ਸੁਖਜਿੰਦਰ ਰੰਧਾਵਾ ਨੇ ਖੇਤੀ ਆਰਡੀਨੈਂਸਾਂ ਮਾਮਲੇ 'ਚ ਹਰਸਿਮਰਤ ਬਾਦਲ ਤੋਂ ਪੰਜ ਸਵਾਲਾਂ ਦੇ ਜਵਾਬ ਮੰਗੇ
Published : Sep 21, 2020, 7:04 pm IST
Updated : Sep 21, 2020, 7:04 pm IST
SHARE ARTICLE
Sukhjinder Randhawa With Harsimrat Badal
Sukhjinder Randhawa With Harsimrat Badal

ਰੰਧਾਵਾ ਨੇ ਅਕਾਲ਼ੀ ਆਗੂ ਨੂੰ ਕਿਸਾਨ ਹਮਾਇਤੀ ਲਏ ਕਿਸੇ ਵੀ ਸਟੈਂਡ ਦੇ ਸਬੂਤ ਨਾਲ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ

ਚੰਡੀਗੜ੍ਹ, 21 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਮਾਮਲੇ ਵਿੱਚ ਭਾਈਵਾਲ ਰਹੀ ਹਰਸਿਮਰਤ ਕੌਰ ਬਾਦਲ ਤੋਂ ਪੰਜ ਸਵਾਲਾਂ ਦੇ ਜਵਾਬ ਮੰਗੇ ਹਨ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਪਹਿਲਾ ਤਾਂ ਇਹ ਦੱਸੇ ਕਿ ਜਦੋ ਕੇਂਦਰੀ ਕੈਬਨਿਟ ਵਿੱਚ ਖੇਤੀ ਆਰਡੀਨੈਂਸ ਪਾਸ ਹੋਏ ਤਾਂ ਉਸ ਨੇ ਕਿਸਾਨਾਂ ਦੇ ਹੱਕ ਵਿੱਚ ਕੀ ਸਟੈਂਡ ਲਿਆ।

Sukhjinder RandhawaSukhjinder Randhawa

ਉਨ੍ਹਾਂ ਕਿਹਾ ਕਿ ਦੂਜੀ ਗੱਲ ਇਹ ਸਪੱਸ਼ਟ ਕਰੇ ਕਿ ਜਦੋਂ ਕੈਬਨਿਟ ਵੱਲੋਂ ਆਰਡੀਨੈੰਸ ਨੂੰ ਕਾਨੂੰਨ ਬਣਾਉਣ ਲਈ ਸੰਸਦ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਤਾਂ ਉਸ ਨੇ ਕੀ ਸਟੈਂਡ ਲਿਆ। ਕਾਂਗਰਸੀ ਆਗੂ ਨੇ ਹਰਸਿਮਰਤ ਨੂੰ ਤੀਜਾ ਸਵਾਲ ਪੁੱਛਿਆ ਕਿ ਸੰਸਦ ਵਿੱਚ ਬਿੱਲ ਪੇਸ਼ ਕਰਨ ਵੇਲੇ ਉਹ ਗੈਰ ਹਾਜਰ ਕਿਉਂ ਰਹੀ। ਉਨ੍ਹਾਂ ਕਿਹਾ ਕਿ ਹਰਸਿਮਰਤ ਇਹ ਵੀ ਸਪੱਸ਼ਟ ਕਰੇ ਕਿ ਅਸਤੀਫਾ ਉਸ ਨੇ ਆਪਣੀ ਮਰਜੀ ਨਾਲ ਦਿੱਤਾ ਜਾਂ ਕਿਸੇ ਦਬਾਅ ਹੇਠ ਕਿਉਂਕਿ ਅਸਤੀਫਾ ਦੇਣ ਵੇਲੇ ਵੀ ਉਹ ਸੰਸਦ ਵਿਚੋਂ ਗੈਰ ਹਾਜਰ ਰਹੀ।

Harsimrat Badal Harsimrat Badal

ਸ. ਰੰਧਾਵਾ ਨੇ ਪੰਜਵਾਂ ਸਵਾਲ ਪੁੱਛਦਿਆਂ ਕਿਹਾ, "ਹਰਸਿਮਰਤ ਦੱਸੇ ਕੀ ਇਹ ਕਾਨੂੰਨ ਕਿਸਾਨ ਵਿਰੋਧੀ ਹੈ ਜਾਂ ਨਹੀਂ।" ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਵੀ ਸਵਾਲ ਦੇ ਜਵਾਬ ਵਿੱਚ ਹਰਸਿਮਰਤ ਕੌਰ ਬਾਦਲ ਕੋਲ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣ ਬਾਰੇ ਕੋਈ ਸਬੂਤ ਜਾਂ ਦਸਤਾਵੇਜ਼ ਹੈ ਤਾਂ ਉਹ ਪੀਟੀਸੀ ਸਮੇਤ ਕਿਸੇ ਵੀ ਚੈਨਲ ਉਤੇ ਕਾਂਗਰਸੀ ਵਰਕਰ ਨਾਲ ਬਹਿਸ ਵਿੱਚ ਬੈਠਣ ਦੀ ਖੁੱਲ੍ਹੀ ਚੁਣੌਤੀ ਸਵਿਕਾਰ ਕਰੇ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement