71st National Film Award: ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਨੂੰ ਮਿਲਿਆ ਨੈਸ਼ਨਲ ਐਵਾਰਡ
Published : Sep 24, 2025, 9:18 am IST
Updated : Sep 24, 2025, 9:33 am IST
SHARE ARTICLE
Shahrukh Khan and Rani Mukerji received National Awards
Shahrukh Khan and Rani Mukerji received National Awards

ਮੋਹਨਲਾਲ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ, ਪੰਜਾਬੀ ਫ਼ਿਲਮ ‘ਗੋਡੇ-ਗੋਡੇ ਚਾਅ' ਨੂੰ ਮਿਲਿਆ ਐਵਾਰਡ

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੱਲੋਂ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਵਿਕਰਾਂਤ ਮੈਸੀ ਅਤੇ ਅਦਾਕਾਰਾ ਰਾਣੀ ਮੁਖਰਜੀ ਨੂੰ ਕੌਮੀ ਫ਼ਿਲਮ ਪੁਰਸਕਾਰ ਪ੍ਰਦਾਨ ਕੀਤੇ ਗਏ। ਜਦਕਿ ਮਲਿਆਲਮ ਸੁਪਰਸਟਾਰ ਮੋਹਨਲਾਲ ਨੂੰ ਦਾਦਾ ਸਾਹੇਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। ਭਾਸ਼ਾਈ ਫ਼ਿਲਮ ਵਰਗ ਪੰਜਾਬੀ ਫ਼ਿਮ ‘ਗੋਡੇ ਗੋਡੇ ਚਾਅ’ ਨੂੰ ਵੀ ਐਵਾਰਡ ਦਿੱਤਾ ਗਿਆ।  ਜ਼ਿਕਰਯਗੋ ਹੈ ਕਿ ਸਾਲ 2023 ਲਈ ਕੌਮੀ ਫ਼ਿਮ ਪੁਰਸਕਾਰਾਂ ਦਾ ਐਲਾਨ ਲੰਘੇ ਅਗਸਤ ਮਹੀਨੇ ਕੀਤਾ ਗਿਆ ਸੀ। ਵਿਗਿਆਨ ਭਵਨ ’ਚ ਰਾਸ਼ਟਰਪਤੀ ਮੁਰਮੂ ਨੇ 71ਵੇਂ ਕੌਮੀ ਪੁਰਸਕਾਰ ਸਮਾਗਮ ਮੌਕੇ ਮੋਹਨਲਾਲ ਨੂੰ ਉਨ੍ਹਾਂ ਦੇ ਪੰਜ ਦਹਾਕੇ ਲੰਬੇ ਕਰੀਅਰ ਤੇ 350 ਤੋਂ ਵੱਧ ਫ਼ਿਲਮਾਂ ’ਚ ਕੰਮ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ।

ਸਮਾਗਮ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਲਾਕਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਸਿਨੇਮਾ ਸਿਰਫ ਇਕ ਉਦਯੋਗ ਨਹੀਂ ਬਲਕਿ ਸਮਾਜ ਤੇ ਦੇਸ਼ ਨੂੰ ਜਾਗਰੂਕ ਕਰਨ ਵਾਲਾ ਇੱਕ ਸਾਧਨ ਵੀ ਹੈ। ਸਿਨੇਮਾ ਲੋਕਾਂ ਨੂੰ ਵੱਧ ਸੰਵੇਦਨਸ਼ੀਲ ਬਣਾਉਣ ’ਚ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿਨੇਮਾ ਕਈ ਵੱਖ-ਵੱਖ ਭਾਸ਼ਾਵਾਂ, ਬੋਲੀਆਂ, ਖੇਤਰਾਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਔਰਤਾਂ ’ਤੇ ਕੇਂਦਰਿਤ ਚੰਗੀਆਂ ਫਿਲਮਾਂ ਵੀ ਬਣ ਰਹੀਆਂ ਹਨ, ਜਿਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ।

ਇਸ ਮੌਕੇ ਸਰਵੋਤਮ ਅਦਾਕਾਰ ਦਾ ਕੌਮੀ ਫ਼ਿਲਮ ਪੁਰਸਕਾਰ ਸ਼ਾਹਰੁਖ ਖ਼ਾਨ ਨੂੰ ਫ਼ਿਲਮ ‘ਜਵਾਨ’ ਜਦਕਿ ਵਿਕਰਾਂਤ ਮੈਸੀ ਨੂੰ ਫ਼ਿਲਮ ‘12ਵੀਂ ਫੇਲ੍ਹ’ ਵਿੱਚ ਭੂਮਿਕਾ ਲਈ ਦਿੱਤਾ ਗਿਆ। ਰਾਣੀ ਮੁਖਰਜੀ ਨੂੰ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਫ਼ਿਲਮਸਾਜ਼ ਵਿਧੂ ਵਿਨੋਦ ਚੋਪੜਾ ਨੂੰ ਫ਼ਿਲਮ ‘12ਵੀਂ ਫੇਲ੍ਹ’ ਲਈ ਸਰਵੋਤਮ ਫ਼ਿਲਮ ਦਾ ਜਦਕਿ ਕਰਨ ਜੌਹਰ ਤੇ ਅਪੂਰਵਾ ਮਹਿਰਾ ਨੂੰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਲਈ ਸਰਵੋਤਮ ਪਾਪੂਲਰ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। ਸਰਵੋਤਮ ਡਾਇਰੈਕਟਰ ਦਾ ਐਵਾਰਡ ਸੁਦੀਪਤੋ ਸੇਨ ਨੂੰ ‘ਦਿ ਕੇਰਲਾ ਸਟੋਰੀ’ ਲਈ ਦਿੱਤਾ ਗਿਆ।
ਕੌਮੀ, ਸਮਾਜਿਕ ਤੇ ਵਾਤਾਵਰਨ ਸਬੰਧੀ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਸਰਵੋਤਮ ਫ਼ਿਲਮ ਦਾ ਐਵਾਰਡ ਫੀਲਡ ਮਾਰਸ਼ਲ ਮਾਨਕ ਸ਼ਾਹ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸੈਮ ਬਹਾਦਰ’ ਲਈ ਮੇਘਨਾ ਗੁਲਜ਼ਾਰ ਅਤੇ ਰੌਨੀ ਸਕ੍ਰਿਊਵਾਲਾ ਨੂੰ ਮਿਲਿਆ।

ਸਾਨਿਆ ਮਲਹੋਤਰਾ ਮੁੱਖ ਭੂਮਿਕਾ ਵਾਲੀ ‘ਕਟਹਲ : ਏ ਜੈਕਫਰੂਟ ਮਿਸਟਰੀ’ ਨੂੰ ਸਰਵੋਤਮ ਹਿੰਦੀ ਫਿਲਮ ਦਾ ਐਵਾਰਡ ਦਿੱਤਾ ਗਿਆ। ਸਾਲ 2023 ਦੀ ਹਿੱਟ ਫ਼ਿਲਮ ‘ਐਨੀਮਲ’ ਨੇ ਸਰਵੋਤਮ ਸਾਊਂਡ ਡਿਜ਼ਾਈਨ, ਸਰਵੋਤਮ ਸੰਗੀਤ ਨਿਰਦੇਸ਼ਕ (ਬੈਕਗਰਾਊਂਡ ਮਿਊਜ਼ਿਕ), ਅਤੇ ਰੀ-ਰਿਕਾਰਡਿੰਗ ਮਿਕਸਰ ਲਈ ਐਵਾਰਡ ਆਪਣੇ ਨਾਮ ਕੀਤੇ। ਵੈਭਵੀ ਮਰਚੈਂਟ ਨੂੰ ਸਰਵੋਤਮ ਕੋਰੀਓਗ੍ਰਾਫ਼ਰ, ਸ਼ਿਲਪਾ ਰਾਓ ਨੂੰ ਸਰਵੋਤਮ ਮਹਿਲਾ ਪਿੱਠਵਰਤੀ ਗਾਇਕਾ ਦੇ ਐਵਾਰਡ ਨਾਲ ਨਿਵਾਜਿਆ ਗਿਆ।

ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਵਿਜੈਰਾਘਵਨ ਨੂੰ ਮਲਿਆਲਮ ਫ਼ਿਲਮ ‘ਪੂਕਲਾਮ’ ਅਤੇ ਮੁੱਥੂਪੈਤਈ ਸੋਮੂ ਭਾਸਕਰ ਨੂੰ ਤਾਮਿਲ ਫ਼ਿਲਮ ‘ਪਾਰਕਿੰਗ’ ਲਈ ਜਦਕਿ ਸਰਵੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਉਰਵਸ਼ੀ ਅਤੇ ਜਾਨਕੀ ਬੋਦੀਵਾਲ ਨੂੰ ਕ੍ਰਮਵਾਰ ਮਲਿਆਲਮ ਫ਼ਿਲਮ ‘ਓਲੂਜ਼ੋਕੂ’ ਅਤੇ ਤਾਮਿਲ ਫ਼ਿਲਮ ‘ਵਾਸ਼’ ਵਿੱਚ ਕੰਮ ਬਦਲੇ ਦਿੱਤਾ ਗਿਆ। ਸਰਵੋਤਮ ਬਾਲ ਕਲਾਕਾਰ ਵਰਗ ’ਚ ਸੁਕ੍ਰਿਤੀ ਵੇਨ ਬਨਦਰੇਦੀ (ਫ਼ਿਲਮ ਗਾਂਧੀ ਤਥਾ ਚੇਤੂ), ਕਬੀਰ ਖੰਡਾਰੇ (ਜਿਪਸੀ) ਅਤੇ ‘ਨਾਲ 2’ ਦੇ ਕਲਾਕਾਰ ਮੈਂਬਰਾਂ ਤਰੀਸ਼ਾ ਥੋਸਰ, ਸ੍ਰੀਨਿਵਾਸ ਪੋਕਾਲੇ, ਅਤੇ ਭਾਰਗਵ ਜਗਤਾਪ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ‘ਨਾਲ 2’ ਨੂੰ ਸਰਵੋਤਮ ਬਾਲ ਫ਼ਿਲਮ ਦਾ ਐਵਾਰਡ ਵੀ ਦਿੱਤਾ ਗਿਆ।

ਭਾਸ਼ਾਈ ਫ਼ਿਲਮ ਵਰਗ ਵਿੱਚ ‘ਗੋਡੇ ਗੋਡੇ ਚਾਅ’ (ਪੰਜਾਬੀ), ਰੋਂਗਾਤਾਪੂ 1982 (ਅਸਾਮੀ), ਡੀਪ ਫਰਿੱਜ (ਬੰਗਾਲੀ), ਪਾਰਕਿੰਗ (ਤਾਮਿਲ), ਕੰਡੇਲੂ (ਕੰਨੜ), ਸ਼ਾਮਚੀ ਆਈ (ਮਰਾਠੀ), ਪੁਸਕਾਰਾ (ਉੜੀਆ) ਅਤੇ ਭਗਵੰਤ ਕੇਸਰੀ (ਤੇਲਗੂ) ਨੂੰ ਐਵਾਰਡ ਦਿੱਤੇ ਗਏ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement