ਕੈਪਟਨ ਦਾ ਹਰੀਸ਼ ਰਾਵਤ ਨੂੰ ਮੋੜਵਾਂ ਜਵਾਬ, 'ਧਰਮ ਨਿਰਪੱਖਤਾ ਬਾਰੇ ਗੱਲ ਕਰਨੀ ਬੰਦ ਕਰੋ'
Published : Oct 21, 2021, 6:46 pm IST
Updated : Oct 21, 2021, 6:46 pm IST
SHARE ARTICLE
Captain Amarinder Singh, Harish Rawat
Captain Amarinder Singh, Harish Rawat

ਖੁਦ ਕਾਂਗਰਸ ਨੇ ਉਨ੍ਹਾਂ ਉੱਤੇ ਵਿਸ਼ਵਾਸ ਨਾ ਕਰਕੇ ਸਿੱਧੂ ਵਰਗੇ ਅਸਥਿਰ ਵਿਅਕਤੀ ਦੇ ਹੱਥ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਹੈ

 

ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਚੱਲ ਰਹੇ ਘਮਸਾਣ ਵਿਚਕਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਉੱਤੇ ਟਵੀਟ ਕਰ ਵੱਡਾ ਹਮਲਾ ਕੀਤਾ ਹੈ। ਹਰੀਸ਼ ਰਾਵਤ ਨੇ ਬੁੱਧਵਾਰ ਇਕ ਟਵੀਟ ਕੀਤਾ ਸੀ, ਜਿਸ ’ਚ ਕੈਪਟਨ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸੀ।

file photo

ਇਸ ਦਾ ਮੋੜਵਾਂ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਹੈ ਕਿ ਹਰੀਸ਼ ਰਾਵਤ ਨੂੰ ਧਰਮ ਨਿਰਪੱਖਤਾ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸ਼ਾਇਦ ਤੁਸੀਂ ਭੁੱਲ ਗਏ ਹਨ ਕਿ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਪਾਰਟੀ ਜੁਆਇਨ ਕਰਵਾਈ ਸੀ, ਜਦਕਿ ਉਹ 14 ਸਾਲ ਭਾਜਪਾ ਦੇ ਨਾਲ ਸਨ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਨਾਨਾ ਪਟੋਲੇ ਤੇ ਆਰ. ਰੈੱਡੀ ਵਰਗੇ ਲੋਕ ਆਰ. ਐੱਸ. ਐੱਸ. ਤੋਂ ਨਹੀਂ ਆਏ ਤਾਂ ਕਿਥੋਂ ਆਏ ਹਨ?

file photo

ਪਰਗਟ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੀ 4 ਸਾਲ ਅਕਾਲੀ ਦਲ ’ਚ ਰਹੇ ਹਨ। ਕੈਪਟਨ ਨੇ ਅੱਗੇ ਕਿਹਾ ਹੈ ਕਿ ਅੱਜ ਉਹ ਉਹਨਾਂ 'ਤੇ ਅਕਾਲੀ ਦਲ ਦੇ ਨਾਲ ਸਹਿਯੋਗ ਦੇ ਦੋਸ਼ ਲਾ ਰਹੇ ਹਨ, ਜਦਕਿ ਅਕਾਲੀ ਦਲ ਦੇ ਰਾਜ ’ਚ ਹੀ ਉਨ੍ਹਾਂ ਨੇ 10 ਸਾਲ ਤੱਕ ਅਦਾਲਤ ਦੇ ਕੇਸ ਭੁਗਤੇ ਹਨ ਤੇ ਜੇ ਅਜਿਹੀ ਸਥਿਤੀ ਸੀ ਤਾਂ ਉਨ੍ਹਾਂ ਪੰਜਾਬ ’ਚ ਕਾਂਗਰਸ ਨੂੰ 2017 ’ਚ ਜਿੱਤ ਕਿਵੇਂ ਦਿਵਾਈ।

file photo

ਕੈਪਟਨ ਨੇ ਸਵਾਲ ਕਰਦਿਆਂ ਕਿਹਾ ਕਿ ਹਰੀਸ਼ ਰਾਵਤ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ ਪਰ ਖੁਦ ਕਾਂਗਰਸ ਨੇ ਉਨ੍ਹਾਂ ਉੱਤੇ ਵਿਸ਼ਵਾਸ ਨਾ ਕਰਕੇ ਸਿੱਧੂ ਵਰਗੇ ਅਸਥਿਰ ਵਿਅਕਤੀ ਦੇ ਹੱਥ ਕਾਂਗਰਸ ਦੀ ਕਮਾਨ ਸੌਂਪ ਦਿੱਤੀ, ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਹੈ। ਉਹ ਸਿਰਫ਼ ਅਪਣੇ ਪ੍ਰਤੀ ਹੀ ਵਫਾਦਾਰ ਹੈ। 

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement