ਟਕਸਾਲੀ ਅਕਾਲੀ ਦਲ ਦੇ ਦੋ ਵੱਡੇ ਥੰਮ ਛੇਤੀ ਹੀ ਅਕਾਲੀ ਦਲ ਬਾਦਲ 'ਚ ਹੋਣਗੇ ਸ਼ਾਮਲ
Published : Nov 21, 2019, 8:05 am IST
Updated : Nov 21, 2019, 8:05 am IST
SHARE ARTICLE
 taksali Akali Dal, Akali Dal Badal
taksali Akali Dal, Akali Dal Badal

ਜਾਣਕਾਰੀ ਮੁਤਾਬਕ ਟਕਸਾਲੀ ਅਕਾਲੀ ਦਲ ਦੇ ਦੋ ਥੰਮ ਜਿਨ੍ਹਾਂ ਪਾਰਟੀ ਬਣਾਉਣ ਸਮੇਂ ਬਹੁਤ ਮਿਹਨਤ ਕੀਤੀ ਸੀ, ਵਾਪਸ ਮਾਂ ਪਾਰਟੀ ਨਾਲ ਨੇੜਤਾ ਵਧਾ ਰਹੇ ਹਨ

ਅੰਮ੍ਰਿਤਸਰ(ਚਰਨਜੀਤ ਸਿੰਘ): ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਦਲ ਦਲ ਦਾ ਬਦਲ ਬਣਨ ਜਾ ਰਹੇ ਅਕਾਲੀ ਦਲ ਟਕਸਾਲੀ ਵਿਚ ਕਦੇ ਵੀ ਟੁੱਟ-ਭੱਜ ਹੋ ਸਕਦੀ ਹੈ। ਟਕਸਾਲੀ ਅਕਾਲੀ ਦਲ ਦੇ ਦੋ ਵੱਡੇ ਥੰਮ ਬੜੀ ਜਲਦੀ ਹੀ ਵਾਪਸ ਅਪਣੀ ਮਾਂ ਪਾਰਟੀ ਅਕਾਲੀ ਦਲ ਬਾਦਲ ਵਿਚ ਜਾ ਸਕਦੇ ਹਨ। ਇਕ ਵੱਡੀ ਅੜਚਣ ਕਾਰਨ ਇਹ ਪ੍ਰਸਤਾਵਤ ਵਾਪਸੀ ਰੁਕੀ ਹੋਈ ਹੈ। ਇਸ ਅੜਚਣ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

Shiromani Akali Dal TaksaliShiromani Akali Dal Taksali

ਜਾਣਕਾਰੀ ਮੁਤਾਬਕ ਟਕਸਾਲੀ ਅਕਾਲੀ ਦਲ ਦੇ ਦੋ ਥੰਮ ਜਿਨ੍ਹਾਂ ਪਾਰਟੀ ਬਣਾਉਣ ਸਮੇਂ ਬਹੁਤ ਮਿਹਨਤ ਕੀਤੀ ਸੀ, ਵਾਪਸ ਮਾਂ ਪਾਰਟੀ ਨਾਲ ਨੇੜਤਾ ਵਧਾ ਰਹੇ ਹਨ। ਪਾਰਟੀ ਨੂੰ ਪੰਜਾਬੀਆਂ ਵਲੋਂ ਜ਼ਿਆਦਾ ਸਮਰਥਨ ਨਹੀਂ ਮਿਲਿਆ ਜਿਸ ਕਾਰਨ ਪਾਰਟੀ ਦੇ ਆਗੂ ਘਰ ਵਾਪਸੀ ਕਰ ਸਕਦੇ ਹਨ। ਇਨ੍ਹਾਂ ਦੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨਾਲ ਆਖ਼ਰੀ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ।

Shiromani Akali DalShiromani Akali Dal

ਅਕਾਲੀ ਦਲ ਬਾਦਲ ਦੇ ਨੇੜਲੇ ਸੂਤਰ ਦਸਦੇ ਹਨ ਕਿ ਪਾਰਟੀ ਦੀ ਲੀਡਰਸ਼ਿਪ ਨੇ ਇਨ੍ਹਾਂ ਨੂੰ ਕਿਹਾ ਹੈ ਕਿ ਉਹ ਮਾਝੇ ਦੇ ਇਕ ਧੜਵੈਲ ਅਕਾਲੀ ਆਗੂ ਰਾਹੀਂ ਪਾਰਟੀ ਵਿਚ ਆ ਕੇ ਘਰ ਵਾਪਸੀ ਕਰ ਸਕਦੇ ਹਨ। ਪਰ ਇਨ੍ਹਾਂ ਦੋਵਾਂ ਥੰਮਾਂ ਨੇ ਪਾਰਟੀ ਲੀਡਰਸ਼ਿਪ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਲਿਜਾਣ, ਉਹ ਖ਼ੁਸ਼ੀ ਖ਼ੁਸ਼ੀ ਇਨ੍ਹਾਂ ਦੋਹਾਂ ਵਿਚੋਂ ਕਿਸੇ ਇਕ ਦੀ ਉਂਗਲ ਫੜ ਕੇ ਘਰ ਆਉਣ ਨੂੰ ਤਿਆਰ ਹਨ। ਮਾਝੇ ਦੇ ਧੜਵੈਲ ਅਕਾਲੀ ਆਗੂ ਰਾਹੀਂ ਕਿਸੇ ਵੀ ਕੀਮਤ 'ਤੇ ਉਹ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ।

Sukhbir Badal Sukhbir Badal

ਟਕਸਾਲੀ ਆਗੂ ਨੇ ਪਾਰਟੀ ਲੀਡਰਸ਼ਿਪ ਨੂੰ ਕਿਹਾ ਹੈ ਕਿ ਇਸ ਧੜਵੈਲ ਅਕਾਲੀ ਆਗੂ ਕਾਰਨ ਹੀ ਉਨ੍ਹਾਂ ਪਾਰਟੀ ਛੱਡੀ ਸੀ ਤੇ ਹੁਣ ਉਸੇ ਆਗੂ ਦਾ ਹੱਥ ਫੜ ਕੇ ਵਾਪਸ ਆਉਣ ਅਜਿਹਾ ਸੰਭਵ ਹੀ ਨਹੀਂ ਹੈ। ਹੁਣ ਦੇਖਣਾ ਹੈ ਕਿ 'ਟਕਸਾਲੀ' ਅਕਾਲੀ ਵਜੋਂ ਜਾਣੇ ਜਾਂਦੇ ਇਨ੍ਹਾਂ ਆਗੂਆਂ ਦੀ ਘਰ ਵਾਪਸੀ ਲਈ ਸ. ਬਾਦਲ ਜਾਂ ਸੁਖਬੀਰ ਸਿੰਘ ਬਾਦਲ ਕੀ ਕਰਦੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement