
ਅਭਿਨੰਦਿਆ ਮੁਖੋਪਾਧਿਆਏ ਉਹ ਡਾਕਟਰ ਹੈ, ਜਿਨ੍ਹਾਂ ਨੇ ਆਪਣੇ ਸੀਨੀਅਰ 'ਤੇ ਸ਼ੋਸ਼ਣ ਦਾ ਦੋਸ਼ ਲਾਇਆ ਹੈ।
ਚੰਡੀਗੜ੍ਹ: PGI ਪਲਮਨਰੀ ਵਿਭਾਗ, ਚੰਡੀਗੜ੍ਹ ਦੀ ਸੀਨੀਅਰ ਰੈਜ਼ੀਡੈਂਟ (Senior resident doctor), ਡਾ. ਅਭਿਨੰਦਿਆ ਮੁਖੋਪਾਧਿਆਏ ਦਾ ਅਸਤੀਫ਼ਾ (Resigned) ਪ੍ਰਵਾਨ ਕਰ ਲਿਆ ਗਿਆ ਹੈ। ਅਭਿਨੰਦਿਆ ਮੁਖੋਪਾਧਿਆਏ ਉਹ ਡਾਕਟਰ ਹੈ, ਜਿਨ੍ਹਾਂ ਨੇ ਆਪਣੇ ਸੀਨੀਅਰ 'ਤੇ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ PGI ਪ੍ਰਸ਼ਾਸਨ ਨੇ ਜਾਂਚ ਕਮੇਟੀ ਦੀ ਰਿਪੋਰਟ ਪੇਸ਼ ਕੀਤੇ ਬਗੈਰ ਹੀ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਇਸ ਕਾਰਨ ਪੀੜਤ ਦੇ ਨਾਲ PGI ਦੇ ਹੋਰ ਰੈਜ਼ੀਡੈਂਟ ਡਾਕਟਰ ਵੀ ਸਦਮੇ ਵਿਚ ਹਨ।
PGIMER
ਦੱਸ ਦੇਈਏ ਕਿ ਡਾ ਅਭਿਨੰਦਿਆ ਨੇ 6 ਅਗਸਤ ਨੂੰ ਆਪਣੇ ਸੀਨੀਅਰ ’ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ PGI ਦੇ ਡਾਇਰੈਕਟਰ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਡੀਨਜ਼ ਅਕੈਡਮੀ ਨੂੰ ਨੋਡਲ ਬਣਾਇਆ ਸੀ। ਡਾਕਟਰ ਅਭਿਨੰਦਿਆ ਨੇ 6 ਅਗਸਤ ਨੂੰ ਅਸਤੀਫ਼ਾ ਦੇ ਦਿੱਤਾ ਸੀ, ਪਰ ਜਾਂਚ ਕਮੇਟੀ ਨੇ ਘਟਨਾ ਦੇ 44 ਦਿਨਾਂ ਬਾਅਦ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
ਇਸ ਦੇ ਨਾਲ ਹੀ ਅਭਿਨੰਦਿਆ ਨੇ ਇੱਕ ਸੀਨੀਅਰ ਉੱਤੇ ਡਿਊਟੀ ਦੌਰਾਨ ਇੱਕ ਗੰਭੀਰ ਮਰੀਜ਼ ਦੀ ਦਵਾਈ ਨੂੰ ਬੰਦ ਕਰਨ ਦਾ ਦੋਸ਼ ਵੀ ਲਗਾਇਆ ਸੀ। ਇਸ ਮਾਮਲੇ ’ਚ PGI ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਪਰ ਸੂਤਰਾਂ ਦਾ ਕਹਿਣਾ ਹੈ ਕਿ ਅਭਿਨੰਦਿਆ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਨ ਨਾਲ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ PGI ਪ੍ਰਸ਼ਾਸਨ ਸਿਰਫ਼ ਮਾਮਲੇ ਨੂੰ ਦਬਾਉਣ ਲਈ ਇੱਕ ਜਾਂਚ ਕਮੇਟੀ ਦਾ ਗਠਨ ਕਰਦਾ ਹੈ।
Resign
ਜਿੱਥੋਂ ਤੱਕ ਅਸਤੀਫ਼ੇ ਦੀ ਗੱਲ ਹੈ, ਜੇ ਡਾ. ਅਭਿਨੰਦਿਆ PGI ਨਹੀਂ ਛੱਡਣਾ ਚਾਹੁੰਦੇ, ਤਾਂ ਐਸੋਸੀਏਸ਼ਨ ਉਨ੍ਹਾਂ ਦੇ ਨਾਲ ਹੈ। ਹੁਣ ਅਭਿਨੰਦਿਆ ਕੋਲਕਾਤਾ ਵਿਚ ਹੈ, ਅਸਤੀਫ਼ਾ ਦੇਣ ਤੋਂ ਬਾਅਦ ਉਹਨਾਂ ਉਡੀਕ ਕੀਤੀ ਕਿ PGI ਪ੍ਰਸ਼ਾਸਨ ਉਨ੍ਹਾਂ ਦਾ ਪੱਖ ਇੱਕ ਵਾਰ ਸੁਣੇਗਾ, ਪਰ 44 ਦਿਨ ਬੀਤ ਜਾਣ ਦੇ ਬਾਵਜੂਦ ਜਾਂਚ ਕਮੇਟੀ ਨੇ ਸੰਪਰਕ ਨਹੀਂ ਕੀਤਾ।
ਇਹ ਵੀ ਪੜ੍ਹੋ: ਤੁਰੇ ਜਾਂਦੇ ਨੌਜਵਾਨ ਦੀ ਅਚਾਨਕ ਹੋਈ ਮੌਤ, ਤਸਵੀਰਾਂ ਸੀਸੀਟੀਵੀ ਕੈਦ
ਅਭਿਨੰਦਿਆ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਦਫਤਰ ਤੋਂ ਕਾਲ ਆਈ ਸੀ। ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਵਿਦਿਅਕ ਸਰਟੀਫਿਕੇਟ ਵਾਪਸ ਦੇਣ ਦੀ ਪ੍ਰਕਿਰਿਆ ਹੋਸਟਲ ਦਾ ਬਕਾਇਆ ਬਿਲ ਜਮ੍ਹਾਂ ਕਰਨ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਨਿਊਰੋ ਸਰਜਰੀ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ, ਡਾ. ਸੰਦੀਪ ਯਾਦਵ, ਜਿਨ੍ਹਾਂ ਨੇ ਇੱਕ ਸੀਨੀਅਰ ਦੁਆਰਾ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਫਰਵਰੀ 2021 ਵਿਚ PGI ਛੱਡਿਆ ਸੀ, ਨੇ ਵੀ ਜਾਂਚ ਕਮੇਟੀ ਉੱਤੇ ਸਿਰਫ਼ ਪੀੜਤ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ।