
ਕੀ ਇਕ ਦੂਜੇ ’ਤੇ ਭ੍ਰਿਸ਼ਟਾਚਾਰੀ ਹੋਣ ਦੇ ਦੋਸ਼ ਲਾਉਣ ਵਾਲੇ ਸਿ ਸੇਵਾ ਦਲ ਭ੍ਰਿਸ਼ਟਾਚਾਰ ਬਾਰੇ ਅਖੌਤੀ ਸਿੱਖ ਆਗੂ ‘ਇਕੋ ਥੈਲੀ ਦੇ ਚੱਟੇ ਵੱਟੇ’ : ਹਰਦਿਤ ਸਿੰਘ ਗੋਬਿੰਦਪੁਰੀ
ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ): ਪੰਥਕ ਸੇਵਾ ਦਲ ਦੇ ਬੁਲਾਰੇ ਤੇ ਨਿਗਰਾਨ ਸ.ਹਰਦਿਤ ਸਿੰਘ ਗੋਬਿੰਦਪੁਰੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਾਗੋ ਪਾਰਟੀ ਤੇ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਨੂੰ ‘ਇਕੋ ਥੈਲੀ ਦੇ ਚੱਟੇ ਵੱਟੇ’ ਦਸਿਆ ਹੈ।
ਉਨ੍ਹਾਂ ਕਿਹਾ, ਹੈਰਾਨੀ ਦੀ ਗੱਲ ਹੈ ਕਿ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਦੇ ਨਾਂ ’ਤੇ ਬਾਦਲ ਦਲ ਤੋਂ ਅਸਤੀਫ਼ਾ ਦੇਣ ਪਿਛੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਜਾਗੋ ਪਾਰਟੀ ਦੇ ਦਿੱਲੀ ਪ੍ਰਧਾਨ ਸ.ਚਮਨ ਸਿੰਘ ਨੇ ਸ਼ੰਟੀ ਦੀ ਹਮਾਇਤ ਕਰਨ ਦਾ ਇਸ਼ਾਰਾ ਦਿਤਾ ਹੈ, ਜਦਕਿ ਇਹ ਤਿੰਨੋਂ ਆਗੂ/ਪਾਰਟੀਆਂ ਇਕ ਦੂਜੇ ਵਿਰੁਧ ਭ੍ਰਿਸ਼ਟਾਚਾਰੀ ਹੋਣ ਦੇ ਬਿਆਨ ਦਾਗਦੇ ਨਹੀਂ ਸਨ ਥੱਕਦੇ।
ਇਥੇ ਜਾਰੀ ਇਕ ਬਿਆਨ ਵਿਚ ਸ.ਹਰਦਿਤ ਸਿੰਘ ਨੇ ਕਿਹਾ, “ਇਕ ਪਾਸੇ ਸ਼ੰਟੀ ਅਪਣੇ ਕਾਰਜਕਾਲ ਵਿਚ ਕਰੋੜਾਂ ਦੇ ਸਬਜ਼ੀ ਘਪਲੇ ਦੇ ਦੋਸ਼ਾਂ ਵਿਚ ਘਿਰੇ ਰਹੇ ਹਨ ਤੇ ਦੂਜੇ ਪਾਸੇ ਸ਼ੰਟੀ ਨੇ ਹੀ ਸਰਨਾ ’ਤੇ ਬਾਲਾ ਸਾਹਿਬ ਹਸਪਤਾਲ ਬਾਰੇ ਅਖੌਤੀ ਫ਼ਰਜ਼ੀ ਟਰੱਸਟ ਬਣਾ ਕੇ, ਭ੍ਰਿਸ਼ਟਾਚਾਰ ਦਾ ਅੱਡਾ ਖੋਲ੍ਹਣ ਆਦਿ ਵਰਗੇ ਦੋਸ਼ ਲਾਏ ਸਨ ਤੇ ਸ਼ੰਟੀ ਨੇ ਹੀ ਮਨਜੀਤ ਸਿੰਘ ਜੀ ਕੇ ’ਤੇ ਇਕ ਲੱਖ ਕੈਨੇਡੀਅਨ ਡਾਲਰ ਖ਼ੁਰਦ ਬੁਰਦ ਕਰਨ ਤੇ ਹੋਰ ਦੋਸ਼ ਲਾ ਕੇ, ਅਦਾਲਤ ਵਿਚ ਮੁਕੱਦਮਾ ਦਰਜ ਕਰਵਾਇਆ ਸੀ।
ਬੀਤੇ ਵਿਚ ਹੀ ਸਰਨਾ ਨੇ ਵੀ ਜੀ.ਕੇ. ਅਤੇ ਜੀ.ਕੇ. ਨੇ ਵੀ ਸਰਨਾ ’ਤੇ ਭ੍ਰਿਸ਼ਟਾਚਾਰ ਦੇ ਵੱਡੇ ਦੋਸ਼ ਲਾਏ ਸਨ, ਪਰ ਹੁਣ ਇਹ ਤਿੰਨੋ ਇਕ ਦੂਜੇ ਨਾਲ ਗੰਢ ਤੁਪ ਕਰਨ ਲਈ ਪੱਬਾ ਭਾਰ ਹਨ, ਕਿਉਂਕਿ ਇਨ੍ਹਾਂ ਸੱਭ ਨੂੰ ਪਤਾ ਹੈ ਕਿ ਇਹ 2021 ਦੀਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਪਣੇ ਦਮ ’ਤੇ ਨਹੀਂ ਲੜ ਸਕਦੇ। ਫਿਰ ਇਕ ਦੂਜੇ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਆਗੂ ਕਿਸ ਮੂੰਹ ਨਾਲ ਦਿੱਲੀ ਦੇ ਸਿੱਖਾਂ ਨੂੰ ਦਿੱਲੀ ਗੁਰਦਵਾਰਾ ਕਮੇਟੀ ਦਾ ਪ੍ਰਬੰਧ ਭ੍ਰਿਸ਼ਟਾਚਾਰ ਮੁਕਤ ਦੇਣ ਦੇ ਸੁਪਨੇ ਵਿਖਾ ਰਹੇ ਹਨ?