ਅਕਾਲੀ ਆਗੂ ਭਾਜਪਾ ਦੇ ਏਜੰਟ ਵਜੋਂ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਬਾਹਰ ਭੇਜੇ ਗਏ ਨੇ : ਜਾਖੜ
Published : Sep 21, 2020, 4:30 am IST
Updated : Sep 21, 2020, 4:30 am IST
SHARE ARTICLE
image
image

ਅਕਾਲੀ ਆਗੂ ਭਾਜਪਾ ਦੇ ਏਜੰਟ ਵਜੋਂ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਬਾਹਰ ਭੇਜੇ ਗਏ ਨੇ : ਜਾਖੜ

ਚੰਡੀਗੜ੍ਹ, 20 ਸਤੰਬਰ (ਨੀਲ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਅਪਣਾ ਰੂਪ ਬਦਲ ਕੇ ਸੁਖਬੀਰ ਅਕਾਲੀ ਦਲ ਕਰ ਲਿਆ ਹੈ, ਉਸ ਦੇ ਆਗੂ ਅਸਤੀਫ਼ੇ ਦਾ ਡਰਾਮਾ ਕਰ ਕੇ ਹੁਣ ਭਾਜਪਾ ਦੇ ਏਜੰਟ ਦੇ ਤੌਰ ’ਤੇ ਪੰਜਾਬ ਆਏ ਹਨ ਤਾਂ ਜੋ ਕਿਸਾਨਾਂ ਨੂੰ ਗੁਮਰਾਹ ਕਰ ਕੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਇਕਜੁਟ ਹੋਈਆਂ ਧਿਰਾਂ ਨੂੰ ਕਮਜ਼ੋੋਰ ਕੀਤਾ ਜਾ ਸਕੇ। 
ਇਕ ਬਿਆਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਏਜੰਟ ਦੇ ਤੌਰ ’ਤੇ ਕੰਮ ਕਰਦਿਆਂ ਅਕਾਲੀ ਆਗੂਆਂ ਨੇ ਕੋਸ਼ਿਸ ਕੀਤੀ ਕਿ ਕਿਸਾਨਾਂ ਨੂੰ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਸਬੰਧੀ ਭਰਮਿਤ ਕੀਤਾ ਜਾਵੇ। ਇਸ ਲਈ ਉਨ੍ਹਾਂ ਪਿਛਲੇ ਤਿੰਨ ਮਹੀਨੇ ਤੋਂ ਮੁਹਿੰਮ ਚਲਾਈ ਹੋਈ ਸੀ ਅਤੇ ਖੇਤੀ ਮੰਤਰੀ ਦੀ ਚਿੱਠੀ ਲਿਆਉਣ ਸਮੇਤ ਹਰ ਇਕ ਮੰਚ ਤੇ ਉਹ ਇਨ੍ਹਾਂ ਕਾਲੇ ਕਾਨੂੰਨਾਂ ਦੀ ਹਮਾਇਤ ਕਰਦਿਆਂ ਇਨ੍ਹਾਂ ਨੂੰ ਕਿਸਾਨਾਂ ਦੇ ਹਿਤ ਵਿਚ ਦਸਦੇ ਰਹੇ ਸਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ,‘‘ਫਿਰ ਵੀ ਜਦ ਪੰਜਾਬ ਦਾ ਸਮਝਦਾਰ ਕਿਸਾਨ ਉਨ੍ਹਾਂ ਦੀਆਂ ਭਰਮਾਊ ਗੱਲਾਂ ਵਿਚ ਨਹੀਂ ਆਇਆ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਸਫ਼ਲਤਾ ਨਹੀਂ ਮਿਲੀ ਤਾਂ ਹੁਣ ਤਿਆਗ ਪੱਤਰ ਦਾ ਬਹਾਨਾ ਕਰ ਕੇ ਇਕ ਵਾਰ ਫਿਰ ਕਿਸਾਨ ਏਕਤਾ ਨੂੰ ਭੰਗ ਕਰਨ ਦੇ ਮਾੜੇ ਇਰਾਦੇ ਨਾਲ ਇਹ ਦਿੱਲੀ ਤੋਂ ਪੰਜਾਬ ਆਏ ਹਨ।’’ 
ਜਾਖੜ ਨੇ ਕਿਹਾ ਕਿ ਹੁਣ ਜਦ ਪੰਜਾਬ ਦੀਆਂ ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਕਿਸਾਨ ਸੰਗਠਨਾਂ ਸਮੇਤ ਸਮਾਜ ਦਾ ਹਰ ਇਕ ਵਰਗ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਇਕਜੁਟ ਹੋ ਗਿਆ ਤਾਂ ਫਿਰ ਭਾਜਪਾ ਦੇ ਇਹ ਏਜੰਟ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਇਰਾਦੇ ਨਾਲ ਪੰਜਾਬ ਆਏ ਹਨ। 
imageimage

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement