ਹਰੀਸ਼ ਰਾਵਤ ਤੋਂ ਬਾਅਦ ਨਵਜੋਤ ਸਿੱਧੂ 'ਤੇ ਭੜਕੇ ਕੈਪਟਨ, ਟਵੀਟ ਜ਼ਰੀਏ ਦਿੱਤਾ ਜਵਾਬ
Published : Oct 21, 2021, 7:37 pm IST
Updated : Oct 21, 2021, 7:37 pm IST
SHARE ARTICLE
Captain Amarinder Singh and Navjot Sidhu
Captain Amarinder Singh and Navjot Sidhu

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ।

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਇਸ ਦੇ ਬਾਵਜੂਦ ਉਹ ਪੰਜਾਬ ਦੀ ਅਗਵਾਈ ਕਰਨ ਦੇ ਸੁਪਨੇ ਦੇਖ ਰਹੇ ਹਨ। ਦਰਅਸਲ ਨਵਜੋਤ ਸਿੱਧੂ ਨੇ ਕੈਪਟਨ ਨੂੰ ਤਿੰਨ ਕਾਲੇ ਕਾਨੂੰਨਾਂ ਦਾ ਨਿਰਮਾਤਾ ਦੱਸਿਆ ਹੈ।

Tweet
Tweet

ਹੋਰ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੇ ਪ੍ਰਾਪਤ ਕੀਤੀ ਸੀਆਈਆਈ ਮੈਂਬਰਸ਼ਿਪ

 ਇਸ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕੈਪਟਨ ਦੇ ਹਵਾਲੇ ਤੋਂ ਤਿੰਨ ਟਵੀਟ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਤੁਸੀਂ ਕਿੰਨੇ ਧੋਖੇਬਾਜ਼ ਹੋ! ਤੁਸੀਂ ਮੇਰੀ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਦੀ ਪਹਿਲ ਨੂੰ ਖੇਤੀ ਕਾਨੂੰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਸ ਦੇ ਵਿਰੁੱਧ ਮੈਂ ਅਜੇ ਵੀ ਲੜ ਰਿਹਾ ਹਾਂ ਅਤੇ ਜਿਸ ਨਾਲ ਮੈਂ ਆਪਣੇ ਰਾਜਨੀਤਕ ਭਵਿੱਖ ਨੂੰ ਜੋੜਿਆ ਹੈ!”

TweetTweet

ਹੋਰ ਪੜ੍ਹੋ: ਰਾਜਾ ਵੜਿੰਗ ਦੇ ਰਿਪੋਰਟ ਕਾਰਡ 'ਚ ਸਿਆਸੀ ਟਰਾਂਸਪੋਰਟ ਮਾਫ਼ੀਆ ਖਿਲਾਫ਼ ਕਾਰਵਾਈ ਸ਼ਾਮਲ ਨਹੀਂ: ਦਿਨੇਸ਼ ਚੱਢਾ

ਸਾਬਕਾ ਮੁੱਖ ਮੰਤਰੀ ਨੇ ਅੱਗੇ ਲਿਖਿਆ, “ਇਹ ਸਪੱਸ਼ਟ ਹੈ ਕਿ ਤੁਸੀਂ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਦੇ ਹਿੱਤਾਂ ਬਾਰੇ ਅਣਜਾਣ ਹੋ। ਤੁਸੀਂ ਸਪਸ਼ਟ ਰੂਪ ਵਿਚ ਵਿਭਿੰਨਤਾ ਅਤੇ ਖੇਤੀ ਕਾਨੂੰਨਾਂ ਵਿਚ ਅੰਤਰ ਨਹੀਂ ਸਮਝਦੇ। ਫਿਰ ਵੀ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਸੁਪਨੇ ਦੇਖ ਰਹੇ ਹੋ ਜੇ ਕਦੇ ਅਜਿਹਾ ਹੋਇਆ ਤਾਂ ਕਿੰਨਾ ਭਿਆਨਕ ਹੋਵੇਗਾ!”

TweetTweet

ਹੋਰ ਪੜ੍ਹੋ: ਨਿਹੰਗ ਅਮਨ ਸਿੰਘ ਦਾ ਬੁੱਢਾ ਦਲ ਨਾਲ ਕੋਈ ਸਬੰਧ ਨਹੀਂ- ਬਾਬਾ ਮਾਨ ਸਿੰਘ

ਨਵਜੋਤ ਸਿੱਧੂ ਵਲੋਂ ਕੈਪਟਨ ਖਿਲਾਫ਼ ਸਾਂਝੀ ਕੀਤੀ ਵੀਡੀਓ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ, “ਇਹ ਹਾਸੋਹੀਣਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੋਸਟ ਕਰਨ ਲਈ ਅਜਿਹਾ ਸਮਾਂ ਚੁਣਿਆ ਜਦੋਂ ਪੰਜਾਬ ਕਾਂਗਰਸ ਸਰਕਾਰ ਆਪਣੇ ਆਗਾਮੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਾਂ ਕੀ ਤੁਸੀਂ ਵੀ ਇਸ ਦੇ ਵਿਰੋਧ ਵਿਚ ਹੋ?”

Navjot Singh Sidhu to meet Congress leaders in DelhiNavjot Singh Sidhu 

ਹੋਰ ਪੜ੍ਹੋ: ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ਦੇ ਪਿੰਡ ਵਾਸੀ ਦਾ ਬਿਆਨ, 'ਉਹ ਗਲਤ ਆਦਮੀ ਤੇ ਨਕਲੀ ਨਿਹੰਗ ਨਹੀਂ'

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਕੁਝ ਦੇਰ ਪਹਿਲਾਂ ਕੈਪਟਨ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤਿੰਨ ਕਾਲੇ ਕਾਨੂੰਨਾਂ ਦੇ ਨਿਰਮਾਤਾ ਹਨ ਅਤੇ ਉਹ ਪੰਜਾਬ ਦੀ ਕਿਸਾਨੀ 'ਚ ਅੰਬਾਨੀ ਨੂੰ ਲੈ ਕੇ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement