
ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ।
The son killed the mother Hoshiarpur News: ਇਸ ਕਲਯੁਗੀ ਦੁਨੀਆ ਵਿਚ ਰਿਸ਼ਤੇ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਹੁਸ਼ਿਆਰਪੁਰ ਤੋਂ ਆਇਆ ਹੈ ਜਿਥੇ ਇਕ ਪੁੱਤਰ ਵਲੋਂ ਅਪਣੀ ਮਾਂ ਨੂੰ ਜਾਨੋਂ ਮਾਰ ਦਿਤਾ। ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਦਸਮੇਸ਼ ਨਗਰ ਗਲੀ ਨੰਬਰ 5 ਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਨੇ ਦਸਿਆ ਕਿ ਉਹ ਫੇਰੀ ਦਾ ਕੰਮ ਕਰਦਾ ਹੈ ਅਤੇ ਹਰ ਰੋਜ਼ ਵਾਂਗ ਅੱਜ ਉਹ ਸਵੇਰੇ ਫੇਰੀ ਲਾਉਣ ਲਈ ਗਿਆ ਸੀ ਜਦੋਂ ਉਹ ਤਿੰਨ ਵਜੇ ਦੇ ਕਰੀਬ ਅਪਣੇ ਘਰ ਪਹੁੰਚਿਆ ਤਾਂ ਘਰ ਨੂੰ ਜਿੰਦਾ ਲੱਗਾ ਹੋਇਆ ਸੀ। ਉਹ ਜਿੰਦਾ ਤੋੜ ਕੇ ਜਦੋਂ ਅੰਦਰ ਘਰ ਵੜਿਆ ਤਾਂ ਦੇਖਿਆ ਕਿ ਕਮਰੇ ਵਿਚ ਉਸ ਦੀ ਪਤਨੀ ਕੁੰਦਲਾ ਉਮਰ 53 ਦੀ ਲਾਸ਼ ਖ਼ੂਨ ਲੱਥਪਥ ਪਈ ਸੀ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਮਾਡਲ ਟਾਊਨ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ।