ਰਿਟਾਇਰਡ ਬੈਂਕ ਮੈਨੇਜਰ ਕਤਲ ਮਾਮਲਾ 48 ਘੰਟੇ ਵਿਚ ਟਰੇਸ,  ਮ੍ਰਿਤਕ ਦੀ ਪਤਨੀ ਹੀ ਨਿਕਲੀ ਕਾਤਲ 
Published : Oct 21, 2023, 3:21 pm IST
Updated : Oct 21, 2023, 3:21 pm IST
SHARE ARTICLE
Patiala
Patiala

ਮ੍ਰਿਤਕ ਦੀ ਪਤਨੀ ਸਮੇਤ 4 ਗ੍ਰਿਫ਼ਤਾਰ

ਪਟਿਆਲਾ - ਪਟਿਆਲਾ ਪੁਲਿਸ ਵੱਲੋਂ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਿਤੀ 19.10.2023 ਨੂੰ ਬੈਂਕ ਮੈਨੇਜਰ ਬਲਬੀਰ ਸਿੰਘ ਚਹਿਲ ਦੇ ਅੰਨੇ ਕਤਲ ਨੂੰ ਟਰੇਸ ਕਰ ਲਿਆ ਹੈ। ਟੈਕਨੀਕਲ ਸਾਧਨਾਂ, ਰੋਸਿਕ ਸਬੂਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਸ ਸਨਸਨੀਖੇਜ ਕਤਲ ਕੇਸ ਨੂੰ 48 ਘੰਟੇ ਵਿਚ ਹੀ ਟਰੇਸ ਕਰਕੇ ਇਸ ਵਿਚ ਸ਼ਾਮਲ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਵਿਚ ਮ੍ਰਿਤਕ ਦੀ ਪਤਨੀ ਵੀ ਸ਼ਾਮਲ ਹੈ।   

ਘਟਨਾ ਦਾ ਵੇਰਵਾ : ਜੋ ਮਿਤੀ 19.10,2023 ਨੂੰ ਪੁਲਿਸ ਕੋਲ ਖ਼ਬਰ ਆਈ ਸੀ ਕਿ ਇਨਵਾਇਰਨਮੈਂਟ ਪਾਰਕ ਕੋਲ ਰੋਡ ਪਟਿਆਲਾ ਦੇ ਨੇੜੇ ਬਲਬੀਰ ਸਿੰਘ ਚਹਿਲ ਜੋ ਕਿ ਮਕਾਨ ਨੰਬਰ 35-5 ਗਲੀ ਨੰਬਰ 1 ਨਗਰ ਨੇੜੇ 22 ਨੰਬਰ ਫਾਟਕ ਪਟਿਆਲਾ ਦਾ ਰਹਿਣ ਵਾਲਾ ਹੈ, ਦਾ ਕਤਲ ਹੋਇਆ ਹੈ ਜਿਸ ਤੇ ਕਿ ਪਟਿਆਲਾ ਪੁਲਿਸ ਦੇ ਅਫਸਰਾਂ ਅਤੇ ਖ਼ੁਦ ਐਸ.ਐਸ.ਪੀ ਪਟਿਆਲਾ ਨੇ ਮੋਰਾਂ ਦਾ ਨਿਰੀਖਣ ਕੀਤਾ ਜਿਸ ਤੋਂ ਪਾਇਆ ਗਿਆ ਕਿ ਬਲਬੀਰ ਸਿੰਘ ਚਹਿਲ ਜਿਸ ਦੀ ਕਿ ਉਮਰ ਕਰੀਬ 67 ਸਾਲ ਸੀ।

ਉਹ ਹਰ ਰੋਜ਼ ਦੀ ਤਰ੍ਹਾਂ ਇਨਵਾਇਰਨਮੈਂਟ ਪਾਰਕ ਵਿਚ ਸੈਰ ਕਰਨ ਲਈ ਸਵੇਰੇ ਕਰੀਬ 05:30 ਵਜੇ ਸੈਰ ਲਈ ਆਇਆ ਸੀ ਜਿਸ ਦੌਰਾਨ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿਚ ਮੁਕੱਦਮਾ ਨੰਬਰ 174 ਮਿਤੀ 19.11.2023 ਅੱਧ 302, 34 IPCC ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ ਰਜਿਸਟਰ ਹੋਇਆ ਸੀ ਜੋ ਪਟਿਆਲਾ ਪੁਲਿਸ ਦੀ ਸਾਰੀ ਟੀਮ ਕਤਲ ਦੇ ਸਮੇਂ ਤੋਂ ਹੀ ਇਸ ਕੇਸ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਜੁਟੀ ਹੋਈ ਸੀ ਅਤੇ ਪੁਲਿਸ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਵਿਚ ਸਫ਼ਲ ਵੀ ਹੋਈ। 

ਪਟਿਆਲਾ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਬਲਬੀਰ ਸਿੰਘ ਦੀ ਦੂਜੀ ਪਤਨੀ ਦੇ ਗੁਰਤੇਜ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਸਨ। ਪਤਨੀ ਨੇ ਬਲਬੀਰ ਸਿੰਘ ਨੂੰ ਰਾਹ ਚੋਂ ਹਟਾਉਣ ਲਈ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਆਪਣੇ ਪਤੀ ਦਾ ਕਤਲ ਪ੍ਰਾਪਰਟੀ ਹੜੱਪਣ ਲਈ ਕਰਵਾਇਆ।

ਪੁਲਿਸ ਮੁਤਾਬਕ ਹਰਪ੍ਰੀਤ ਕੌਰ ਨੂੰ ਗੁਰਤੇਜ ਸਿੰਘ ਜਿੰਮ ‘ਚ ਮਿਲਿਆ ਸੀ। ਬਲਬੀਰ ਸਿੰਘ ਨਾਲ ਹਰਪ੍ਰੀਤ ਕੌਰ ਦਾ ਦੂਜਾ ਵਿਆਹ 2005 ‘ਚ ਹੋਇਆ ਸੀ। ਇੰਸ਼ੋਰੈਂਸ ਅਤੇ ਹੋਰ ਜਾਇਦਾਦ ਹੜੱਪਣ ਲਈ ਦੋਵਾਂ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ‘ਚ ਪੁਲਿਸ ਨੇ ਦੂਜੀ ਪਤਨੀ ਅਤੇ ਉਸ ਦੇ ਪ੍ਰੇਮੀ ਸਮੇਤ 4 ਨੂੰ ਗ੍ਰਿਫ਼ਤਾਰ ਕੀਤਾ ਹੈ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement