
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਮਾਮਲੇ ਵਿਚ ਕੀ ਕਿਹਾ
ਚੰਡੀਗੜ੍ਹ - ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਦਾ ਨਾਮ ਇਕ ਸਕਲਾਰਸ਼ਿਪ ਘੁਟਾਲਾ ਵਿੱਚ ਆਉਣ ਕਰਕੇ ਵਿਰੋਧੀ ਧਿਰਾਂ ਵੱਲੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਪਿਛਲੇ ਦਿਨੀ ਪੰਜਾਬ ਚੀਫ਼ ਸੈਕਟਰੀ ਵਿਨੀ ਮਹਾਜਨ ਵੱਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ਵੱਲੋਂ ਸਾਧੂ ਸਿੰਘ ਧਰਮਸ਼ੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ|
Rana Gurjeet singh
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਮਾਮਲੇ ਵਿਚ ਕਿਹਾ ਕਿ ਕਿਸੇ ਉੱਤੇ ਵੀ ਇਲਜ਼ਾਮ ਲਾਏ ਜਾ ਸਕਦੇ ਹਨ ਪਾਰ ਮਸਲਾ ਉਹਨਾਂ ਦੇ ਸਾਬਿਤ ਹੋਣ ਦਾ ਹੈ ਅਤੇ ਜੇਕਰ ਉਸਦੀ ਜਾਂਚ ਹੋਵੇ ਅਤੇ ਜਾਂਚ ਵਿਚੋਂ ਉਸ ਨੂੰ ਕਲੀਨ ਚਿੱਟ ਮਿੱਲ ਜਾਵੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਰੌਲਾ ਨਹੀਂ ਰਹਿ ਜਾਂਦਾ|
Captain Amrinder Singh
ਇਸ ਮਾਮਲੇ ਵਿਚ ਸੀ.ਬੀ.ਆਈ ਨੂੰ ਜਾਂਚ ਦੇਣੀ ਹੈ ਜਾ ਨਹੀਂ ਇਹ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਹੈ| ਓਹਨਾ ਇਹ ਵੀ ਕਿਹਾ ਕਿ ਜੇਕਰ ਸੈਂਟਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ|