ਵਿਜੀਲੈਂਸ ਬਿਊਰੋ ਵੱਲੋਂ ਬੰਗਾ ਨਗਰ ਕੌਂਸਲ ਦਾ ਸੇਵਾਮੁਕਤ ਸਹਾਇਕ ਇੰਜੀਨੀਅਰ ਰਣਬੀਰ ਸਿੰਘ ਗ੍ਰਿਫ਼ਤਾਰ
Published : Nov 21, 2022, 7:17 pm IST
Updated : Nov 21, 2022, 7:18 pm IST
SHARE ARTICLE
Vigilance arrests Assistant Municipal Engineer for misappropriation in stadium construction
Vigilance arrests Assistant Municipal Engineer for misappropriation in stadium construction

ਸਟੇਡੀਅਮ ਉਸਾਰੀ ਚ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਲਾਇਆ ਸਰਕਾਰੀ ਖਜਾਨੇ ਨੂੰ ਚੂਨਾ

 

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਨਗਰ ਕੌਂਸਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਿੰਨੀ ਸਟੇਡੀਅਮ ਦੀ ਉਸਾਰੀ ਵਿਚ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਨੁਕਸਦਾਰ ਨਿਰਮਾਣ ਕਰਾਉਣ, ਅਹੁਦੇ ਦੀ ਦੁਰਵਰਤੋਂ ਕਰਨ ਅਤੇ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਦੇ ਦੋਸ਼ ਹੇਠ ਸੇਵਾ ਮੁਕਤ ਸਹਾਇਕ ਮਿਊਂਸਪਲ ਇੰਜੀਨੀਅਰ ਰਣਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਮੁਕੱਦਮੇ ਵਿਚ ਲੋੜੀਂਦੇ ਠੇਕੇਦਾਰ ਰਖਵਿੰਦਰ ਕੁਮਾਰ ਅਤੇ ਵਿਜੇ ਕੁਮਾਰ (ਸੇਵਾਮੁਕਤ) ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਠਿਕਾਣਿਆਂ ਉਤੇ ਵਿਜੀਲੈਂਸ ਬਿਊਰੋ ਵੱਲੋਂ ਦਬਿਸ਼ ਦਿੱਤੀ ਜਾ ਰਹੀ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਨੀਸ਼ ਭਾਰਦਵਾਜ ਵਾਸੀ ਸ਼ੀਤਲਾ ਮੰਦਿਰ ਕਲੋਨੀ, ਬੰਗਾ ਵੱਲੋਂ ਦਰਜ ਸ਼ਿਕਾਇਤ ਦੀ ਪੜਤਾਲ ਦੌਰਾਨ  ਟੈਕਨੀਕਲ ਟੀਮ ਵੱਲੋਂ ਮਿੰਨੀ ਸਟੇਡੀਅਮ ਬੰਗਾ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਲੈ ਕੇ ਸਿੰਚਾਈ ਅਤੇ ਖੋਜ ਸੰਸਥਾ ਇੰਸਟੀਚਿਊਟ ਅੰਮ੍ਰਿਤਸਰ ਤੋਂ ਨਿਰੀਖਣ ਵੀ ਕਰਵਾਇਆ ਗਿਆ। ਇਸ ਲੈਬਾਰਟਰੀ ਤੋਂ ਪ੍ਰਾਪਤ ਰਿਪੋਰਟ ਵਿੱਚ ਮਿੰਨੀ ਸਟੇਡੀਅਮ ਦੀ ਉਸਾਰੀ ਲਈ ਵਰਤੇ ਗਏ ਮੈਟੀਰੀਅਲ ਦੀ ਮਾਤਰਾ ਲੋੜੀਂਦੇ ਮੈਟੀਰੀਅਲ ਨਾਲੋਂ ਘੱਟ ਪਾਈ ਗਈ।

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਟੇਡੀਅਮ ਦਾ ਟੈਂਡਰ ਮੰਨਜੂਰ ਕਰਨ ਮੌਕੇ ਨਗਰ ਕੌਂਸਲ ਬੰਗਾ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਵੀ ਅੱਖੋਂ-ਪਰੋਖੇ ਕਰਦਿਆਂ ਠੇਕੇਦਾਰ ਰਖਵਿੰਦਰ ਕੁਮਾਰ ਨਾਲ ਮਿਲੀ-ਭੁਗਤ ਕਰਕੇ ਸਟੇਡੀਅਮ ਦੀ ਉਸਾਰੀ ਦਾ ਕੰਮ 87.45 ਲੱਖ ਰੁਪਏ ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਤਕਨੀਕੀ ਪਹਿਲੂਆਂ ਨੂੰ ਅੱਖੋਂ ਓਹਲੇ ਕਰਕੇ ਮਿੰਨੀ ਸਟੇਡੀਅਮ ਦੀ ਉਸਾਰੀ ਲਈ ਛੱਪੜ ਵਾਲੀ ਜਮੀਨ ਦੀ ਸਮਰੱਥਾ ਚੈਕ ਕੀਤੇ ਬਿਨਾ ਅਤੇ ਪਹਿਲਾਂ ਡਿਜਾਈਨ ਤਿਆਰ ਕੀਤੇ ਬਿਨਾਂ ਹੀ ਕਰ ਦਿੱਤੀ ਗਈ ਜਿਸ ਕਰਕੇ ਮਾੜੀ ਮਿਆਰ ਗੋਣ ਕਰਕੇ ਚਾਰਦੀਵਾਰੀ ਕਈ ਥਾਵਾਂ ਤੋਂ ਸਮੇ ਤੋਂ ਪਹਿਲਾਂ ਹੀ ਖਰਾਬ ਹੋ ਗਈ ਅਤੇ ਸਟੇਡੀਅਮ ਵਿੱਚ ਬੈਠਣ ਲਈ ਬਣਾਈਆਂ ਪੌੜੀਆਂ ਵੀ ਖਰਾਬ ਹੋ ਗਈਆਂ।

ਬੁਲਾਰੇ ਨੇ ਦੱਸਿਆ ਕਿ ਉਕਤ ਠੇਕੇਦਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਚੈਕ ਕਰਨ ਤੋਂ ਬਿਨਾਂ ਹੀ ਕਰਮਚਾਰੀਆਂ ਵੱਲੋਂ 39,74,304 ਰੁਪਏ ਦੀ ਅਦਾਇਗੀ ਵੀ ਠੇਕੇਦਾਰ ਨੂੰ ਕਰ ਦਿੱਤੀ ਗਈ ਜਦਕਿ ਸਟੇਡੀਅਮ ਦੀ ਉਸਾਰੀ ਦਾ ਕੰਮ ਵੀ ਬੰਦ ਪਿਆ ਸੀ ਜਿਸ ਨਾਲ ਸਰਕਾਰੀ ਪੈਸੇ ਅਤੇ ਮਸ਼ੀਨਰੀ ਦਾ ਨੁਕਸਾਨ ਹੋਇਆ। ਉਕਤ ਕੁਤਾਹੀਆਂ ਅਤੇ ਅਣਗਹਿਲੀ ਨੂੰ ਦੇਖਦੇ ਹੋਏ ਵਿਜੀਲੈਂਸ ਬਿਊਰੋ ਵੱਲੋਂ ਰਖਵਿੰਦਰ ਕੁਮਾਰ ਠੇਕੇਦਾਰ, ਰਣਬੀਰ ਸਿੰਘ ਸਹਾਇਕ ਮਿਊਂਸਪਲ ਇੰਜੀਨੀਅਰ ਅਤੇ ਵਿਜੇ ਕੁਮਾਰ ਜੇ.ਈ. ਨਗਰ ਕੌਂਸਲ ਬੰਗਾ ਖਿਲਾਫ਼ ਮਿਲੀਭੁਗਤ ਕਰਕੇ ਸਰਕਾਰੀ ਪੈਸੇ ਖੁਰਦ-ਬੁਰਦ ਕਰਨ ਅਤੇ ਸਰਕਾਰੀ ਅਹੁਦੇ ਦਾ ਦੁਰਉਪਯੋਗ ਕਰਨ ਦੇ ਦੋਸ਼ ਹੇਠ ਉਕਤ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ  13(1)ਏ, 13(2) ਅਤੇ ਆਈ.ਪੀ.ਸੀ. ਦੀ ਧਾਰਾ 409, 420, 120-ਬੀ ਤਹਿਤ ਥਾਣਾ ਵਿਜੀਲੈਸ ਬਿਊਰੋ, ਜਲੰਧਰ ਵਿਖੇ  ਪਹਿਲਾਂ ਹੀ ਮੁਕੱਦਮਾ ਦਰਜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement