
ਹਰਿਆਣੇ ਦੀਆਂ ਚੋਣਾਂ ਬਾਅਦ ਮੋਦੀ-ਅਮਿਤ ਸ਼ਾਹ ਜੋੜੀ ਪੰਜਾਬ 'ਤੇ ਨਜ਼ਰ ਕੇਂਦਰਤ ਕਰੇਗੀ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਗ਼ਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਚਰਚਾ ਮੁਤਾਬਕ ਇਹ ਕੰਮ ਭਾਜਪਾ ਨੇ ਹਰਿਆਣਾ ਤੋਂ ਸ਼ੁਰੂ ਕੀਤਾ ਹੈ ਜਿਸ ਨੇ ਹਰਿਆਣਾ ਵਿਚ ਬਾਦਲਾਂ ਦਾ ਇਕੋ ਇਕ ਵਿਧਾਇਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰ ਕੇ ਭਵਿੱਖ ਦੀ ਰਾਜਨੀਤੀ ਸਪਸ਼ਟ ਕਰ ਦਿਤੀ ਹੈ ਕਿ ਹੁਣ ਉਸ ਦੀ ਅੱਖ ਹਰਿਆਣਾ ਦੀਆਂ ਚੋਣਾਂ ਬਾਅਦ ਪੰਜਾਬ 'ਤੇ ਹੈ।
Sukhbir Singh Badal
ਦੂਸਰੇ ਪਾਸੇ ਸਿਆਸੀ ਹਲਕੇ ਹੈਰਾਨ ਹਨ ਕਿ ਬਾਦਲਾਂ ਇਸ ਵੱਡੀ ਘਟਨਾ ਨੂੰ ਬਿਆਨਬਾਜ਼ੀ ਤਕ ਹੀ ਸੀਮਤ ਕਰ ਕੇ ਸਿਆਸੀ ਗ਼ਲਤੀ ਕਰ ਲਈ ਹੈ। ਚਰਚਾ ਹੈ ਕਿ ਹਰਿਆਣਾ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਵਿਚ ਹੈਰਾਨੀਜਨਕ ਸਿਆਸੀ ਨਿਸ਼ਾਨੇ ਲਾਵੇਗਾ ਤੇ ਨਵੇਂ ਸਾਲ ਵਿਚ ਸਿੱਖ ਪ੍ਰਭਾਵ ਵਾਲੇ ਸੂਬੇ ਨੂੰ ਭੰਗਵਾਂ ਰੰਗ ਚਾੜਨ ਲਈ ਸਰਗਰਮੀਆਂ ਤੇਜ਼ ਕਰੇਗਾ। ਇਸ ਦੇ ਚਰਚੇ ਅੱਜਕਲ ਹਰ ਸਿਆਸਤਦਾਨ ਦੀ ਜ਼ੁਬਾਨ 'ਤੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਏਕਾਧਿਕਾਰ ਬਾਦਲਾਂ ਨੇ ਕਾਇਮ ਕਰ ਕੇ ਧਰਮ ਦਾ ਸਿਆਸੀਕਰਨ ਕੀਤਾ। ਇਸ ਤੋਂ ਸਿੱਖ ਕੌਮ ਖ਼ਫ਼ਾ ਹੋ ਗਈ।
Shiromani Akali Dal
ਸਿੱਖ ਸਿਆਸਤਦਾਨਾਂ ਮੁਤਾਬਕ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ, ਮਾਸਟਰ ਤਾਰਾ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਆਦਿ ਵਰਗੇ ਅਕਾਲੀਆਂ ਸਮੇਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲੀ ਵਿਧਾਇਕ ਦਲ, ਅਕਾਲ ਤਖ਼ਤ ਸਾਹਿਬ, ਦੀ ਵਖਰੀ ਪਛਾਣ ਸੀ ਪਰ ਬਾਦਲ ਪ੍ਰਵਾਰ ਨੇ ਉਕਤ ਸਿੱਖ ਸੰਗਠਨਾਂ ਤੇ ਸੰਸਥਾਵਾਂ ਨੂੰ ਅਪਣੇ ਕਲਾਵੇ ਵਿਚ ਲਿਆ ਜਿਸ ਕਾਰਨ ਬਾਦਲਾਂ ਦੀ ਤਾਨਾਸ਼ਾਹੀ ਕਾਇਮ ਹੋਣ ਨਾਲ ਸਿੱਖ ਕੌਮ ਲੀਡਰਲੈਸ ਹੋ ਗਈ।
Modi-Shah
ਜ਼ਿਕਰਯੋਗ ਹੈ ਕਿ ਸਿੱਖ ਕੌਮ ਵਿਚ ਧਰਮ ਸੱਭ ਤੋਂ ਉਪਰ ਹੈ ਪਰ ਬਾਦਲਾਂ ਦੇ ਰਾਜ ਸਮੇਂ ਸਿਆਸਤ ਨੇ ਸਿੱਖ ਧਰਮ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ, ਜੋ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਚਰਚਾ ਮੁਤਾਬਕ ਉਂਜ ਸਿੱਖ ਕੌਮ ਦਾ ਕੋਈ ਵਾਲੀ ਵਾਰਸ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।