ਖ਼ਬਰਾਂ |

ਤਾਜ਼ਾ |

PGI ’ਚ ਮਹਿਲਾ ਮਰੀਜ਼ ਨੂੰ ਬਾਹਰੀ ਔਰਤ ਵਲੋਂ ਟੀਕਾ ਲਗਾਉਣ ਦੀ ਜਾਂਚ ਸ਼ੁਰੂ; ਪਤੀ ਨੇ ਕੀਤਾ ਵੱਡਾ ਖੁਲਾਸਾ
Published : Nov 21, 2023, 9:01 am IST
Updated : Nov 21, 2023, 9:12 am IST
SHARE ARTICLE
PGI Women Wrong Injection Case Update
PGI Women Wrong Injection Case Update

ਕਿਹਾ, ਲਵ ਮੈਰਿਜ ਦੇ ਖਿਲਾਫ਼ ਸੀ ਸਹੁਰਾ ਪ੍ਰਵਾਰ, ਮਿਲ ਰਹੀਆਂ ਸੀ ਧਮਕੀਆਂ

PGI Women Wrong Injection Case: ਪੀਜੀਆਈ ਦੇ ਗਾਇਨੀ ਵਿਭਾਗ ਵਿਚ ਇਕ ਮਹਿਲਾ ਮਰੀਜ਼ ਨੂੰ ਬਾਹਰੀ ਔਰਤ ਵਲੋਂ ਟੀਕਾ ਲਗਾਉਣ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਪੀਜੀਆਈ ਦੇ ਅਧਿਕਾਰਤ ਬੁਲਾਰੇ ਪ੍ਰੋਫੈਸਰ ਵਿਪਿਨ ਕੌਸ਼ਲ ਨੇ ਇਥੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪੀਜੀਆਈ ਵਲੋਂ ਅਪਣੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਵੀ ਜਾਂਚ ਵਿਚ ਜੁਟ ਗਈ ਹੈ।

ਜਾਂਚ ਮੁਕੰਮਲ ਹੋਣ ਉਪਰੰਤ ਹੀ ਕੁਝ ਸਪਸ਼ਟ ਹੋ ਸਕੇਗਾ, ਫਿਲਹਾਲ ਮਰੀਜ਼ ਦੀ ਪੂਰੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪੀਜੀਆਈ ਦੇ ਰਿਕਾਰਡ ਅਨੁਸਾਰ ਮਰੀਜ਼, ਹਰਮੀਤ ਕੌਰ, ਉਮਰ 24 ਸਾਲ ਅਤੇ ਰਾਜਪੁਰਾ, ਪਟਿਆਲਾ ਦੀ ਵਸਨੀਕ 7 ਨਵੰਬਰ ਨੂੰ ਗੁਰਦੇ ਦੀ ਗੰਭੀਰ ਸੱਟ, ਪਿਸ਼ਾਬ ਦੀ ਗ਼ੈਰਹਾਜ਼ਰੀ ਅਤੇ ਮਲਟੀ-ਆਰਗਨ ਡਿਸਫ਼ੰਕਸ਼ਨ, ਪੇਚੀਦਗੀਆਂ ਦੇ ਨਤੀਜੇ ਵਜੋਂ ਬਾਹਰਲੇ ਹਸਪਤਾਲ ਤੋਂ ਰੈਫਰ ਕਰਨ ਤੋਂ ਬਾਅਦ ਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ ਸੀ।

4 ਨਵੰਬਰ ਨੂੰ ਡਿਲੀਵਰੀ ਦੇ ਆਈ.ਈ. ਬਹੁਤ ਜ਼ਿਆਦਾ ਖ਼ੂਨ ਵਹਿਣਾ (PP8) ਅਤੇ ਗੰਭੀਰ ਲਾਗ (ਪਿਊਰਪੇਰਲ ਸੇਪਸਿਸ) ਪੀਜੀਆਈ ਰੈਫਰ ਕਰਨ ਤੋਂ ਪਹਿਲਾਂ ਹੀ ਉਸ ਦਾ ਡਾਇਲਸਿਸ ਕਰਵਾਇਆ ਗਿਆ ਸੀ। ਇਥੇ ਪੀਜੀਆਈ ਪਹੁੰਚਣ ’ਤੇ ਮਰੀਜ਼ ਦਾ ਖ਼ੂਨ ਵਹਿਣ ’ਤੇ ਕਾਬੂ ਪਾਇਆ ਗਿਆ। ਉਸ ਨੂੰ ਆਈਸੀਯੂ ਵਿਚ ਭੇਜ ਦਿਤਾ ਗਿਆ ਅਤੇ ਡਾਇਲਸਿਸ ਕੀਤਾ ਗਿਆ। ਉਨ੍ਹਾਂ ਦਾ ਵਾਰ-ਵਾਰ ਡਾਇਲਸਿਸ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਸਮੇਂ ਵੈਂਟੀਲੇਟਰ ’ਤੇ ਹਨ। ਡਾਕਟਰ ਮਰੀਜ਼ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਥੋਂ ਤਕ ਕਿਸੇ ਬਾਹਰੀ ਵਿਅਕਤੀ ਵਲੋਂ ਮਰੀਜ਼ ਨੂੰ ਟੀਕਾ ਲਾਉਣ ਦੇ ਕਥਿਤ ਮਾਮਲੇ ਦਾ ਸਬੰਧ ਹੈ, ਇਸ ਮਾਮਲੇ ਦੀ ਪੁਲਿਸ ਦੇ ਨਾਲ-ਨਾਲ ਪੀ.ਜੀ.ਆਈ. ਐਮ.ਈ.ਆਰ. ਦੇ ਅਧਿਕਾਰੀਆਂ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਜੋ ਵੀ ਜਾਣਕਾਰੀ ਮੰਗੀ ਗਈ ਹੈ, ਉਹ ਪੂਰੀ ਤਰ੍ਹਾਂ ਮੁਹਈਆ ਕਰਵਾ ਦਿਤੀ ਗਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਲਈ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਤੱਥਾਂ ਨੂੰ ਜਨਤਕ ਕੀਤਾ ਜਾਵੇਗਾ। ਉਧਰ ਪੀਜੀਆਈ ਨੇ ਟੀਕਾ ਲਗਾਉਣ ਵਾਲੀ ਮਹਿਲਾ ਦੀ ਤਸਵੀਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਥਾਣਿਆਂ ਵਿਚ ਭੇਜਿਆ ਹੈ। ਅਜੇ ਤਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਮਹਿਲਾ ਮਰੀਜ਼ ਦੀ ਨਣਦ ਜਤਿੰਦਰ ਕੌਰ ਨੇ ਦਸਿਆ ਕਿ ਜਦੋਂ ਮਹਿਲਾ ਟੀਕਾ ਲਗਾਉਣ ਲਈ ਆਈ ਤਾਂ ਉਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਉਸ ਦਾ ਹੱਥ ਫੜ ਲਿਆ  ਪਰ ਉਹ ਹੱਥ ਛੁਡਵਾ ਕੇ ਭੱਜ ਗਈ ਪਰ ਮੈਂ ਫੋਟੋ ਖਿੱਚ ਲਈ, ਇਸ ਤੋਂ ਬਾਅਦ ਲੜਕੀ ਭੱਜ ਗਈ। ਪਤੀ ਗੁਰਵਿੰਦਰ ਸਿੰਘ ਨੇ ਦਸਿਆ ਕਿ ਉਸ ਦੇ ਸਹੁਰੇ ਪ੍ਰਵਾਰ ਵਲੋਂ ਅਕਸਰ ਧਮਕੀਆਂ ਦਿਤੀਆਂ ਜਾਂਦੀਆਂ ਸਨ, ਇਸ ਕਾਰਨ ਉਸ ਦੀ ਮਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਗੁਰਵਿੰਦਰ ਨੇ ਦਸਿਆ ਕਿ 28 ਸਤੰਬਰ 2022 ਨੂੰ ਉਸ ਦੀ ਲਵ ਮੈਰਿਜ ਹੋਈ ਸੀ। ਅਸੀਂ ਦੋਵੇਂ ਇਕੱਠੇ ਪੜ੍ਹੇ ਅਤੇ ਇਕ ਦੂਜੇ ਨੂੰ ਪਸੰਦ ਕਰਨ ਲੱਗ ਪਏ। ਲੜਕੀ ਦੇ ਪ੍ਰਵਾਰ ਵਾਲੇ ਇਸ ਵਿਆਹ ਦੇ ਹੱਕ ਵਿਚ ਨਹੀਂ ਸਨ ਅਤੇ ਉਦੋਂ ਤੋਂ ਹੀ ਉਹ ਸਾਨੂੰ ਧਮਕੀਆਂ ਦੇ ਰਹੇ ਸਨ।

ਪਤੀ ਨੇ ਨਾਵਾਂ ਦੀ ਲਿਸਟ ਸੌਂਪੀ

ਦਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਜਾਂਚ ਹੁਣ ਹਰਮੀਤ ਦੇ ਪੇਕਿਆਂ ਦੁਆਲੇ ਘੁੰਮ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੰਮ ਕਿਸੇ ਬਾਹਰੀ ਵਿਅਕਤੀ ਨੇ ਨਹੀਂ ਬਲਕਿ ਹਰਮੀਤ ਦੇ ਕਰੀਬੀ ਨੇ ਕੀਤਾ ਹੈ। ਅਣਜਾਣ ਨਹੀਂ ਚਾਹੁੰਦਾ ਕਿ ਹਰਮੀਤ ਹਸਪਤਾਲ ਤੋਂ ਠੀਕ ਹੋ ਕੇ ਅਪਣੇ ਘਰ ਵਾਪਸ ਆ ਜਾਵੇ। ਇਸ ਲਈ ਪੁਲਿਸ ਉਸ ਦੇ ਮਾਪਿਆਂ ਅਤੇ ਸਹੁਰਿਆਂ ਦੇ ਬਿਆਨ ਦਰਜ ਕਰ ਰਹੀ ਹੈ। ਪੁਲਿਸ ਅਨੁਸਾਰ ਹਰਮੀਤ ਕੌਰ ਦੇ ਪਤੀ ਗੁਰਵਿੰਦਰ ਵਲੋਂ ਕੁੱਝ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵੀ ਸੌਂਪੀ ਗਈ ਹੈ, ਜਿਨ੍ਹਾਂ ਤੋਂ ਪੁਛਗਿਛ ਕੀਤੀ ਜਾਵੇਗੀ।

(For more news apart from PGI Women Wrong Injection Case Update, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement