
ਜੰਮੂ ਦੇ ਉਧਮਪੁਰ ਜ਼ਿਲ੍ਹੇ ਵਿਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ (Army helicopter crashes in Jammu) ਹੋ ਗਿਆ ਹੈ।
ਸ੍ਰੀਨਗਰ: ਜੰਮੂ ਦੇ ਉਧਮਪੁਰ ਜ਼ਿਲ੍ਹੇ ਵਿਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ਵਿਚ ਦੋ ਪਾਇਲਟ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਸਥਾਨਕ ਲੋਕਾਂ ਨੇ ਦੋਵੇਂ ਪਾਇਲਟਾਂ ਨੂੰ ਹੈਲੀਕਾਪਟਰ ਵਿਚੋਂ ਕੱਢਿਆ।
Army helicopter crashes in Jammu
ਹੋਰ ਪੜ੍ਹੋ: ਨੈਣਾ ਦੇਵੀ ਤੋਂ ਮੱਥਾ ਟੇਕ ਵਾਪਿਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਗੱਡੀ 'ਤੇ ਡਿੱਗਿਆ ਦਰੱਖਤ
ਇਸ ਦਾ ਇਕ ਵੀਡਓ ਵੀ ਸਾਹਮਣੇ ਆਇਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ, ‘ਸਥਾਨਕ ਲੋਕਾਂ ਨੇ ਉਧਮਪੁਰ ਦੇ ਪਟਨੀਟਾਪ ਇਲਾਕੇ ਨੇੜੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਸੂਚਨਾ ਦਿੱਤੀ ਹੈ। ਅਸੀਂ ਇਕ ਟੀਮ ਨੂੰ ਉੱਥੇ ਭੇਜ ਦਿੱਤਾ ਹੈ’।
Pilot Died in Plane Crash
ਹੋਰ ਪੜ੍ਹੋ: CM ਦੇ ਆਦੇਸ਼ਾਂ 'ਤੇ BR Ambedkar ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ
ਜ਼ਖਮੀ ਪਾਇਲਟਾਂ ਨੇ ਹਸਪਤਾਲ ਵਿਚ ਤੋੜਿਆ ਦਮ
ਹੈਲੀਕਾਪਟਰ ਕਰੈਸ਼ ਹੋਣ ਕਾਰਨ ਗੰਭੀਰ ਜ਼ਖ਼ਮੀ ਹੋਏ ਦੋ ਪਾਇਲਟਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਭਾਰਤੀ ਫੌਜ ਨੇ ਮ੍ਰਿਤਕ ਪਾਇਲਟਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ ਕੀਤੀ ਹੈ। ਮ੍ਰਿਤਕ ਪਾਇਲਟਾਂ ਦੀ ਪਛਾਣ ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਵਜੋਂ ਹੋਈ ਹੈ।