ਭਾਰਤੀ ਹਵਾਈ ਫੌਜ ਦੇ 87ਵੇਂ ਸਥਾਪਨਾ ਦਿਵਸ ਮੌਕੇ ਫੌਜ ਨੇ ਅਸਮਾਨ ਵਿਚ ਦਿਖਾਈ ਤਾਕਤ
Published : Oct 8, 2019, 12:13 pm IST
Updated : Apr 10, 2020, 12:13 am IST
SHARE ARTICLE
Air Force Celebrates 87th IAF Day
Air Force Celebrates 87th IAF Day

ਅੱਜ ਭਾਰਤੀ ਹਵਾਈ ਫੌਜ ਦਾ 87ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ‘ਤੇ ਭਾਰਤੀ ਹਵਾਈ ਫੌਜ ਨੇ ਫੌਜ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ: ਅੱਜ ਭਾਰਤੀ ਹਵਾਈ ਫੌਜ ਦਾ 87ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ‘ਤੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ‘ਤੇ ਭਾਰਤੀ ਹਵਾਈ ਫੌਜ ਨੇ ਫੌਜ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਸਮਾਰੋਹ ਦੌਰਾਨ ਭਾਰਤੀ ਹਵਾਈ ਫੌਜ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਕਈ ਦੂਜੇ ਦੇਸ਼ਾਂ ਦੇ ਫੌਜ ਅਧਿਕਾਰੀ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਏਅਰ ਸ਼ੋਅ ਦੇ ਖ਼ੁਬਸੂਰਤ ਨਜ਼ਾਰੇ ਦਾ ਅਨੰਦ ਮਾਣਿਆ।

ਇਸ ਮੌਕੇ ਸਾਬਕਾ ਕ੍ਰਿਕਟਰ ਸਚਿਨ ਤੇਦੂਲਕਰ ਵੀ ਮੌਜੂਦ ਰਹੇ। ਇਹ ਏਅਰ ਸ਼ੋਅ ਕਰੀਬ ਇਕ ਘੰਟੇ ਤੱਕ ਚੱਲਿਆ। ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਅਕਾਸ਼ ਗੰਗਾ ਟੀਮ, ਗਰੂੜ ਕਮਾਂਡੋ ਯੂਨਿਟ, ਏਅਰ ਵਾਰੀਅਰ ਸ਼ੋਅ ਆਦਿ ਤੋਂ ਲੈ ਕੇ ਮੇਕ ਇਨ ਇੰਡੀਆ ਥੀਮ ਦੇ ਅਧੀਨ ਬਣੇ ਜਹਾਜ਼ਾਂ ਨਾਲ ਕਰਤੱਬ ਦਿਖਾਏ ਗਏ। ਇੱਥੇ ਦਰਸ਼ਕਾਂ ਦੇ ਬੈਠਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ। ਏਅਰ ਸ਼ੋਅ ਵਿਚ ਟੀਮ ਸਾਰੰਗ ਨੇ ਅਸਮਾਨ ‘ਤੇ ਦਿਲ ਦਾ ਆਕਾਰ ਬਣਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ।ਇਸ ਦੇ ਨਾਲ ਹੀ ਏਅਰ ਸ਼ੋਅ ਵਿਚ ਅਪਾਚੇ, ਚਿਨੂਕ, ਡਕੌਤਾ, ਤੇਜਸ ਅਤੇ ਹਵਾਈ ਫੌਜ ਦੇ ਹੋਰ ਲੜਾਕੂ ਜਹਾਜ਼ਾਂ ਨੇ ਅਪਣੇ ਕਰਤੱਬ ਦਿਖਾਏ।

ਫੌਜ ਮੁਖੀ ਜਨਰਲ ਵਿਪਸ ਰਾਵਤ ਅਤੇ ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਵੀ ਇਸ ਖ਼ਾਸ ਮੌਕੇ ‘ਤੇ  ਮੌਜੂਦ ਸਨ। ਇਸ ਮੌਕੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਵੀ ਗਾਜ਼ੀਆਬਾਦ ਵਿਚ ਹਿੰਡਨ ਏਅਰਬੇਸ ਵਿਚ ਹਵਾਈ ਫੌਜ ਦਿਵਸ ਪਰੇਡ ਵਿਚ ਮਿਗ ਬਾਈਸਨ ਜਹਾਜ਼ ਉਡਾਉਣਗੇ। ਤਿੰਨ ਮਿਰਾਜ-2000 ਜਹਾਜ਼ ਅਤੇ ਦੋ ਸੁਖੋਈ-30 ਐਮਕੇਆਈ ਜਹਾਜ਼ ‘ਏਵੇਂਜਰ ਫੋਰਮੈਸ਼ਨ’ ਵੀ ਉਡਾਏ ਜਾਣਗੇ। ਇਹਨਾਂ ਜਹਾਜ਼ਾਂ ਨੂੰ ਉਹੀ ਪਾਇਲਟ ਉਡਾਉਣਗੇ ਜੋ ਬਾਲਾਕੋਟ ਹਵਾਈ ਹਮਲੇ ਵਿਚ ਸ਼ਾਮਲ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement