
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਜਿਸ ਨੂੰ ਕੈਪਟਨ ਨੇ ਚੰਗੀ ਮੀਟਿੰਗ ਕਿਹਾ ਹੈ।
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 15 ਦਿਨਾਂ ਲਈ ਯਾਤਰੀ ਗੱਡੀਆਂ ਚਲਾਉਣ ਦੇ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਹਿਲਾਂ ਵਾਲੇ ਫੈਸਲੇ ‘ਤੇ ਬਰਕਰਾਰ ਰਹਿਣਗੇ ਅਤੇ ਮੋਰਚਾ ਨਹੀਂ ਛੱਡਣਗੇ।
farmer leaderਇਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਜਿਸ ਨੂੰ ਕੈਪਟਨ ਨੇ ਚੰਗੀ ਮੀਟਿੰਗ ਕਿਹਾ ਹੈ। ਕਿਸਾਨਾਂ ਆਗੂਆਂ ਨੇ ਕਿਹਾ ਕਿ ਗੱਡੀਆਂ ਚਲਾਉਣ ਦੀ ਛੋਟ 15 ਦਿਨਾਂ ਲਈ ਦਿੱਤੀ ਹੈ। ਸੋਮਵਾਰ ਤੱਕ ਸਾਰੇ ਟਰੈਕ ਖਾਲੀ ਕਰ ਦਿੱਤੇ ਜਾਣਗੇ। ਕਿਸਾਨ ਜਥੇਬੰਦੀਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ 10 ਦਸੰਬਰ ਤੱਕ ਖੁੱਲੀ ਗੱਲਬਾਤ ਕਰਕੇ ਗੱਲ ਅੱਗੇ ਨਾ ਤੋਰੀ ਨਾ ਤਾਂ ਦੁਬਾਰਾ ਰੇਲਵੇ ਟਰੈਕ ਬੰਦ ਕੀਤੇ ਜਾਣਗੇ। ਕਿਸਾਨ ਆਗੂਆਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਹਿੱਤ ਵਿਚ ਲਿਆ ਗਿਆ ਹੈ।
Captian Amrinder singhਦਿੱਲੀ ਵਿਚ ਦਿੱਤਾ ਜਾਣ ਦਾ ਫੈਸਲਾ ਬਰਕਰਾਰ ਹੈ ਅਤੇ ਬਾਕੀ ਥਾਵਾਂ ‘ਤੇ ਵੀ ਧਰਨੇ ਜਾਰੀ ਰਹਿਣਗੇ। ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਸ ਐਲਾਨ ਤੋਂ ਬਾਅਦ ਮਾਝੇ 'ਚ ਹਾਲੇ ਯਾਤਰੀ ਗੱਡੀਆਂ ਨਹੀਂ ਚੱਲਣਗੀਆਂ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਮਾਲ ਗੱਡੀਆਂ ਲਈ ਟਰੈਕ ਪਹਿਲਾਂ ਤੋਂ ਹੀ ਖਾਲੀ ਹਨ ‘ਤੇ ਉਹ ਰੇਲਵੇ ਸਟੇਸ਼ਨਾਂ ਤੋਂ ਪਾਸੇ ਨੇੜਲੇ ਮੈਦਾਨਾਂ 'ਚ ਪ੍ਰਦਰਸ਼ਨ ਕਰ ਰਹੇ ਹਨ।"