Gurdaspur News : ਐਕਸਾਈਜ਼ ਵਿਭਾਗ ਨੇ ਸ਼ਰਾਬ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

By : BALJINDERK

Published : Sep 21, 2024, 4:56 pm IST
Updated : Sep 21, 2024, 4:56 pm IST
SHARE ARTICLE
 ਐਕਸਾਈਜ਼ ਵਿਭਾਗ ਤੇ ਪੁਲਿਸ ਛਾਪੇਮਾਰੀ ਕਰਦੀ ਹੋਈ
ਐਕਸਾਈਜ਼ ਵਿਭਾਗ ਤੇ ਪੁਲਿਸ ਛਾਪੇਮਾਰੀ ਕਰਦੀ ਹੋਈ

Gurdaspur News : 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਕੀਤੀਆਂ ਬਰਾਮਦ

Gurdaspur News : ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਦੇਰ ਰਾਤ ਦੀਨਾ ਨਗਰ ਦੇ ਰੇਲਵੇ ਰੋਡ ’ਤੇ ਦੁਕਾਨਾਂ ਦੀ ਆੜ ਵਿਚ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਹੈ। ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਇਸ ਸਾਂਝੀ ਰੇਡ ਦੌਰਾਨ 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਠੇਕਾ ਦੀਆਂ ਬਰਾਮਦ ਹੋਈਆਂ ਹਨ। ਦੀਨਾ ਨਗਰ ਥਾਣੇ ਵਿੱਚ ਐਕਸਾਈਜ਼ ਐਕਟ ਦੇ ਤਹਿਤ ਦੋ ਲੋਕਾਂ ਮਨੀਸ਼ ਕੁਮਾਰ ਵਾਸੀ ਬੇਰੀਆਂ ਮੁਹੱਲਾ ਅਤੇ ਸੰਜੀਵ ਕੁਮਾਰ ਵਾਸੀ ਗੁਜਰਾ ਗਲੀ ਦੀਨਾ ਨਗਰ ਖਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਸ ਰੇਡ ਦੌਰਾਨ ਦੀਨਾ ਨਗਰ ਸਰਕਲ ਦੇ ਠੇਕੇਦਾਰ ਦਵਿੰਦਰ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜੋ: Haryana News : ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਜਤਿੰਦਰ ਸਿੰਘ ਅਤੇ ਠੇਕੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਰੇਲਵੇ ਰੋਡ ’ਤੇ ਸਥਿਤ ਐਕਸਾਈਜ਼ ਵਿਭਾਗ ਦੇ ਠੇਕੇ ਦੇ ਨੇੜੇ ਹੀ ਦੁਕਾਨਾਂ ਦੀ ਆੜ ਵਿਚ ਇੱਕ ਵਿਅਕਤੀ ਮਨੀਸ਼ ਕੁਮਾਰ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਸਸਤੇ ਰੇਟ ਤੇ ਕਿਤੋਂ ਬਾਹਰੋਂ ਸ਼ਰਾਬ ਲਿਆ ਕੇ ਠੇਕੇ ਨਾਲੋਂ ਥੋੜੀ ਸਸਤੀ ਕਰਕੇ ਵੇਚਦਾ ਹੈ ਜਿਸ ਤੇ ਦੀਨਾ ਨਗਰ ਪੁਲਿਸ ਦੇ ਸਹਿਯੋਗ ਨਾਲ ਇਸ ਦੀਆਂ ਦੁਕਾਨਾਂ ’ਤੇ ਰੇਡ ਕੀਤੀ ਗਈ ਅਤੇ ਮੌਕੇ ਵਿਚ ਤੋਂ ਨੇੜੇ ਦੀ ਹਵੇਲੀ ਵਿੱਚ ਲੁਕਾਈਆਂ ਗਈਆਂ 81 ਬੋਤਲਾਂ ਅੰਗਰੇਜ਼ੀ ਜਿਨਾਂ ਵਿੱਚੋਂ 37 ਬੋਤਲਾਂ ਰੋਇਲ ਚੈਲੇੰਜ ਉੱਤੇ 44 ਬੋਤਲਾਂ ਮੈਕਡਾਬਲ ਨਾ ਦੀ ਅੰਗਰੇਜ਼ੀ ਸ਼ਰਾਬ ਦੀਆਂ ਹਨ ਅਤੇ 87 ਬੋਤਲਾਂ ਪੰਜਾਬ ਕਿੰਗ ਬਰਾਂਡ ਦੀਆਂ ਬਰਾਮਦ ਹੋਈਆਂ ਹਨ। ਸਾਰੀਆਂ ਬੋਤਲਾਂ ਤੋਂ ਟੈਗ ਅਤੇ ਹੋਲੋਗਰਾਮ ਉਤਾਰੇ ਗਏ ਸਨ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਸ਼ਰਾਬ ਲਿਆ ਕੇ ਵੇਚਦਾ ਸੀ।

ਇਹ ਵੀ ਪੜੋ: Bihar News : ਜਮੁਈ ’ਚ ਬਿਨਾਂ UPSC ਪਾਸ ਕੀਤੇ 18 ਸਾਲਾਂ ਲੜਕਾ 'ਚ ਬਣਿਆ IPS 

ਉੱਥੇ ਹੀ ਸ਼ਰਾਬ ਕਾਰੋਬਾਰੀ ਠੇਕੇਦਾਰ ਦਵਿੰਦਰ ਸਿੰਘ ਨੇ ਕਿਹਾ ਕਿ ਦੀਨਾ ਨਗਰ ਇਲਾਕੇ ਵਿੱਚ ਨਜਾਇਜ਼ ਤੌਰ ’ਤੇ ਠੇਕੇ ਦੀ ਸ਼ਰਾਬ ਦਾ ਧੰਦਾ ਜੋਰਾਂ ’ਤੇ ਚੱਲਦਾ ਹੈ। ਤੰਗ ਗਲੀਆਂ ਦਾ ਫਾਇਦਾ ਉਠਾ ਕੇ ਕੁਝ ਲੋਕ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਨਾਲ ਸਰਕਾਰ ਅਤੇ ਸਰਕਲ ਦੇ ਠੇਕੇਦਾਰਾਂ ਨੂੰ ਵੱਡਾ ਮਾਲੀ ਨੁਕਸਾਨ ਹੋ ਰਿਹਾ ਹੈ।

 (For more news apart from Excise Department recovered 81 bottles of English and 87 bottles of country liquor from two persons selling liquor  News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement