
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖ਼ੁਦ ਹੋਏ ਸਰਗਰਮ
ਚੰਡੀਗੜ੍ਹ (ਗੁਰਉਪਦੇਸ਼) : ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਦੇ ਚਲਦੇ ਪੰਜਾਬ 'ਚ ਮਾਲ ਗੱਡੀਆਂ ਨਾਲ ਚਲਾਏ ਜਾਣ ਕਾਰਨ ਹੋ ਰਹੇ ਸੂਬੇ ਦੇ ਵੱਡੇ ਆਰਥਕ ਨੁਕਸਾਨ ਦੇ ਮੱਦੇਨਜ਼ਰ ਕੇਂਦਰ ਤੇ ਕਿਸਾਨਾਂ ਵਿਚਕਾਰ ਚੱਲ ਰਹੇ ਰੇੜਕੇ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖ਼ੁਦ ਸਰਗਰਮ ਹੋ ਗਏ ਹਨ।
Captain Amarinder Singh - PM Modi
26-27 ਨਵੰਬਰ ਨੂੰ ਲੱਖਾਂ ਕਿਸਾਨਾਂ ਵਲੋਂ ਦਿੱਲੀ ਕੂਚ ਦੇ ਮੱਦੇਨਜ਼ਰ ਕੇਂਦਰ ਨਾਲ ਟਕਰਾਅ ਹੋਰ ਵਧਣ ਦੀ ਬਣ ਰਹੀ ਸਥਿਤੀ ਵਿਚੋਂ ਨਿਕਲਣ ਲਈ ਖੇਤੀ ਕਾਨੂੰਨਾਂ ਬਾਰੇ ਸਾਂਝੀ ਰਣਨੀਤੀ ਬਣਾਉਣ ਤੇ ਰੇਲਾਂ ਚਲਵਾਉਣ ਲਈ ਵਿਚਾਰ ਵਟਾਂਦਰੇ ਲਈ ਕੈਪਟਨ ਅਮਰਿੰਦਰ ਸਿੰਘ ਨੇ 21 ਨਵੰਬਰ ਨੂੰ ਚੰਡੀਗੜ੍ਹ 'ਚ ਸੰਘਰਸਸ਼ੀਲ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦਿਆ ਹੈ।
Capt Amarinder Singh
ਬਣ ਰਹੀ ਸਥਿਤੀ 'ਤੇ ਮੁੱਖ ਮੰਤਰੀ ਕਾਫ਼ੀ ਚਿੰਤਤ ਹਨ। ਇਸ ਸਬੰਧ ਵਿਚ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਵਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾ ਨੂੰ ਅੱਜ ਲਿਖਤੀ ਸੱਦਾ ਪੱਤਰ ਭੇਜੇ ਹਨ। ਜ਼ਿਕਰਯੋਗ ਹੈ ਕਿ ਜਿਥੇ ਕੇਂਦਰ ਸਰਕਾਰ ਮਾਲ ਗੱਡੀਆਂ ਨਾਲ ਮੁਸਾਫ਼ਰ ਗੱਡੀਆਂ ਚਲਾਉਣ ਦੀ ਸ਼ਰਤ ਲਾ ਰਹੀ ਹੈ, ਉਕੇ ਕਿਸਾਨ ਜਥੇਬੰਦੀਆਂ ਨੇ ਹੁਣ ਕੇਂਦਰ 'ਤੇ ਸ਼ਰਤ ਲਾ ਦਿਤੀ ਹੈ ਕਿ ਪਹਿਲਾਂ ਮਾਲ ਗੱਡੀਆਂ ਚਲਾਉ ਅਤੇ ਅਸੀ ਉਸ ਤੋਂ ਬਾਅਦ ਮੁਸਾਫ਼ਰ ਗੱਡੀਆਂ ਬਾਰੇ ਫ਼ੈਸਲਾ ਕਰਾਂਗੇ।
FARMER
ਮੁੱਖ ਮੰਤਰੀ ਤੇ ਮੰਤਰੀ ਕਮੇਟੀ ਦੀ ਅਪੀਲ ਨੂੰ ਵੀ ਕਿਸਾਨ ਆਗੂ ਨਹੀਂ ਮੰਨ ਰਹੇ ਅਤੇ ਉਹ ਮੁਸਾਫ਼ਰ ਗੱਡੀਆਂ ਲਈ ਰਾਹ ਦੇਣ 'ਤੇ ਤੁਰਤ ਰੋਕਾਂ ਹਟਾਉਣ ਲਈ ਸਹਿਮਤ ਨਹੀਂ ਹੋ ਰਹੇ। ਇਸੇ ਕਾਰਨ ਰੇਲਾਂ ਦਾ ਮਾਮਲਾ ਉਲਝਿਆ ਪਿਆ ਹੈ। ਇਸ ਕਾਰਨ ਜਿਥੇ ਸੂਬੇ ਵਿਚ ਕੋਲੇ ਦੀ ਸਪਲਾਈ ਨਾ ਆਉਣ ਕਾਰਨ ਬਿਜਲੀ ਸੰਕਟ ਦੀ ਸਥਿਤੀ ਸਾਹਮਣੇ ਹੈ, ਉਥੇ ਕਣਕ ਦੀ ਬਿਜਾਈ ਦੇ ਮੌਸਮ 'ਚ ਕਿਸਾਨਾਂ ਨੂੰ ਯੂਰੀਆ ਤੇ ਡੀ.ਏ.ਪੀ. ਖਾਦ ਦੀ ਸਪਲਾਈ ਨਹੀਂ ਆ ਰਹੀ।
Trains
ਉਦਯੋਗ ਤੇ ਵਪਾਰ ਦਾ ਹੀ ਹਜ਼ਾਰਾਂ ਕਰੋੜ ਦਾ ਕਾਰੋਬਾਰ ਮਾਲ ਗੱੜੀਆਂ ਬੰਦ ਹੋਣ ਕਾਰਨ ਪ੍ਰਭਾਵਤ ਹੋ ਰਿਹਾ ਹੈ। ਇਸ ਕਾਰਨ ਹੀ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ। ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਨੂੰ ਮਿਲਣਗੇ ਤੇ ਇਸ ਲਈ ਉਨ੍ਹਾਂ ਤੋਂ ਸਮਾਂ ਵੀ ਮੰਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਕੈਪਟਨ ਮਿਲ ਕੇ ਮਾਮਲੇ ਨੂੰ ਸੁਲਝਾਉਣ ਦਾ 26-27 ਤੋਂ ਪਹਿਲਾਂ ਕੋਈ ਹੱਲ ਕਰਵਾਉਣ ਲਈ ਯਤਨਸ਼ੀਲ ਹਨ।