
ਪੇਪਰ ਦੀ ਤਿਆਰੀ ਦੇ ਬਹਾਨੇ ਘਰ ਵਿਚ ਠਹਿਰੇ ਇਕ ਨੌਜਵਾਨ ਨੇ ਅਪਣੀ ਦੋਸਤ ਦੇ ਨਾਲ ਹੀ ਗੰਦੀ ਹਰਕਤ ਕਰ ਦਿਤੀ ਅਤੇ ਕਿਸੇ ਨੂੰ ਨਾ ਦੱਸਣ...
ਜਗਰਾਓਂ (ਸਸਸ) : ਪੇਪਰ ਦੀ ਤਿਆਰੀ ਦੇ ਬਹਾਨੇ ਘਰ ਵਿਚ ਠਹਿਰੇ ਇਕ ਨੌਜਵਾਨ ਨੇ ਅਪਣੀ ਦੋਸਤ ਦੇ ਨਾਲ ਹੀ ਗੰਦੀ ਹਰਕਤ ਕਰ ਦਿਤੀ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦੇ ਕੇ ਰਾਤ ਨੂੰ ਹੀ ਫ਼ਰਾਰ ਹੋ ਗਿਆ। ਥਾਣਾ ਸਿੰਧਵਾਬੇਟ ਦੀ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ। ਦੋਸ਼ੀ ਨੌਜਵਾਨ ਦੀ ਪਹਿਚਾਣ ਪਿੰਡ ਚੱਕ ਖੀਵਾ ਨਿਵਾਸੀ ਰਮੇਸ਼ ਦੇ ਰੂਪ ਵਿਚ ਹੋਈ ਹੈ।
ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਇਲਜ਼ਾਮ ਲਗਾਇਆ ਹੈ ਕਿ ਉਹ ਇਕ ਕਾਲਜ ਵਿਚ ਬੀਐਡ ਦੀ ਪੜਾਈ ਕਰਦੀ ਹੈ। ਦੋਸ਼ੀ ਵੀ ਉਸ ਦੇ ਕਾਲਜ ਵਿਚ ਉਸ ਦੇ ਨਾਲ ਪ੍ਰਾਈਵੇਟ ਬੀਐਡ ਦੀ ਪੜ੍ਹਾਈ ਕਰ ਰਿਹਾ ਹੈ। ਦੋਵਾਂ ਦਾ 12 ਦਸੰਬਰ ਨੂੰ ਪੇਪਰ ਹੋਣ ਦੇ ਕਾਰਨ ਰਮੇਸ਼ ਉਸ ਦੇ ਘਰ ਰਾਤ ਦੇ ਸਮੇਂ ਪੜਾਈ ਕਰਨ ਲਈ ਆ ਗਿਆ।
ਪੀੜਤਾ ਦੇ ਮੁਤਾਬਕ, ਰਾਤ ਦੇ ਸਮੇਂ ਉਸ ਦੇ ਮਾਤਾ-ਪਿਤਾ ਬਾਹਰ ਗਏ ਹੋਏ ਸਨ। ਦੋਸ਼ੀ ਨੇ ਰਾਤ ਲਗਭੱਗ 12 ਵਜੇ ਉਸ ਦੇ ਨਾਲ ਜ਼ਬਰਦਸਤੀ ਕਰਦੇ ਹੋਏ ਕੁਕਰਮ ਕੀਤਾ। ਇਸ ਤੋਂ ਬਾਅਦ ਦੋਸ਼ੀ ਨੇ ਇਸ ਬਾਰੇ ਵਿਚ ਕਿਸੇ ਨੂੰ ਦੱਸਣ ਉਤੇ ਲੜਕੀ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿਤੀ ਅਤੇ ਫਿਰ ਫ਼ਰਾਰ ਹੋ ਗਿਆ। ਪੀੜਤਾ ਦੀ ਸ਼ਿਕਾਇਤ ਉਤੇ ਥਾਣਾ ਸਿੰਧਵਾਬੇਟ ਦੀ ਪੁਲਿਸ ਨੇ ਦੋਸ਼ੀ ਰਮੇਸ਼ ਉਤੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ : ਆਈਆਈਟੀ ਰੂੜਕੀ ਵਿਚ ਇਕ ਦਲਿਤ ਪੀਐਚਡੀ ਵਿਦਿਆਰਥਣ ਦੀ ਸ਼ਿਕਾਇਤ ਉਤੇ ਹਰਿਦੁਆਰ ਪੁਲਿਸ ਨੇ 3 ਪ੍ਰੋਫੈਸਰਾਂ ਦੇ ਵਿਰੁਧ ਕੇਸ ਦਰਜ਼ ਕਰ ਲਿਆ ਹੈ। ਵਿਦਿਆਰਥਣ ਨੇ ਇਲਜ਼ਾਮ ਲਗਾਇਆ ਸੀ ਕਿ ਤਿੰਨਾਂ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ ਐਸਆਈਟੀ ਦਾ ਗਠਨ ਕੀਤਾ ਸੀ। ਹਰਿਦੁਆਰ ਪੁਲਿਸ ਨੇ ਦੱਸਿਆ ਸੀ ਕਿ ਜਾਂਚ ਵਿਚ ਇਹ ਪਤਾ ਚੱਲਿਆ ਹੈ ਕਿ ਪੀੜਤਾ ਦੇ ਸਾਰੇ ਇਲਜ਼ਾਮ ਠੀਕ ਨਹੀਂ ਹਨ
ਪਰ ਮੁਲਜਮਾਂ ਦੇ ਵਿਰੁਧ ਮਾਮਲਾ ਬਣਦਾ ਹੈ। ਉਤਪੀੜਨ ਨੂੰ ਲੈ ਕੇ ਲੋਕਾਂ ਵਿਚ ਰੋਸ਼ ਫੈਲ ਗਿਆ ਸੀ ਅਤੇ ਕੈਂਪਸ ਦੇ ਬਾਹਰ ਪ੍ਰਦਰਸ਼ਨ ਵੀ ਹੋਏ ਸਨ। ਆਈਆਈਟੀ ਰੁੜਕੀ ਵਿਚ 3 ਔਰਤਾਂ ਨੇ ਜਿਥੇ 7 ਫੈਕਲਟੀ ਮੈਂਬਰ ਯੌਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਉਥੇ ਹੀ ਨੈਨੋਟੈਕਨਾਲਜੀ ਸੈਂਟਰ ਦੀ ਇਕ ਦਲਿਤ ਸਕਾਲਰ ਨੇ ਵੀ 3 ਸੀਨੀਅਰ ਫੈਕਲਟੀ ਮੈਂਬਰਾਂ ਉਤੇ ਯੌਨ ਉਤਪੀੜਨ ਦਾ ਇਲਜ਼ਾਮ ਲਗਾਇਆ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ SIT ਦਾ ਗਠਨ ਕੀਤਾ ਸੀ।
ਇਲਜ਼ਾਮ ਸੀ ਕਿ 3 ਫੈਕਲਟੀ ਮੈਬਰਾਂ ਨੇ ਪੀਐਚਡੀ ਗਾਇਡ ਹੋਣ ਦੇ ਨਾਤੇ ਪਹਿਲਾਂ ਦਲਿਤ ਸਕਾਲਰ ਦਾ ਯੌਨ ਸ਼ੋਸ਼ਣ ਕੀਤਾ ਅਤੇ ਫਿਰ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ ਗਏ। ਇਸ ਨੂੰ ਦੇਖਦੇ ਹੋਏ ਕੋਤਵਾਲੀ ਰੁੜਕੀ ਵਿਚ 3 ਪ੍ਰੋਫੈਸਰਾਂ ਦੇ ਵਿਰੁਧ ਯੌਨ ਸੋਸ਼ਣ ਅਤੇ ਜਾਤੀਗਤ ਭੇਦਭਾਵ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਇਨ੍ਹਾਂ ਦੇ ਵਿਰੁਧ 509, 354, ਐਸਸੀ-ਐਸਟੀ ਐਕਟ ਅਤੇ 352 ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਮਾਮਲਾ ਜਾਂਚ ਅਧਿਕਾਰੀ ਨੂੰ ਸੌਂਪ ਦਿਤਾ ਗਿਆ ਹੈ।