
ਮੌਨਸੂਨ ਦਾ ਸਮਾਂ ਖ਼ਤਮ ਹੋਣ ਦੇ ਬਾਅਦ ਵੀ ਕੁਝ ਸੂਬਿਆਂ 'ਚ ਅਜੇ ਵੀ ਬਾਰਿਸ਼ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ
ਚੰਡੀਗੜ੍ਹ : ਮੌਨਸੂਨ ਦਾ ਸਮਾਂ ਖ਼ਤਮ ਹੋਣ ਦੇ ਬਾਅਦ ਵੀ ਕੁਝ ਸੂਬਿਆਂ 'ਚ ਅਜੇ ਵੀ ਬਾਰਿਸ਼ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੱਖਣ ਭਾਰਤ ਦੇ ਤਿੰਨ ਸੂਬਿਆਂ 'ਚ 21 ਨਵੰਬਰ ਨੂੰ ਤੇਜ਼ ਬਾਰਿਸ਼ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
Heavy rain
ਇਸ ਤੋਂ ਇਲਾਵਾ ਬਰਫ਼ਬਾਰੀ ਹੋਣਾ ਵੀ ਸੰਭਵ ਹੈ, ਜਿਸ ਕਰਕੇ ਠੰਢ ਵੱਧ ਸਕਦੀ ਹੈ। ਅਗਲੇ ਦੋ ਦਿਨਾਂ 'ਚ ਦੱਖਣੀ ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕੇਰਲ 'ਚ ਭਾਰੀ ਬਾਰਿਸ਼ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
Heavy rain
ਹਾਲਾਂਕਿ ਤੇਲੰਗਾਨਾ ਤੇ ਕਰਨਾਟਕ ਦੇ ਕਈ ਹਿੱਸਿਆਂ 'ਚ ਮੌਸਮ ਸਾਫ਼ ਰਹੇਗਾ ਪਰ ਇਨ੍ਹਾਂ ਤਿੰਨਾਂ ਸੂਬਿਆਂ 'ਚ ਬਾਰਿਸ਼ ਮੁਸੀਬਤ ਬਣ ਸਕਦੀ ਹੈ। ਚੇਨਈ ਅੱਜ ਬਾਰਿਸ਼ ਵੱਧ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।