
ਕਿਹਾ - ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਸੁਖਬੀਰ ਬਾਦਲ ਕਿੰਨਾ ਵੱਡਾ ਧੋਖੇਬਾਜ਼ ਹੈ।
ਚੰਡੀਗੜ੍ਹ - ਕਿਸਾਨ ਵਿਰੋਧੀ ਬਿੱਲਾਂ ਦੇ ਮੁੱਦੇ ਤੇ ਰਾਜਪਾਲ ਨੂੰ ਮੈਮੋਰੰਡਮ ਦੇਣ ਗਈ 'ਆਪ' ਦੀ ਸਮੁੱਚੀ ਲੀਡਰਸ਼ਿਪ ਨੂੰ ਮਿਲਣ ਦੀ ਇਜਾਜ਼ਤ ਨਾ ਦੇਣ 'ਤੇ ਚੰਡੀਗੜ੍ਹ ਰਾਜ ਭਵਨ ਦੇ ਬਾਹਰ ਆਪ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਚੀਮਾ ਨੇ ਅਕਾਲੀ ਦਲ ਵਿਰੁੱਧ ਬੋਲਦਿਆ ਆਖਿਆ ਕਿ ਹਰਸਿਮਰਤ ਬਾਦਲ ਨੇ ਬਿੱਲ ਪਾਸ ਹੋਣ ਤੋਂ ਬਾਅਦ ਹੀ ਕਿਉਂ ਅਸਤੀਫ਼ਾ ਦਿੱਤਾ।
Harpal Cheema
ਬਿੱਲ ਪਾਸ ਹੋਣ ਸਮੇਂ ਅਕਾਲੀ ਦਲ ਨੇ ਬਿੱਲਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਪਹਿਲਾਂ ਤਾਂ ਬਿੱਲ ਦੇ ਹੱਕ ਵਿਚ ਸਨ ਫਿਰ ਜਦੋਂ ਕਿਸਾਨਾਂ ਨੇ ਉਹਨਾਂ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਡਰਦਿਆਂ ਨੇ ਅਸਤੀਫ਼ਾ ਦੇ ਦਿੱਤਾ। ਹਰਪਾਲ ਚੀਮਾ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੌਤ ਦਾ ਵਰੰਟ ਲਿਖਿਆ ਹੈ ਉਸ ਨੂੰ ਤੁਰੰਤ ਵਾਪਿਸ ਲਿਆ ਜਾਵੇ।
Sukhbir Badal And Harsimrat Badal
ਉਹਨਾਂ ਕਿਹਾ ਕਿ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਸੁਖਬੀਰ ਬਾਦਲ ਕਿੰਨਾ ਵੱਡਾ ਧੋਖੇਬਾਜ਼ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਰਾਸ਼ਟਰਪਤੀ ਨੂੰ ਮਿਲ ਕੇ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਹ ਕਿਸਾਨਾਂ ਦੇ ਹੱਕ ਵਿਚ ਹਨ ਪਰ ਹਰਸਿਮਰਤ ਕੌਰ ਬਾਦਲ ਲੁਕਵੇਂ ਰੂਪ 'ਚ ਇਹ ਕਹਿੰਦੇ ਫਿਰਦੇ ਨੇ ਕਿ ਅਸੀਂ ਖੇਤੀ ਬਿੱਲ ਦੇ ਵਿਰੋਧ ਵਿਚ ਨਹੀਂ ਹਾਂ ਸਿਰਫ਼ ਕਿਸਾਨ ਹੀ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ।
Farmer
ਹਰਪਾਲ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਿਸਾਨਾਂ ਅਤੇ ਲੋਕਾਂ ਤੋਂ ਡਰ ਕੇ ਹੀ ਯੂਟਰਨ ਲਿਆ ਸੀ ਕਿਉਂਕਿ ਕਿਸਾਨਾਂ ਨੇ ਜਗ੍ਹਾ-ਜਗ੍ਹਾ 'ਤੇ ਪੋਸਟਰ ਲਗਾ ਦਿੱਤੇ ਸਨ ਕਿ ਜੋ ਇਸ ਬਿੱਲ ਦੇ ਹੱਕ ਵਿਚ ਹੈ ਉਹ ਸਾਡੇ ਪਿੰਡ ਵਿਚ ਨਹੀਂ ਆ ਸਕਦਾ ਅਸੀਂ ਉਹਨਾਂ ਨੂੰ ਪਿੰਡ ਵਿਚ ਨਹੀਂ ਵੜਣ ਦੇਵਾਂਗੇ। ਹਰਪਾਲ ਚੀਮਾ ਨੇ ਕਿਹਾ ਕਿ ਜਿੰਨਾ ਸਮਾਂ ਰਾਜਪਾਲ ਵੀਪੀ ਸਿੰਘ ਬਦਨੌਰ ਬਾਹਰ ਨਹੀਂ ਆਉਂਦੇ ਇਹ ਪ੍ਰਦਰਸ਼ਨ ਜਾਰੀ ਰਹੇਗਾ।