'ਸਭ ਧਰਮਾਂ ਦੀ ਰਾਖੀ ਕਾਂਗਰਸ ਕਰਦੀ ਹੈ, ਭਾਜਪਾ ਦੇਸ਼ ਵਿਚ ਵੰਡੀਆਂ ਪਾ ਰਹੀ ਹੈ'
Published : Dec 21, 2019, 8:34 am IST
Updated : Dec 21, 2019, 8:34 am IST
SHARE ARTICLE
Sadhu Singh Dharamsot
Sadhu Singh Dharamsot

ਅਕਾਲੀ ਦਲ ਪੂਰੀ ਤਰ੍ਹਾਂ ਬਿਖਰ ਚੁੱਕਾ, 'ਆਪ' ਦੇ ਉਖੜੇ ਪੈਰ, ਹੁਣ ਨਹੀਂ ਲਗਦੇ

ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਹਿਲਾਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਨਾਲ ਹੋਈ ਉਥਲ-ਪੁਥਲ ਉਪਰੰਤ ਹੁਣ ਨਾਗਰਿਕਤਾ ਕਾਨੂੰਨ ਵਿਚ ਕੀਤੀ ਤਰਮੀਮ ਨਾਲ ਦੇਸ਼ ਵਿਚ ਘੱਟ ਗਿਣਤੀ ਕੌਮਾਂ 'ਤੇ ਵਿਸ਼ੇਸ਼ ਕਰ ਕੇ ਮੁਸਲਿਮ ਭਾਂਈਚਾਰੇ ਨਾਲ ਸਾਰੇ ਪਾਸਿਉਂ ਦਿਖਾਈ ਜਾ ਰਹੀ ਹਮਦਰਦੀ ਤੋਂ ਉਠੇ ਉਬਾਲ ਅਤੇ ਹਿੰਸਕ ਕਾਰਵਾਈਆਂ ਤੋਂ ਪੰਜਾਬ ਵਿਚ ਵੀ ਕਾਫੀ ਗਰਮਾਹਟ ਅਤੇ ਗੁੱਸੇ ਦੀ ਹਵਾ ਵਗਣੀ ਸ਼ੁਰੂ ਹੋ ਗਈ ਹੈ।

Article 370Article 370

ਇਕ ਪਾਸੇ ਭਾਜਪਾ ਸਰਕਾਰ ਦੇ ਫ਼ੈਸਲਿਆਂ ਨਾਲ ਅੰਨ੍ਹੇ-ਵਾਹ ਹਾਮੀ ਭਰਨ ਵਾਲਿਆਂ ਦੇ ਬਿਆਨ ਆ ਰਹੇ ਹਨ, ਜਦੋਂਕਿ ਵਿਰੋਧ ਕਰਨ ਵਾਲੇ ਸ਼ੋਸ਼ਲ ਮੀਡੀਆ ਅਤੇ ਹੋਰ ਸੰਚਾਰ ਮਾਧਿਅਮ ਰਾਹੀਂ ਬਲਦੀ 'ਤੇ ਤੇਲ ਪਾ ਰਹੇ ਹਨ। ਇਸ ਸਬੰਧ 'ਚ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਕੈਬਿਨਟ ਮੰਤਰੀ ਨਾਲ ਕੀਤੀ ਵਿਸ਼ੇਸ਼ ਗੱਲ-ਬਾਤ ਕੀਤੀ ਗਈ

MuslimMuslim

ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਛੇੜੇ ਸੰਘਰਸ਼ ਦੌਰਾਨ ਅਤੇ ਮਗਰੋਂ ਕੇਂਦਰ ਤੇ ਰਾਜਾਂ ਵਿਚ 70 ਸਾਲਾਂ ਦੇ ਸਮੇਂ ਵਿਚ ਸਰਕਾਰਾਂ ਦੌਰਾਨ ਸਾਰੇ ਧਰਮਾਂ, ਬਿਰਾਦਰੀਆਂ, ਲੋਕਾਂ ਦੇ ਸਾਰੇ ਵਰਗਾਂ ਅਤੇ ਜਾਤਾਂ ਦੇ ਗ਼ਰੀਬ ਤੇ ਅਮੀਰ ਭਾਈਚਾਰਿਆਂ ਨਾਲ ਸਾਂਝ ਬਣਾ ਕੇ ਰੱਖੀ ਅਤੇ ਉਨ੍ਹਾਂ ਦੀ ਸੁਰੱਖਿਆ ਕੀਤੀ, ਜਦੋਂਕਿ ਹੁਣ ਕੇਂਦਰ ਦੀ ਭਾਜਪਾ ਸਰਕਾਰ ਨਾਗਰਿਕਤਾ ਦੇ ਸੋਧ ਕਾਨੂੰਨ ਰਾਹੀਂ 20 ਕਰੋੜ ਤੋਂ ਵੱਧ ਮੁਸਲਮਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਨਜ਼ਰ ਆ ਰਹੀ ਹੈ।

BJPBJP

 ਸ. ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਇਸ ਵਿਚਾਰ-ਧਾਰਾ ਨਾਲ ਦੇਸ਼ ਵਿਚ ਵੰਡੀਆਂ ਪੈ ਜਾਣਗੀਆਂ ਅਤੇ 1947 ਦੀ ਕਤਲੋ-ਗਾਰਦ ਉਪਰੰਤ 70 ਸਾਲਾਂ ਵਿਚ ਸੁਧਾਰੇ ਗਏ ਹਾਲਾਤ ਹੁਣ ਫਿਰ ਉਸੀ ਤਰ੍ਹਾਂ ਨਫ਼ਰਤ ਫ਼ਿਰਕਾ ਪ੍ਰਸਤੀ ਤੇ ਸਮਾਜਕ ਲੜਾਈ ਅਤੇ ਬੁਰੇ ਮਾਹੌਲ ਵਿਚ ਬਦਲ ਜਾਣਗੇ। ਧਰਮਸੋਤ ਨੇ ਕਿਹਾ ਕਿ ਪੰਜਾਬ ਦੀ ਭੁਗੋਲਿਕ, ਸਮਾਜਕ, ਆਰਥਕ, ਵਿਦਿਅਕ, ਮਨੋ-ਵਿਗਿਆਨਕ ਸਥਿਤੀ ਵਖਰੀ ਹੈ ਅਤੇ ਕੇਂਦਰ ਦੇ ਅਜਿਹੇ ਇਕ ਪਾਸੜ ਫ਼ੈਸਲਿਆਂ ਦਾ ਵਿਰੋਧ ਹਿੰਦੂ-ਸਿੱਖ ਦੋਨੋ ਹੀ ਕਰਨਗੇ ਕਿਉਂਕਿ ਸਭ ਤੋਂ ਪੁਰਾਣੀ ਸੱਭਿਅਤਾ ਵਾਲੇ ਇਸ ਸਰਹੱਦੀ ਸੂਬੇ ਵਿਚ ਗੁਰੂਆਂ, ਰਿਸ਼ੀਆਂ-ਮੁਨੀਆਂ, ਸੰਤਾਂ, ਪੀਰ ਪੈਗੰਬਰਾਂ ਨੇ ਸਰਬ-ਸਾਂਝੀਵਾਲਤਾ ਦਾ ਪਾਠ ਪੜ੍ਹਾਇਆ ਸੀ।

Congress to stage protest today against Modi govt at block level across the stateCongress

ਪੰਜਾਬ ਦੀ ਦੁਬਾਰਾ 1966 ਵਿਚ ਹੋਈ ਵੰਡ ਮਗਰੋਂ ਸਿਆਸਤ ਵਿਚ ਮਜ਼ਬੂਤ ਭੂਮਿਕਾ ਨਿਭਾਉਣ ਵਾਲੀਆਂ ਕਾਂਗਰਸ ਤੇ ਅਕਾਲੀ ਦਲਾਂ ਦੇ ਭਵਿੱਖ ਬਾਰੇ ਪੁੱਛੇ ਸਆਲਾਂ ਦੇ ਜੁਆਬ ਵਿਚ ਮੂੰਹ-ਫੱਟ ਤੇ ਸਪੱਸ਼ਟ ਇਸ ਬੁਲਾਰੇ ਨੇ ਕਿਹਾ ਕਿ ਭਾਵੇਂ ਕੇਂਦਰ ਵਿਚ ਕਾਂਗਰਸ ਦਿਨੋ-ਦਿਨ ਕਮਜ਼ੋਰ ਹੋਈ ਹੈ ਪਰ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਹੋਰ ਤਕੜੀ ਬਣਦੀ ਜਾ ਰਹੀ ਹੈ।

akali dal announced candidate from jalalabadakali dal 

ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਾਰਟੀ ਅਖਵਾਂਦੀ ਅਕਾਲੀ ਦਲ ਕੇਵਲ ਇਕ 'ਪਰਵਾਰ ਦਲ' ਬਣ ਕੇ ਰਹਿ ਗਿਆ ਹੈ ਅਤੇ ਪੁਰਾਣੇ ਤੇ ਘਾਗ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਖੁੱਲ੍ਹੇ ਤੌਰ 'ਤੇ ਪ੍ਰਧਾਨ ਸੁਖਬੀਰ ਬਾਦਲ ਵਿਰੁਧ ਬਗਾਵਤ ਕਰਨਾ ਉਸ ਨੂੰ ਪ੍ਰਧਾਨ ਨਾ ਮੰਨਣਾ ਅਤੇ ਸੰਗਰੂਰ ਸਮੇਤ ਮਾਲਵਾ ਤੇ ਮਾਝਾ ਇਲਾਕਿਆਂ ਵਿਚ ਵਿਰੋਧ ਹੋਣਾ ਇਹ ਸੰਕੇਤ ਕਰਦਾ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਬਿਖਰ ਰਿਹਾ ਹੈ।

Sukhbir Badal and Sukhdev Singh DhindsaSukhbir Badal and Sukhdev Singh Dhindsa

2017 ਚੋਣਾਂ ਵਿਚ ਕਾਫੀ ਨਵੀਂ ਸੋਚ ਵਜੋਂ ਉਭਰੀ 'ਆਪ' ਸਬੰਧੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਫੂਲਕਾ, ਖਹਿਰਾ, ਚੀਮਾ, ਸੰਧਵਾਂ, ਸੰਦੋਆ, ਕੰਵਰ ਸੰਧੂ ਗੁੱਟਾਂ ਵਿਚ ਵੰਡੀ ਇਸ ਪਾਰਟੀ ਦੇ ਪੈਰ ਉਖਾੜ ਚੁੱਕੀ ਹੈ ਅਤੇ ਪੰਜਾਬ ਵਿਚ ਬਿਨਾਂ ਕਿਸੇ ਸਿਧਾਂਤ, ਦਿਸ਼ਾ-ਨਿਰਦੇਸ਼ ਅਤੇ ਸੂਝਵਾਨ ਆਗੂ ਦੇ ਇਸ ਬੁਲ ਬੁਲਾ ਵਰਗੀ ਜਥੇਬੰਦੀ ਹੁਣ 2022 ਵਿਚ ਕੋਈ ਖਾਸ ਨਤੀਜੇ ਨਹੀਂ ਦਿਖਾ ਪਾਏਗੀ।

AAP AAP

 ਸ. ਧਰਮਸੋਤ ਨੇ ਮੰਨਿਆ ਕਿ ਪੰਜਾਬ ਦੀ ਵਿੱਤੀ ਸਥਿਤੀ ਸੰਕਟ ਮਈ ਹੈ ਪਰ ਹੌਲੀ ਹੌਲੀ ਸੁਧਾਰ ਹੋਵੇਗਾ। ਵਿਕਾਸ ਕੰਮਾਂ ਵਿਚ ਖੜੋਤ ਆ ਗਈ ਹੈ। ਕੇਂਦਰ ਤੋਂ ਮਦਦ ਘੱਟ ਹੈ ਪਰ ਵੱਡੀਆਂ ਕੰਪਨੀਆਂ ਵਲੋਂ ਕੀਤਾ ਜਾ ਰਿਹਾ ਪੂੰਜੀ ਨਿਵੇਸ਼ ਆਉਂਦੇ ਦੋ ਸਾਲਾਂ ਵਿਚ ਰੁਜ਼ਗਾਰ ਦੇ ਵਾਧੂ ਮੌਕੇ ਪੈਦਾ ਕਰੇਗਾ ਅਤੇ ਪੰਜਾਬ ਦੇ ਵਿਕਾਸ ਦੀ ਗਤੀ ਤੇਜ਼ ਹੋਵੇਗੀ।

Capt Amrinder Singh Capt Amrinder Singh

ਦੋ ਸਾਲਾਂ ਮਗਰੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ਦੇ ਪੱਕੇ ਇਰਾਦੇ ਦੀ ਤਾਈਦ ਕਰਦੇ ਹੋਏ ਇਸ 59 ਸਾਲ ਦੇ ਤਜ਼ਰਬੇਕਾਰ ਦਲਿਤ ਭਾਈਚਾਰੇ ਦੇ ਦ੍ਰਿੜ ਇਰਾਦੇ ਵਾਲੇ ਕਾਂਗਰਸੀ ਆਗੂ ਨੇ ਸਪੱਸ਼ਟ ਕਿਹਾ ਕਿ ਕਿਸੇ ਹੋਰ ਸਿੱਖ ਲੀਡਰ ਵਿਚ ਇੰਨਾ ਦਮ ਨਹੀਂ ਹੈ ਕਿ ਸੂਬੇ ਦੀ ਸਰਕਾਰ ਦੀ ਕਮਾਨ ਸੰਭਾਲ ਸਕੇ ਭਾਵੇਂ ਉਹ ਸਿਧੂ ਹੋਵੇ, ਮਨਪ੍ਰੀਤ ਹੋਵੇ ਜਾਂ ਕੋਈ ਹੋਰ ਖੁਆਬ ਲੈਣ ਵਾਲਾ ਕਾਂਗਰਸੀ ਲੀਡਰ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement