
ਸੂਬੇ ਵਿਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ(ਡੀ.ਡੀ.ਯੂ-ਜੀ.ਕੇ.ਵਾਈ) ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਹੁਨਰ...
ਚੰਡੀਗੜ੍ਹ (ਸਸਸ) : ਸੂਬੇ ਵਿਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ(ਡੀ.ਡੀ.ਯੂ-ਜੀ.ਕੇ.ਵਾਈ) ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 2 ਦਿਨਾ ਸੰਯੁਕਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਜਿਸ ਦੌਰਾਨ ਉਕਤ ਯੋਜਨਾ ਤਹਿਤ ਦਿਤੀ ਜਾ ਰਹੀ ਪਲੇਸਮੈਂਟ ਦੀ ਸਹੂਲਤ ਸਬੰਧੀ ਜਾਂਚ ਤੇ ਨਜ਼ਰ ਸਾਨੀ ਜਿਹੇ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਬੁਲਾਰੇ ਨੇ ਦੱਸਿਆ
PSDM Organizes 2-Day Workshop ਕਿ ਇਸ ਵਰਕਸ਼ਾਪ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ, ਹੈਦਰਾਬਾਦ (ਐਨ.ਆਈ.ਆਰ.ਡੀ ਐਂਡ.ਪੀ.ਆਰ ) ਵਲੋਂ ਪੰਜਾਬ ਅਤੇ ਹਰਿਆਣਾ ਲਈ ਆਯੋਜਤ ਕੀਤਾ ਗਿਆ ਸੀ। ਇਸ ਦੌਰਾਨ ਡਾਇਰੈਕਟਰ (ਐਮ ਐਂਡ ਈ), ਐਨ.ਆਈ.ਆਰ.ਡੀ ਐਂਡ ਪੀ.ਆਰ, ਸ੍ਰੀ ਸ਼ੰਕਰ ਦੱਤ ਨੇ ਪੰਜਾਬ ਅਤੇ ਹਰਿਆਣਾ ਦੀਆਂ ਹੁਨਰ ਵਿਕਾਸ ਮਿਸ਼ਨ ਦੀਆਂ ਟੀਮਾਂ ਨੂੰ ਸੰਬੋਧਨ ਕੀਤਾ। ਜਿਸ ਤਹਿਤ ਉਹਨਾਂ ਦੀਆਂ ਮਾਹਰ ਟੀਮਾਂ ਵਲੋਂ ਪਲੇਸਮੈਂਟ ਦੀ ਪ੍ਰਕਿਰਿਆ ਅਤੇ ਲਾਭਪਾਤਰੀਆਂ ਸਬੰਧੀ ਨਜ਼ਰਸਾਨੀ ਰੱਖਣ ਜਿਹੇ ਵਿਸ਼ਿਆਂ 'ਤੇ ਵਿਸਤ੍ਰਿਤ ਜਾਣਕਾਰੀ ਦਿਤੀ ਗਈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਚੱਲ ਰਹੀ 22 ਦੀਨ ਦਯਾਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀ.ਡੀ.ਯੂ-ਜੀ.ਕੇ.ਵਾਈ) ਪ੍ਰੋਜੈਕਟਾਂ ਦੇ ਵਿਕਾਸ ਦਾ ਜਾਇਜ਼ਾ ਲੈਣ ਲਈ ਇੱਕ ਰੀਵਿਊ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਸ੍ਰੀ ਸ਼ੰਕਰ ਦੱਤ, ਡਾਇਰੈਕਟਰ, (ਐਮ.ਐਂਡ.ਈ), ਐਨ.ਆਈ.ਆਰ.ਡੀ ਐਂਡ ਪੀ.ਆਰ ਵਲੋਂ ਪ੍ਰੋਜੈਕਟ ਨੂੰ ਚਲਾਉਣ ਵਾਲੀਆਂ ਏਜੰਸੀਆਂ ਦੇ ਕੰਮਕਾਜ ਦਾ ਮੁਲਾਂਕਣ, ਏਜੰਸੀਆਂ ਲਈ ਮਿੱਥੇ ਟੀਚਿਆਂ ਦੀ ਪ੍ਰਾਪਤੀ, ਅਸੈਸਮੈਂਟ, ਸਰਟੀਫਿਕੇਸ਼ਨ ਅਤੇ ਕਰਵਾਈ ਗਈ ਪਲੇਸਮੈਂਟ ਦੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਗਿਆ।
ਇਥੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਕੌਮੀ ਹੁਨਰ ਵਿਕਾਸ ਏਜੰਸੀ (ਐਨ.ਐਸ.ਡੀ.ਸੀ) ਵਲੋਂ ਸਾਂਝੇ ਰੂਪ ਵਿਚ ਐਨ.ਐਸ.ਕਿਊ.ਐਫ. ਦੀ ਸਿਫ਼ਾਰਸ਼ ਲਈ ਇਕ ਸੂਬਾ ਪੱਧਰੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮਾਰੋਹ ਵਿਚ ਐਨਐਸਡੀਏ, ਐਨ.ਐਸ.ਡੀ.ਸੀ, ਐਸ.ਐਸ.ਸੀ.(ਸੈਕਟਰ ਸਕਿੱਲ ਕਾਊਂਸਲਜ਼), ਵੱਖ-ਵੱਖ ਉਦਯੋਗਾਂ ਤੇ ਟ੍ਰੇਨਿੰਗ ਪਾਰਟਨਰਾਂ ਤੋਂ ਆਏ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਮੰਤਵ ਭਾਈਵਾਲਾਂ ਨੂੰ ਐਨ.ਐਸ.ਕਿਊ.ਐਫ. ਦੀ ਲੋੜ ਅਤੇ ਉਦਯੋਗਾਂ ਵਿੱਚ ਹੁਨਰਮੰਦ ਕਾਮਿਆਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰਦਾਨ ਕਰਨਾ ਸੀ।
ਇਸ ਮੌਕੇ ਮਾਹਰਾਂ ਵਲੋਂ ਐਨ.ਐਸ.ਕਿਊ.ਐਫ. ਤੋਂ ਆਏ ਪ੍ਰਤੀਯੋਗੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਵਾਲੇ ਢੰਗ-ਤਰੀਕਿਆਂ ਤੇ ਸਾਧਨਾ ਅਤੇ ਐਨ.ਕਿਊ.ਏ.ਐਫ ਵੱਲੋਂ ਸੁਝਾਈਆਂ ਉਦਯੋਗਾਂ ਦੀ ਮੰਗ ਅਨੁਸਾਰ ਮਿਲਣ ਵਾਲੀਆਂ ਨੌਕਰੀਆਂ ਉਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਰਵਾਇਤੀ ਕਲਾ ਅਤੇ ਮੀਨਾਕਾਰੀ ਨਾਲ ਸਬੰਧਤ ਕਈ ਹੋਰ ਕਿੱਤੇ ਜਿਵੇਂ ਫੁਲਕਾਰੀ ਕੱਢਣਾ ਅਤੇ ਜੁੱਤੀ ਬਣਾਉਣਾ ਆਦਿ ਵੱਲ ਰੁਝਾਨ ਕਰਨ ਉਤੇ ਵੀ ਚਰਚਾ ਕੀਤੀ ਗਈ।