
ਸ਼ਹੀਦ ਪੁਲਿਸ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਫ਼ਰੀਦਕੋਟ: ਅੱਜ ਦੇਸ਼ ਭਰ ਵਿਚ ਪੁਲਿਸ ਦਿਵਸ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਫ਼ਰੀਦਕੋਟ ਵਿਚ ਵੀ ਪੁਲਿਸ ਡਿਊਟੀ ਦੌਰਾਨ ਅਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਪੁਲਿਸ ਜਵਾਨਾਂ ਦੀ ਯਾਦਗਾਰ ’ਤੇ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਬੋਲਦਿਆਂ ਆਖਿਆ ਕਿ 21 ਅਕਤੂਬਰ ਨੂੰ ਸਮੂਹ ਦੇਸ਼ ਭਰ ਵਿਚ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
Faridkot
ਉਥੇ ਹੀ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦੇ ਹਨ। ਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਉਹ ਜਿੰਨੇ ਵੀ ਪੁਲਿਸ ਜਵਾਨ ਸ਼ਹੀਦ ਹੁੰਦੇ ਹਨ ਉਹਨਾਂ ਦੀ ਯਾਦ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਘੜੀ ਵਿਚ ਉਹ ਉਹਨਾਂ ਦੇ ਪਰਵਾਰਾਂ ਨੂੰ ਸਨਮਾਨਿਤ ਕਰਦੇ ਹਨ ਤੇ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਇਸ ਦੌਰਾਨ ਉਹ ਉਹਨਾਂ ਦੇ ਪਰਵਾਰਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਦੇ ਹਨ।
Faridkot
ਦਸ ਦਈਏ ਕਿ ਇਸ ਦਿਨ ਸਾਰੇ ਪੁਲਿਸ ਅਧਿਕਾਰੀ ਪ੍ਰੇਡ ਕਰਦੇ ਹਨ। ਇਹ ਦਿਵਸ ਫਰੀਦਕੋਟ ਵਿਚ ਮਨਾਇਆ ਜਾਂਦਾ ਹੈ। ਇਸ ਵਿਚ ਸਾਰੇ ਪੁਲਿਸ ਅਧਿਕਾਰੀ ਹਿੱਸਾ ਲੈਂਦੇ ਹਨ। ਇਸ ਪ੍ਰਕਾਰ ਪੁਲਿਸ ਅਧਿਕਾਰੀ ਇਕੱਠੇ ਹੁੰਦੇ ਹਨ। ਉਹ ਸਾਰੇ ਰਲ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਹਨ। ਦੱਸ ਦਈਏ ਕਿ ਇਸ ਮੌਕੇ ਪੁਲਿਸ ਵਿਭਾਗ ਵੱਲੋਂ ਪੁਲਿਸ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
Manjeet Singh Dhesi
ਦਸ ਦਈਏ ਕਿ ਦੇਸ਼ ਦੀ ਏਕਤਾ, ਅਖੰਡਤਾਂ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੇ ਜਿਨ੍ਹਾਂ ਸੈਨਿਕ ਸੂਰਬੀਰਾਂ ਨੇ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀਆ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਮਹਾਨ ਸ਼ਹੀਦਾ ਦੀ ਯਾਦ 'ਚ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਮਨਾਉਣ ਸਬੰਧੀ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਮਿਲੇ ਨਿਰਦੇਸ਼ਾ ਤਹਿਤ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ 'ਚ ਕੁਲਦੀਪ ਸਿੰਘ ਸੋਹੀ ਕਪਤਾਨ ਪੁਲਿਸ (ਪੀਬੀਆਈ) ਮਾਨਸਾ ਦੀ ਅਗਵਾਈ ਹੇਠ ਹਾਫ-ਮੈਰਾਥਨ ਦੌੜ ਦਾ ਕਰਵਾਈ ਗਈ।
Faridkot
ਇਸ ਦੌੜ 'ਚ ਕਰੀਬ 150 ਤੋਂ ਵੱਧ ਪੁਲਿਸ ਕਰਮਚਾਰੀਆ ਨੇ ਭਾਗ ਲਿਆ। ਇਹ ਦੌੜ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਮਾਨਸਾ ਤੋਂ ਸ਼ੁਰੂ ਕਰ ਕੇ ਬੱਸ ਅੱਡਾ ਮਾਨਸਾ ਤਕ ਲਾਈ ਗਈ। ਸਮਾਪਤੀ ਸਮੇਂ ਕਪਤਾਨ ਪੁਲਿਸ ਵੱਲੋਂ ਇੰਡੀਆ ਪੱਧਰ 'ਤੇ ਮਨਾਏ ਜਾ ਰਹੇ ਸ਼ਹੀਦੀ ਦਿਵਸ ਸਬੰਧੀ ਸਮੂਹ ਕਰਮਚਾਰੀਆਂ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਸਾਲ-1959 ਨੂੰ ਇਸੇ ਦਿਨ ਚੀਨੀ ਫੌਜਾਂ ਨੇ ਲਦਾਖ ਦੇ ਏਰੀਆ ਹੌਟ ਸਪਰਿੰਗ ਨੇੜੇ ਘਾਤ ਲਾ ਕੇ ਭਾਰਤੀ ਸੈਨਾਂ ਦੀ ਟੁਕੜੀ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰ ਕੇ ਉਸੇ ਦਿਨ ਤੋਂ ਹੀ ਸ਼ਹੀਦਾਂ ਦੀ ਯਾਦ 'ਚ ਇਹ ਦਿਨ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦ ਹੋਏ ਕਰਮਚਾਰੀਆਂ ਦੇ ਪਿੱਛੇ ਰਹਿ ਗਏ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆ ਦੁੱਖ ਤਕਲੀਫਾ ਸੁਣੀਏ, ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਅਤੇ ਹੌਸਲਾਂ ਦੇਈਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।