ਕੇਂਦਰ ਵਲੋਂ ਹੋਰ ਝਟਕਾ: ਝੋਨੇ ਦੀ ਖ਼ਰੀਦ ਹੁਣ ਪਿਛਲੇ ਸਾਲ ਨੂੰ ਆਧਾਰ ਮੰਨ ਕੇ ਨਹੀਂ ਹੋਵੇਗੀ
Published : Sep 21, 2021, 9:55 am IST
Updated : Sep 21, 2021, 9:55 am IST
SHARE ARTICLE
Paddy Procurement
Paddy Procurement

ਖ਼ਰੀਦ ਦਾ ਟੀਚਾ 190 ਲੱਖ ਮੀਟਰਕ ਟਨ ਮਿਥਿਆ, ਖ਼ਰੀਦ ਦਾ ਆਧਾਰ 18-19 ਤੇ 19-20 ਹੋਵੇਗਾ

 

ਬਠਿੰਡਾ (ਸੁਖਜਿੰਦਰ ਮਾਨ): ਕੇਂਦਰ ਵਲੋਂ ਆਗਾਮੀ ਇਕ ਅਕਤੂਬਰ ਤੋਂ ਝੋਨੇ (Paddy) ਦੀ ਸ਼ੁਰੂ ਹੋਣ ਜਾ ਰਹੀ ਖ਼ਰੀਦ ਵਿਚ ਪਹਿਲੀ ਦਫ਼ਾ ਵੱਧ ਤੋਂ ਵੱਧ ਖ਼ਰੀਦ ਦਾ ਕੋਟਾ ਤੈਅ ਕੀਤਾ ਗਿਆ ਹੈ। ਪਿਛਲੇ ਸਾਲ ਕੁੱਝ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਲੋਂ ਮਿਲ ਕੇ ਬਾਹਰਲੇ ਰਾਜਾਂ ਤੋਂ ਸਸਤਾ ਝੋਨਾ ਤੇ ਕਣਕ ਲਿਆ ਕੇ ਮਹਿੰਗੇ ਭਾਅ ’ਤੇ ਸਰਕਾਰ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਉਣ ’ਤੇ ਇਸ ਵਾਰ ਕੇਂਦਰ ਨੇ ਖ਼ਰੀਦ ਦੇ ਨਿਯਮ ਸਖ਼ਤ ਕਰ ਦਿਤੇ ਹਨ। ਹਾਲਾਂਕਿ ਪਿਛਲੇ ਕੁੱਝ ਮਹੀਨਿਆਂ ਤੋਂ ਝੋਨੇ ਦੀ ਖ਼ਰੀਦ ਸਮੇਂ ਨਮੀ ਤੇ ਟੁੱਟ ਦੀ ਪ੍ਰਤੀਸ਼ਤ ਘਟਾਉਣ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਗ਼ਲਤ ਸਾਬਤ ਕਰਦਿਆਂ ਖ਼ਰੀਦ ਵਾਲੇ ਮਾਪਦੰਡ ਪਹਿਲਾਂ ਵਾਲੇ ਹੀ ਰੱਖੇ ਹਨ ਪ੍ਰੰਤੂ ਵਾਧੂ ਉਤਪਾਦਨ ਵਿਖਾ ਕੇ ਝੋਨਾ ਵੇਚਣ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ: CM ਚਰਨਜੀਤ ਚੰਨੀ ਦੀ ਅਗਵਾਈ 'ਚ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਗਰੀਬ ਪੱਖੀ ਉਪਰਾਲਿਆਂ ’ਤੇ ਹੋਈ ਚਰਚਾ

Paddy ProcurementPaddy Procurement

ਕੇਂਦਰੀ ਖ਼ੁਰਾਕ ਵਿਭਾਗ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਜਾਰੀ ਖ਼ਰੀਦ ਨੀਤੀ ਤਹਿਤ ਹੁਣ ਪੰਜਾਬ ਵਿਚ ਝੋਨੇ ਦੀ ਖ਼ਰੀਦ ਦਾ ਆਧਾਰ ਪਿਛਲੇ ਸਾਲ ਹੋਈ ਖ਼ਰੀਦ ਨੂੰ ਨਹੀਂ ਮੰਨਿਆ ਜਾਵੇਗਾ, ਬਲਕਿ ਸਾਲ 2018-19 ਅਤੇ 2019-20 ਵਿਚ ਹੋਏ ਉਤਪਾਦਨ ਨੂੰ ਲਿਆ ਜਾਵੇਗਾ। ਜਿਸ ਤਹਿਤ ਉਕਤ ਦੋਵਾਂ ਸੀਜ਼ਨਾਂ ਦੌਰਾਨ ਸਬੰਧਤ ਮੰਡੀ ਵਿਚ ਜਿੰਨਾ ਵੱਧ ਤੋਂ ਵੱਧ ਝੋਨਾ ਆਇਆ ਹੋਵੇਗਾ, ਇਸ ਵਾਰ ਉਨਾ ਹੀ ਖ਼ਰੀਦਿਆ ਜਾਵੇਗਾ। ਇਹੀਂ ਨਹੀਂ ਪਹਿਲੀ ਵਾਰ ਆਗਾਮੀ ਸੀਜ਼ਨ ਲਈ ਸੂਬੇ ਵਿਚ ਕੇਂਦਰੀ ਪੂਲ ਲਈ ਝੋਨੇ ਦੀ ਖਰੀਦ ਦਾ ਕੋਟਾ ਵੀ 190 ਲੱਖ ਮੀਟਰਕ ਟਨ ਤੈਅ ਕੀਤਾ ਗਿਆ ਹੈ। ਨਵੀਂ ਖਰੀਦ ਨੀਤੀ ਤਹਿਤ ਹੁਣ ਪੂਰੇ ਸੂਬੇ ਵਿਚ ਉਕਤ ਸਾਲਾਂ ਦੌਰਾਨ ਹੋਈ ਖਰੀਦ ਨੂੰ ਵੀ ਆਧਾਰ ਨਹੀਂ ਮੰਨਿਆ ਜਾਵੇਗਾ, ਬਲਕਿ ਇਸ ਲਈ ਹਰ ਮੰਡੀ ਨੂੰ ਮੁਢਲੀ ਇਕਾਈ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ: ਸੰਪਾਦਕੀ: ਨਵੇਂ ਮੁੱਖ ਮੰਤਰੀ ਨੂੰ ਭਰਪੂਰ ਸਹਿਯੋਗ ਦੇਣਾ ਜ਼ਰੂਰੀ ਤਾਕਿ ਉਹ ਕੁੱਝ ਕਰ ਕੇ ਵਿਖਾ ਸਕਣ

Paddy ProcurementPaddy Procurement

ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਹੁਣ ਸਾਲ 2018-19 ਅਤੇ 2019-20 ਵਿਚ ਹਰੇਕ ਮੰਡੀ ਵਿਚ ਝੋਨੇ ਦੀ ਹੋਈ ਖਰੀਦ ਦਾ ਮੁਲਾਂਕਣ ਕਰਨਗੇ ਤੇ ਦੋਵਾਂ ਸਾਲਾਂ ਵਿਚੋਂ ਜਿਸ ਸਾਲ ਸਬੰਧਤ ਮੰਡੀ ਵਿਚ ਵੱਧ ਫ਼ਸਲ ਵਿਕਣ ਲਈ ਆਈ ਹੋਵੇਗੀ, ਉਸ ਨੂੰ ਇਸ ਸੀਜ਼ਨ ਦਾ ਟੀਚਾ ਮਿਥਿਆ ਜਾਵੇਗਾ। ਇਸੇ ਆਧਾਰ ’ਤੇ ਹੀ ਸ਼ੈਲਰਾਂ ਨੂੰ ਮੰਡੀਆਂ ਦੀ ਅਲਾਟਮੈਂਟ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਸਭ ਤੋਂ ਪਹਿਲਾਂ ਮੈਂ ਬਰਗਾੜੀ ਮਸਲੇ ਨੂੰ ਹੱਲ ਕਰਵਾਉਣਾ ਚਾਹੁੰਦਾ ਹਾਂ - ਸੁਖਜਿੰਦਰ ਰੰਧਾਵਾ 

ਗੌਰਤਲਬ ਹੈ ਕਿ ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ ਵਿਚ ਕਰੋਨਾ ਦੇ ਕਹਿਰ ਦੇ ਬਾਵਜੂਦ ਹੁਣ ਤਕ ਦੀ ਰਿਕਾਰਡਤੋੜ 202.78 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਹੋਈ ਸੀ, ਜਿਹੜੀ ਕਿ ਸਾਲ 2019-20 ਨਾਲੋਂ ਕਰੀਬ 20 ਫ਼ੀ ਸਦੀ ਵੱਧ ਸੀ। ਅੰਕੜਿਆਂ ਮੁਤਾਬਕ ਪੰਜਾਬ ’ਚ ਸਾਲ 2019-20 ਵਿਚ 163.82 ਲੱਖ ਮੀਟਰਕ ਟਨ ਅਤੇ ਸਾਲ 2018-19 ਵਿਚ 170.46 ਲੱਖ ਮੀਟਰਕ ਝੋਨੇ ਦੀ ਸਰਕਾਰੀ ਤੌਰ ’ਤੇ ਖ਼ਰੀਦ ਹੋਈ ਸੀ। 

Paddy ProcurementPaddy Procurement

ਚਰਚਾ ਮੁਤਾਬਕ ਪਿਛਲੇ ਸਾਲ ਬਿਹਾਰ ਤੇ UP ਆਦਿ ਰਾਜ਼ਾਂ ਤੋਂ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵਲੋਂ ਅਧਿਕਾਰੀਆਂ ਨਾਲ ਕਥਿਤ ਤੌਰ ’ਤੇ ਮਿਲ ਕੇ ਵੱਡੀ ਮਾਤਰਾ ਵਿਚ ਸਸਤਾ ਝੋਨਾ ਖਰੀਦਿਆਂ ਸੀ, ਜਿਸਨੂੰ ਜਾਅਲੀ ਕਿਸਾਨਾਂ ਦੇ ਨਾਂ ਉਪਰ ਸਰਕਾਰੀ ਰੇਟ ਉਪਰ ਏਜੰਸੀਆਂ ਨੂੰ ਵੇਚ ਦਿਤਾ ਗਿਆ ਸੀ। ਉਂਜ ਇਸ ਵਾਰ ਕੇਂਦਰ ਵਲੋਂ ਕਿਸਾਨਾਂ ਦੀ ਮਾਲਕੀ ਵਾਲੀਆਂ ਖੇਤਾਂ ਦੀਆਂ ਜਮਾਂਬੰਦੀਆਂ ਵੀ ਖਰੀਦ ਪੋਰਟਲ ’ਤੇ ਅਪਲੋਡ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਕਿਸਾਨਾਂ ਤੇ ਪੰਜਾਬ ਸਰਕਾਰ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਮੁਤਾਬਕ ਇਸਦੇ ਨਾਲ ਕਿਸਾਨਾਂ ਵਿਚਕਾਰ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸੂਬੇ ਵਿਚ ਜ਼ਿਆਦਾਤਰ ਕਿਸਾਨ ਠੇਕੇ ਉਪਰ ਜ਼ਮੀਨਾਂ ਲੈ ਕੇ ਖੇਤੀ ਕਰਦੇ ਹਨ।

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement