ਮੋਦੀ ਅਤੇ ਗੁਤਾਰੇਸ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ 'ਮਿਸ਼ਨ ਲਾਈਫ਼' ਕੀਤਾ ਸ਼ੁਰੂ
Published : Oct 21, 2022, 6:49 am IST
Updated : Oct 21, 2022, 6:49 am IST
SHARE ARTICLE
image
image

ਮੋਦੀ ਅਤੇ ਗੁਤਾਰੇਸ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ 'ਮਿਸ਼ਨ ਲਾਈਫ਼' ਕੀਤਾ ਸ਼ੁਰੂ


ਲੋਕ 'ਘੱਟ ਵਰਤੋ, ਮੁੜ ਵਰਤੋ ਅਤੇ ਰੀਸਾਈਕਲ' ਦੇ ਸਿਧਾਂਤਾਂ ਨੂੰ ਅਪਣਾਉਣ : ਮੋਦੀ

ਕੇਵੜੀਆ (ਗੁਜਰਾਤ), 20 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ  ਮਿਸ਼ਨ ਲਾਈਫ਼ ਦੀ ਸ਼ੁਰੂਆਤ ਕੀਤੀ | ਇਹ ਇਕ ਗਲੋਬਲ ਐਕਸ਼ਨ ਪਲਾਨ ਹੈ ਜਿਸ ਦਾ ਉਦੇਸ਼ ਗ੍ਰਹਿ ਨੂੰ  ਜਲਵਾਯੂ ਤਬਦੀਲੀ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਾਉਣਾ ਹੈ | ਇਹ ਮਿਸ਼ਨ ਅਜਿਹੇ ਸਮੇਂ ਸ਼ੁਰੂ ਕੀਤਾ ਗਿਆ ਹੈ ਜਦੋਂ ਸੰਯੁਕਤ ਰਾਸ਼ਟਰ ਅਗਲੇ ਮਹੀਨੇ ਜਲਵਾਯੂ ਦੇ ਮੁੱਦੇ 'ਤੇ ਇਕ ਵਿਸ਼ਾਲ ਬੈਠਕ ਕਰ ਰਿਹਾ ਹੈ |
  'ਮਿਸ਼ਨ ਲਾਈਫ਼' ਵਿਚ ਜੀਵਨ ਸ਼ੈਲੀ ਵਿਚ ਤਬਦੀਲੀਆਂ ਲਈ ਬਹੁਤ ਸਾਰੇ ਸੁਝਾਅ ਹਨ ਜਿਨ੍ਹਾਂ ਨੂੰ  ਜਲਵਾਯੂ ਅਨੁਕੂਲ ਵਿਵਹਾਰ ਵਜੋਂ ਅਪਣਾਇਆ ਜਾ ਸਕਦਾ ਹੈ | ਮੋਦੀ ਅਤੇ ਗੁਤਾਰੇਸ ਨੇ ਸਾਂਝੇ ਤੌਰ 'ਤੇ ਆਪਣੇ ਲੋਗੋ ਅਤੇ 'ਟੈਗ ਲਾਈਨ' (ਮਾਟੋ) ਨਾਲ ਮਿਸ਼ਨ ਲਾਈਫ਼ (ਵਾਤਾਵਰਣ ਲਈ ਜੀਵਨ ਸ਼ੈਲੀ) ਦੀ ਸ਼ੁਰੂਆਤ ਕੀਤੀ |
ਮੋਦੀ ਨੇ ਇਸ ਮੌਕੇ ਕਿਹਾ ਕਿ ਮਿਸ਼ਨ ਲਾਈਫ਼ ਲੋਕਾਂ ਦੇ ਅਨੁਕੂਲ ਗ੍ਰਹਿ ਦੇ ਵਿਚਾਰ ਨੂੰ  ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਟਿਕਾਊ ਆਦਰਸ਼ ਵਾਤਾਵਰਣ ਪ੍ਰਤੀ ਲੋਕਾਂ ਦੇ ਰਵਈਏ ਨੂੰ  ਤਿੰਨ ਰਣਨੀਤੀਆਂ ਵਲ ਤਬਦੀਲ ਕਰਨਾ ਹੈ ਜਿਸ ਵਿਚ ਵਿਅਕਤੀਆਂ ਦੁਆਰਾ ਆਪਣੇ ਰੋਜ਼ਾਨਾ ਆਮ ਪਰ ਪ੍ਰਭਾਵਸ਼ਾਲੀ ਵਾਤਾਵਰਣ ਅਨੁਕੂਲ ਵਿਵਹਾਰ (ਮੰਗ) ਦਾ ਪਾਲਣ ਕਰਨਾ, ਬਦਲਦੀ ਮੰਗ (ਸਪਲਾਈ) ਦੇ ਤਹਿਤ ਉਦਯੋਗਾਂ ਅਤੇ ਮਾਰਕੀਟ ਨੂੰ  ਅਨੁਕੂਲ ਬਣਾਉਣਾ ਸ਼ਾਮਲ ਹੈ | ਸਰਕਾਰ ਅਤੇ ਉਦਯੋਗਿਕ ਨੀਤੀਆਂ ਨੂੰ ਬਦਲਣਾ ਅਤੇ ਪ੍ਰਭਾਵਤ ਕਰਨਾ ਤਾਂ ਜੋ ਉਹ ਟਿਕਾਊ ਖਪਤ ਅਤੇ ਉਤਪਾਦਨ (ਨੀਤੀ) ਦਾ ਸਮਰਥਨ ਕਰ ਸਕਣ | ਮੋਦੀ ਨੇ ਲੋਕਾਂ ਨੂੰ  ਕਿਹਾ ਕਿ ਉਹ ਘੱਟ ਇਸਤੇਮਾਲ, ਮੁੜ ਵਰਤੋਂ, ਰੀਸਾਈਕਿਲੰਗ ਅਤੇ 'ਸਰਕੁਲਰ ਇਕਨਾਮੀ'
(ਅਜਿਹਾ ਅਰਥਚਾਰਾ ਜਿਸ ਵਿਚ ਸਰੋਤਾਂ  ਦੀ ਬਰਬਾਦੀ ਨੂੰ  ਘੱਟ ਕੀਤਾ ਜਾ ਸਕਦਾ ਹੈ) ਦੇ ਸਿਧਾਂਤ ਨੂੰ  ਅਪਨਾਉਣ | ਉਨ੍ਹਾਂ ਕਿਹਾ ਕਿ ਭਾਰਤ ਜਲਵਾਯੂ ਪਰਿਵਰਤਨ ਦੇ ਖ਼ਤਰੇ ਨਾਲ ਨਜਿੱਠਣ ਲਈ ਵਚਨਬੱਧ ਹੈ | ਮੋਦੀ ਨੇ ਕਿਹਾ ਕਿ ਇਹ ਅਜਿਹੀ ਧਾਰਨਾ ਹੈ ਕਿ ਜਲਵਾਯੂ ਪਰਿਵਰਤਨ ਸਿਰਫ ਇਕ ਨੀਤੀਗਤ ਮੁੱਦਾ ਹੈ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣਾ ਸਿਰਫ ਸਰਕਾਰ ਜਾਂ ਅੰਤਰਰਾਸ਼ਟਰੀ ਸੰਗਠਨਾਂ ਦਾ ਕੰਮ ਹੈ | ਉਨ੍ਹਾਂ ਕਿਹਾ ਕਿ ਲੋਕ ਆਪਣੇ ਆਲੇ-ਦੁਆਲੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦਾ ਅਨੁਭਵ ਕਰ ਰਹੇ ਹਨ ਅਤੇ ਪਿਛਲੇ ਕੁਝ ਦਹਾਕਿਆਂ ਵਿਚ ਬੇਮਿਸਾਲ ਆਫ਼ਤਾਂ ਦੇ ਗਵਾਹ ਹਨ | ਇਹ ਸਪੱਸ਼ਟ ਕਰਦਾ ਹੈ ਕਿ ਜਲਵਾਯੂ ਪਰਿਵਰਤਨ ਮਹਿਜ ਨੀਤੀ ਬਣਾਉਣ ਤੋਂ ਪਰੇ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਿਸ਼ਨ ਲਾਈਫ' ਦਾ ਮੰਤਰ 'ਵਾਤਾਵਰਣ ਲਈ ਜੀਵਨ ਸ਼ੈਲੀ' ਹੈ | (ਏਜੰਸੀ)

 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement