
ਜੇਕਰ ਕੋਈ ਪੀਐਚਡੀ ਖੋਜਕਰਤਾ ਨਵੇਂ ਨਿਯਮ ਦੇ ਤਹਿਤ ਦੁਬਾਰਾ ਰਜਿਸਟਰ ਕਰਦਾ ਹੈ ਤਾਂ ਵੱਧ ਤੋਂ ਵੱਧ ਦੋ ਸਾਲ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਚੰਡੀਗੜ੍ਹ - ਯੂਜੀਸੀ ਨੇ ਪੀਐਚਡੀ ਦੇ ਨਿਯਮਾਂ ਨੂੰ ਲੈ ਕੇ ਕਈ ਬਦਲਾਅ ਕੀਤੇ ਹਨ। ਇਸ ਦੇ ਲਈ ਦਿਸਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੀਐਚਡੀ ਦੀ ਡਿਗਰੀ ਪੂਰੀ ਕਰਨ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲੱਗੇਗਾ, ਜਦੋਂ ਕਿ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਛੇ ਸਾਲਾਂ ਵਿਚ ਪੀਐਚਡੀ ਪੂਰੀ ਕਰਨੀ ਪਵੇਗੀ। ਮੁੜ-ਰਜਿਸਟ੍ਰੇਸ਼ਨ ਰਾਹੀਂ ਉਮੀਦਵਾਰਾਂ ਨੂੰ ਦੋ ਸਾਲ ਹੋਰ ਦਿੱਤੇ ਜਾਣਗੇ। ਇਸ ਵਿਚ ਕੋਰਸ ਵਰਕ ਵੀ ਸ਼ਾਮਲ ਹੋਵੇਗਾ।
ਯੂਜੀਸੀ ਨੇ ਕਿਹਾ ਕਿ ਜੇਕਰ ਕੋਈ ਪੀਐਚਡੀ ਖੋਜਕਰਤਾ ਨਵੇਂ ਨਿਯਮ ਦੇ ਤਹਿਤ ਦੁਬਾਰਾ ਰਜਿਸਟਰ ਕਰਦਾ ਹੈ ਤਾਂ ਵੱਧ ਤੋਂ ਵੱਧ ਦੋ ਸਾਲ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਮਹਿਲਾ ਪੀਐਚਡੀ ਖੋਜਕਰਤਾਵਾਂ ਅਤੇ ਦਿਵਯਾਂਗਾਂ ਨੂੰ ਦੋ ਸਾਲ ਦੀ ਵਾਧੂ ਛੋਟ ਦਿੱਤੀ ਜਾ ਸਕਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਜੋ ਪੀਐਚਡੀ ਪ੍ਰੋਗਰਾਮ ਵਿੱਚ ਦਾਖਲੇ ਲਈ UGSOI-NET, UGC CSIR NET, GATE, CEED ਅਤੇ ਸਮਾਨ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਵਿਚ ਸਕਾਲਰਸ਼ਿਪ ਲਈ ਪਾਸ/ਅਪੀਅਰ ਹੋਏ ਹਨ।
ਇਸ ਦੇ ਨਾਲ, ਸੰਸਥਾ ਦੁਆਰਾ ਦਾਖਲਾ ਪ੍ਰੀਖਿਆ ਰਾਹੀਂ ਪੀਐਚਡੀ ਲਈ ਦਾਖਲਾ ਦਿੱਤਾ ਜਾ ਸਕਦਾ ਹੈ। SC/ST/EWS/ਦਿਵਿਆਂਗ/ਪੱਛੜੀਆਂ ਸ਼੍ਰੇਣੀਆਂ ਨੂੰ ਦਾਖ਼ਲਾ ਪ੍ਰੀਖਿਆ ਵਿਚ ਪੰਜ ਫ਼ੀਸਦੀ ਅੰਕਾਂ ਦੀ ਛੋਟ ਮਿਲੇਗੀ। ਇੰਸਟੀਚਿਊਟ ਦੁਆਰਾ ਕਰਵਾਈ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਵਿਚ ਇੰਟਰਵਿਊ ਲਈ ਉਮੀਦਵਾਰਾਂ ਦੇ 70 ਪ੍ਰਤੀਸ਼ਤ ਲਿਖਤੀ ਅਤੇ 30 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਹਨ।