ਰਾਣਾ ਸੋਢੀ ਨੇ ਆਈ.ਆਈ.ਐਮ. ਦੇ ਵਿਦਿਆਰਥੀਆਂ ਨੂੰ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ
Published : Sep 21, 2020, 10:33 pm IST
Updated : Sep 21, 2020, 10:33 pm IST
SHARE ARTICLE
image
image

ਰਾਣਾ ਸੋਢੀ ਨੇ ਆਈ.ਆਈ.ਐਮ. ਦੇ ਵਿਦਿਆਰਥੀਆਂ ਨੂੰ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ

 


ਚੰਡੀਗੜ੍ਹ, 21 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਈ.ਆਈ.ਐਮ. ਰੋਹਤਕ ਵਿਚ ਦੋ ਸਾਲਾ ਖੇਡ ਮੈਨੇਜਮੈਂਟ ਪੋਸਟ ਗਰੈਜੁਏਟ ਡਿਪਲੋਮਾ ਕੋਰਸ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਅੱਜ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ।

imageimage


ਸਾਬਕਾ ਭਾਰਤੀ ਕ੍ਰਿਕਟਰ ਅਤੁਲ ਵਾਸਨ, ਸੇਵਾ ਮੁਕਤ ਭਾਰਤੀ ਵੇਟਲਿਫ਼ਟਰ ਕਰਨਮ ਮਲੇਸ਼ਵਰੀ ਤੇ ਹੋਰ ਪ੍ਰਮੁੱਖ ਹਸਤੀਆਂ ਦੀ ਹਾਜ਼ਰੀ ਵਿਚ ਇਸ ਉਦਘਾਟਨੀ ਸਮਾਰੋਹ ਨੂੰ ਆਨਲਾਈਨ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਅਜੋਕੇ ਦੌਰ ਵਿਚ ਖਿਡਾਰੀਆਂ ਦੇ ਸਮੁੱਚੇ ਪ੍ਰਦਰਸ਼ਨ ਤੇ ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਤਿਆਰ ਰੱਖਣ ਵਿਚ ਖੇਡ ਮੈਨੇਜਰਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਰੇਕ ਖੇਤਰ ਵਿਚ ਆਲਮੀ ਪੱਧਰ ਦੇ ਮੈਨੇਜਰ ਤਿਆਰ ਕਰਨ ਵਿਚ ਆਈ.ਆਈ.ਐਮਜ਼. ਦੀ ਭੂਮਿਕਾ ਬਹੁਤ ਅਹਿਮ ਹੈ ਪਰ ਖੇਡ ਮੈਨੇਜਮੈਂਟ ਦੇ ਖੇਤਰ ਵਿਚ ਮਿਆਰੀ ਮੈਨੇਜਰ ਤਿਆਰ ਕਰਨ ਵਿਚ ਇਨ੍ਹਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਕਾਫ਼ੀ ਮਹੱਤਵਪੂਰਨ ਹੈ।


ਰਾਣਾ ਸੋਢੀ ਨੇ ਕਿਹਾ ਕਿ ਖੇਡ ਸਨਅਤ ਨੇ ਦੁਨੀਆ ਭਰ ਵਿਚ ਲਾਮਿਸਾਲ ਤਰੱਕੀ ਦਰਜ ਕੀਤੀ ਹੈ ਅਤੇ ਕਈ ਮੁਲਕਾਂ ਵਿਚ ਇਹ ਸਮੁੱਚੇ ਖੇਤਰ ਵਿਚ ਸਫ਼ਲਤਾਪੂਰਵਕ ਤਬਦੀਲ ਹੋ ਚੁੱਕਾ ਹੈ। ਜ਼ਿਆਦਾ ਮੰਗ ਕਾਰਨ ਇਸ ਸਨਅਤ ਦਾ ਹੁਣ ਕਈ ਵਰਗਾਂ ਵਿਚ ਵਿਸਤਾਰ ਹੋਇਆ ਹੈ ਅਤੇ ਇਸ ਵਿਚ ਵੱਡੇ ਪੱਧਰ ਉਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਕਈ ਉਸਾਰੂ ਸੰਕੇਤਾਂ ਨਾਲ ਖੇਡਾਂ ਯਕੀਨੀ ਤੌਰ ਉਤੇ ਵਿਹਲੇ ਸਮੇਂ ਦੀ ਗਤੀਵਿਧੀ ਵਾਲੀ ਅਪਣੀ ਰਵਾਇਤੀ ਦਿੱਖ ਤੋਂ ਬਾਹਰ ਨਿਕਲੀਆਂ ਹਨ ਅਤੇ ਇਹ ਹੁਣ ਅਹਿਮ ਵਪਾਰਕ ਗਤੀਵਿਧੀ ਬਣ ਚੁੱਕੀ ਹੈ, ਜਿਸ ਵਿੱਚ ਮਨੋਰੰਜਨ, ਮੀਡੀਆ, ਮੈਨੂਫੈਕਚਰਿੰਗ ਤੇ ਮੈਨੇਜਮੈਂਟ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement