ਵਿਧਾਇਕ ਬਰਿੰਦਰਮੀਤ ਸਿੰਘ ਦਾ ਬਿਆਨ, ‘ਸਾਡੇ ਤੋਂ ਲੋਕਾਂ ਦੀ ਆਸ ਬੱਝੀ ਹੈ, ਇਹ ਟੁੱਟਣ ਨਹੀਂ ਦੇਵਾਂਗੇ’
Published : Sep 21, 2021, 4:23 pm IST
Updated : Sep 21, 2021, 4:23 pm IST
SHARE ARTICLE
Barindermeet Singh Pahra
Barindermeet Singh Pahra

ਨਸ਼ਿਆਂ ਦੇ ਮੁੱਦੇ ’ਤੇ ਬਰਿੰਦਰਮੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ। ਇਮਾਨਦਾਰੀ ਨਾਲ ਕੰਮ ਹੋਵੇਗਾ ਤੇ ਪੰਜਾਬ ਨੂੰ ਸਕਾਰਾਤਮਕ ਜਵਾਬ ਮਿਲੇਗਾ।

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਹੁਣ ਸਾਡੇ ਹੱਥ ਪੰਜਾਬ ਦੀ ਕਮਾਨ ਆਈ ਹੈ, ਦਿਨ-ਰਾਤ ਇਕ ਕਰਕੇ ਜਲਦ ਸਾਰੇ ਮਸਲਿਆਂ ਦਾ ਹੱਲ ਕਰਾਂਗੇ। ਉਹਨਾਂ ਕਿਹਾ, ‘ਸਾਡੇ ਤੋਂ ਲੋਕਾਂ ਦੀ ਆਸ ਬੱਝੀ ਹੈ, ਅਸੀਂ ਇਹ ਆਸ ਨਹੀਂ ਟੁੱਟਣ ਦੇਵਾਂਗੇ’।

Barindermeet Singh PahraBarindermeet Singh Pahra

ਹੋਰ ਪੜ੍ਹੋ: ਨੈਣਾ ਦੇਵੀ ਤੋਂ ਮੱਥਾ ਟੇਕ ਵਾਪਿਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਗੱਡੀ 'ਤੇ ਡਿੱਗਿਆ ਦਰੱਖਤ

ਸੁਖਜਿੰਦਰ ਸਿੰਘ ਰੰਧਾਵਾ ਦੇ ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਇਹ ਸਿਰਫ ਮਾਝੇ ਦੀ ਨਹੀਂ ਸਗੋਂ ਪੰਜਾਬ ਅਤੇ ਕਾਂਗਰਸ ਪਾਰਟੀ ਦੀ ਜਿੱਤ ਹੈ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ ਬਣੇ ਹਨ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ। ਚੰਨੀ ਜ਼ਮੀਨ ਨਾਲ ਜੁੜੇ ਆਗੂ ਹਨ, ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦਾ ਪਤਾ ਹੈ।

Punjab Cabinet Meeting Charanjit Singh Channi with Sukhjinder Randhawa and OP Soni

ਹੋਰ ਪੜ੍ਹੋ: CM ਦੇ ਆਦੇਸ਼ਾਂ 'ਤੇ BR Ambedkar ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਇਸ ਦੇ ਨਾਲ ਹੀ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਰਵਾਇਤੀ ਕਾਂਗਰਸੀ ਹਨ। ਉੱਪ ਮੁੱਖ ਮੰਤਰੀ ਓਪੀ ਸੋਨੀ ਦਾ ਵੀ ਬਹੁਤ ਵਧੀਆ ਕਰੀਅਰ ਹੈ। ਇਹ ਤਿੰਨੇ ਆਗੂ ਬਹੁਤ ਸਿਆਣੇ ਅਤੇ ਤਜ਼ੁਰਬੇਕਾਰ ਹਨ। ਉਹਨਾਂ ਕਿਹਾ ਕਿ ਅਸੀਂ ਇਹਨਾਂ ਆਗੂਆਂ ਨਾਲ ਮਿਲ ਕੇ ਪੰਜਾਬ ਦੇ ਸਾਰੇ ਮਸਲੇ ਤੇਜ਼ੀ ਨਾਲ ਹੱਲ ਕਰਾਂਗੇ। ਚਾਹੇ ਸਾਨੂੰ ਦਿਨ-ਰਾਤ ਕੰਮ ਕਰਨਾ ਪਵੇ, ਲੋਕਾਂ ਦੀ ਆਸ ਬੱਝੀ ਹੈ ਅਸੀਂ ਆਸ ਨਹੀਂ ਟੁੱਟਣ ਦੇਵਾਂਗੇ। ਪੰਜਾਬ ਦੇ ਲੋਕਾਂ ਨੂੰ ਵਧੀਆ ਨਤੀਜਾ ਦੇਵਾਂਗੇ।

Barindermeet Singh PahraBarindermeet Singh Pahra

ਹੋਰ ਪੜ੍ਹੋ: ਜੰਮੂ ਵਿਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਜ਼ਖਮੀ ਪਾਇਲਟਾਂ ਨੇ ਤੋੜਿਆ ਦਮ

ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਦੋ-ਤਿੰਨ ਭਖਦੇ ਮੁੱਦੇ ਹਨ, ਜਿਨ੍ਹਾਂ ਬਾਰੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ। ਇਹਨਾਂ ਵਿਚ ਬਰਗਾੜੀ ਦਾ ਮਸਲਾ, ਨਸ਼ਿਆਂ ਦਾ ਮੁੱਦਾ ਅਤੇ ਬਿਜਲੀ ਦਾ ਮੁੱਦਾ ਅਹਿਮ ਹੈ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਗਰੀਬੀ ਰੇਖਾ ਤੋਂ ਹੇਠਾਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਨਸ਼ਿਆਂ ਦੇ ਮੁੱਦੇ ’ਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਜ਼ਰੂਰ ਹੋਵੇਗੀ। ਇਹਨਾਂ ਮਸਲਿਆਂ ਉੱਤੇ ਇਮਾਨਦਾਰੀ ਨਾਲ ਕੰਮ ਹੋਵੇਗਾ। ਅਸੀਂ ਪੂਰੇ ਪੰਜਾਬ ਨੂੰ ਜਵਾਬਦੇਹ ਹਾਂ ਤੇ ਪੰਜਾਬ ਨੂੰ ਸਕਾਰਾਤਮਕ ਜਵਾਬ ਮਿਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement