ਕਿਸਾਨੀ ਸੰਘਰਸ਼ ਨੇ ਉਲਝਾਈ ਸਿਆਸਤਦਾਨਾਂ ਦੀ ਤਾਣੀ, ਪੱਕੇ ਪੈਰੀ ਹੋਣ ਲੱਗਾ ਯੂ-ਟਰਨ ਲੈਣ ਦਾ ਰਿਵਾਜ਼!
Published : Oct 21, 2020, 4:52 pm IST
Updated : Oct 21, 2020, 4:52 pm IST
SHARE ARTICLE
Political Parties
Political Parties

ਕਿਸਾਨ ਜਥੇਬੰਦੀਆਂ ਨੂੰ ਸਿਆਸੀ ਦਲਾਂ ਦੀਆਂ ਸਿਆਸੀ ਕਲਾਬਾਜ਼ੀਆਂ ਤੋਂ ਸੁਚੇਤ ਰਹਿਣ ਦੀ ਲੋੜ

ਚੰਡੀਗੜ੍ਹ : ਕੇਂਦਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੇ ਸਿਆਸਤਦਾਨਾਂ ਦੀ ਤਾਣੀ ਉਲਝਾ ਦਿਤੀ ਹੈ। ਖ਼ਾਸ ਕਰ ਕੇ ਪੰਜਾਬ ਦੀ ਸਿਆਸਤ 'ਚ ਇੰਨੀ ਦਿਨੀਂ ਭੂਚਾਲ ਜਿਹਾ ਆਇਆ ਹੋਇਆ ਹੈ। ਮਿਸ਼ਨ 2022 ਦੇ ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਨੂੰ ਦੋਚਿੱਤੀ ਤੇ ਅਨਿਸਚਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਪਹਿਲਾ ਸ਼ਿਕਾਰ ਬਣਿਆ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਪਹਿਲਾਂ ਖੇਤੀ ਕਾਨੂੰਨਾਂ ਦੀ ਉਸਤਤ ਕੀਤੀ ਅਤੇ ਬਾਅਦ 'ਚ ਕਿਸਾਨਾਂ ਦੇ ਗੁੱਸੇ ਦੇ ਡਰੋਂ ਯੂ-ਟਰਨ ਲੈਂਦਿਆਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ-ਨਾਲ 24 ਸਾਲ ਪੁਰਾਣਾ ਗਠਜੋੜ ਵੀ ਤੋੜ ਦਿਤਾ।

Political Parties

ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀਆਂ ਕੱਢ ਕੇ ਸਿਆਸੀ ਰਾਹਾਂ ਦੀ ਤਲਾਸ਼ ਰਹੇ ਸਿਆਸੀ ਦਲਾਂ ਦੀਆਂ ਮੁਸ਼ਕਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਸਿਆਸੀ ਦਲਾਂ ਦੀ ਹਾਲਤ ਇਸ ਵੇਲੇ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਹੋਈ ਪਈ ਹੈ। ਕਿਸਾਨੀ ਸੰਘਰਸ਼ ਨੂੰ ਮਿਲੇ ਸਮੂਹ ਲੋਕਾਈ ਦੇ ਸਾਥ ਕਾਰਨ ਸਿਆਸੀ ਧਿਰਾਂ ਯੂ-ਟਰਨ ਵਾਲੀ ਰਾਜਨੀਤੀ ਕਰਨ ਲਈ ਮਜ਼ਬੂਰ ਹਨ। ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਨੇ ਵਿਰੋਧੀ ਧਿਰਾਂ ਦੀ ਹਾਲਤ ਸ਼੍ਰੋਮਣੀ ਅਕਾਲੀ ਦਲ ਵਾਲੀ ਕਰ ਦਿਤੀ ਹੈ।

Political PartiesPolitical Parties

ਸ਼੍ਰੋਮਣੀ ਅਕਾਲੀ ਦਲ ਨੂੰ ਕੋਸਣ ਵਾਲੀ ਆਮ ਆਦਮੀ ਪਾਰਟੀ ਨੂੰ ਵੀ ਯੂ-ਟਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਵਿਧਾਨ ਸਭਾ ਸੈਸ਼ਨ 'ਚ ਬਿੱਲਾਂ ਦਾ ਪੂਰਨ ਸਮਰਥਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਇਕ ਦਿਨ ਬਾਅਦ ਯੂ-ਟਰਨ ਲੈਂਦਿਆਂ ਇਨ੍ਹਾਂ ਬਿੱਲਾਂ ਦੀਆਂ ਕਮੀਆਂ ਗਿਣਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਜਿੱਥੇ ਇਨ੍ਹਾਂ ਬਿੱਲਾਂ ਨੂੰ ਕੇਂਦਰ ਦੇ ਕਾਨੂੰਨਾਂ ਦੀ ਤਰਜ 'ਤੇ ਤਿਆਰ ਕੀਤਾ ਦੱਸ ਕੇ ਸਵਾਲ ਚੁਕ ਰਿਹਾ ਹੈ, ਉਥੇ ਹੀ ਆਮ ਆਦਮੀ ਪਾਰਟੀ ਨੇ ਸਾਰੀਆਂ ਫ਼ਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਮੁੱਦਾ ਉਠਾਇਆ ਹੈ।

Political PartiesPolitical Parties

ਦੂਜੇ ਪਾਸੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਲਏ ਯੂ-ਟਰਨ 'ਤੇ ਚੁਟਕੀ ਲੈਂਦਿਆਂ ਵਿਧਾਨ ਸਭਾ ਅੰਦਰ ਲਏ ਗਏ ਸਟੈਂਡ 'ਤੇ ਸਵਾਲ ਖੜ੍ਹੇ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੇ ਕੱਲ੍ਹ ਪਾਸ ਕੀਤੇ ਖੇਤੀ ਬਿੱਲਾਂ ਖਿਲਾਫ਼ ਨਿਤਰਨ ਵਾਲਿਆਂ 'ਤੇ ਦੋਹਰੇ ਮਾਪਦੰਡ ਅਪਨਾਉਣ ਦੇ ਦੋਸ਼ ਲਾਉਂਦਿਆਂ ਘਟੀਆ ਰਾਜਨੀਤੀ ਕਰਨ ਦੇ ਇਲਜ਼ਾਮ ਲਾਏ ਹਨ। ਬੀਜੇਪੀ ਦੀ ਹਾਲਤ 'ਤਿੰਨ 'ਚ ਨਾ ਤੇਰਾਂ 'ਚ' ਵਾਲੀ ਬਣੀ ਹੋਈ ਹੈ। ਭਾਜਪਾ ਦੇ ਦੋ ਵਿਧਾਇਕ ਵਿਧਾਨ ਸਭਾ ਸੈਸ਼ਨ 'ਚੋਂ ਗ਼ੈਰ ਹਾਜ਼ਰ ਰਹੇ ਜਦਕਿ ਇਕ ਵਿਧਾਇਕ ਨੇ ਬਿਆਨ ਜਾਰੀ ਕਰ ਕੇ ਕੈਪਟਨ ਨੂੰ ਕਿਸਾਨਾਂ ਦੀ ਕਰਜ਼ ਮੁਆਫ਼ੀ ਦਾ ਵਾਅਦਾ ਯਾਦ ਕਰਵਾਇਆ ਹੈ।

Political PartiesPolitical Parties

ਦਰਅਸਲ ਇਹ ਸਾਰਾ ਰੌਲਾ ਮਿਸ਼ਨ-2022 ਦੇ ਤਹਿਤ ਹੋਣ ਵਾਲੇ ਸਿਆਸੀ ਨਫ਼ੇ-ਨੁਕਸਾਨਾਂ ਕਾਰਨ ਪਿਆ ਹੋਇਆ ਹੈ। ਵਿਧਾਨ ਸਭਾ 'ਚ ਬਿੱਲ ਪਾਸ ਹੋਣ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਇਕ ਧੱਕੜ ਸਿਆਸਤਦਾਨ ਵਜੋਂ ਉਭਰਨਾ ਵਿਰੋਧੀ ਧਿਰਾਂ ਨੂੰ ਰਾਸ ਨਹੀਂ ਆਇਆ। ਕਾਂਗਰਸੀਆਂ ਵਲੋਂ ਲੱਡੂ ਵੰਡਣ ਅਤੇ ਆਤਿਸ਼ਬਾਜ਼ੀ ਕਰ ਕੇ ਮਨਾਏ ਜਸ਼ਨ ਨੇ ਵੀ ਵਿਰੋਧੀਆਂ ਨੂੰ ਯੂ-ਟਰਨ ਲੈਣ ਲਈ ਮਜ਼ਬੂਰ ਕੀਤਾ ਹੈ। ਕਿਸਾਨੀ ਹਿਤਾਂ ਦੀ ਲੜਾਈ ਇੰਨੀ ਸੌਖਾਲੀ ਨਹੀਂ, ਜਿੰਨਾ ਸਿਆਸੀ ਦਲ ਇਸ ਨੂੰ ਸਮਝ ਜਾਂ ਪ੍ਰਚਾਰ ਰਹੇ ਹਨ।

 Farmers ProtestFarmers Protest

ਕੇਵਲ ਵਿਧਾਨ ਸਭਾ 'ਚ ਬਿੱਲ ਪਾਸ ਹੋਣ 'ਤੇ ਹੀ ਲੱਡੂ ਵੰਡਣ ਜਾਂ ਅਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਉਣ ਵਾਲੀ ਕੋਈ ਗੱਲ ਨਹੀਂ ਸੀ। ਇਹ ਤਾਂ ਇਕ ਮੁਢਲਾ ਕਦਮ ਸੀ। ਇਸ ਲੜਾਈ 'ਚ ਆਉਂਦੀਆਂ ਚੁਨੌਤੀਆਂ ਦੇ ਟਾਕਰੇ ਲਈ ਸਿਰ ਜੋੜ ਬੈਠਣ ਦੀ ਥਾਂ ਸੱਤਾਧਾਰੀ ਧਿਰ ਨੇ ਜਿੱਥੇ ਜਸਨ ਮਨ੍ਹਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਵਿਰੋਧੀ ਧਿਰਾਂ ਨੇ ਯੂ-ਟਰਨ ਲੈ ਕੇ ਸੱਤਾਧਾਰੀ ਧਿਰ ਦੇ ਮਨਸੂਬਿਆਂ ਨੂੰ ਪਿਛਲ-ਪੈਰੀ ਕਰਨ ਦਾ ਯਤਨ ਕੀਤਾ ਹੈ। ਸਿਆਸੀ ਦਲਾਂ ਦੇ ਇਸ ਘਮਾਸਾਨ  ਦਾ ਕਿਸਾਨੀ ਘੋਲ 'ਤੇ ਵਿਪਰੀਤ ਅਸਰ ਪੈ ਸਕਦਾ ਹੈ। ਜਦਕਿ ਸਿਆਸੀ ਦਲ ਕਿਸਾਨੀ ਘੋਲ 'ਚੋਂ ਸਿਆਸੀ ਰਾਹਾਂ ਭਾਲਣ ਤੋਂ ਬਾਜ਼ ਨਹੀਂ ਆ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement