅਨੁਪਾਤ  7,300-7,400 ਰੁਪਏ ਅਤੇ 6,600-6,700 ਰੁਪਏ ਪ੍ਰਤੀ ਕਵਿੰਟਲ ਦੇ ਬੀਤੇ ਹਫ਼ਤੇ ਦੇ ਅੰਤ ਦੇ ਬੰਦ ਪੱਧਰ 'ਤੇ ਹੀ ਬੰਦ ਹੋਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement