
ਜੰਗ ਜਿੱਤਣ ਤੋਂ ਬਾਅਦ ਸਾਡਾ ਆਪਸੀ ਪਿਆਰ ਵਧੇਗਾ
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
Charanjit Singh Surkhab And Jaswant Sandila
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਕਲਾਕਾਰ ਲਗਾਤਾਰ ਅਗਵਾਈ ਕਰ ਰਹੇ ਹਨ। ਲਗਾਤਾਰ ਮੋਰਚੇ ਵਿਚ ਆ ਵੀ ਰਹੇ ਹਨ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਦਿੱਲੀ ਆਏ ਸੁਖਵਿੰਦਰ ਸੁੱਖੀ ਨਾਲ ਗੱਲਬਾਤ ਕੀਤੀ ਗਈ।
Charanjit Singh Surkhab And And Sukhwinder Sukhi
ਸੁਖਵਿੰਦਰ ਸੁੱਖੀ ਨੇ ਕਿਹਾ ਕਿ ਕਲਾਕਾਰ ਸਮਾਜ ਦਾ ਸ਼ੀਸਾ ਹੁੰਦਾ ਹੈ ਕਿਉਂਕਿ ਜੋ ਵੀ ਵਾਪਰਦਾ ਹੈ ਉਸ ਦਾ ਸਭ ਤੋਂ ਵੱਧ ਪ੍ਰਭਾਵ ਕਲਾਕਾਰ ਖੇਤਰ ਤੇ ਪੈਂਦਾ ਹੈ ਕਿਉਂਕਿ ਅਸੀਂ ਉਹ ਚੀਜ਼ਾਂ ਕੈਚ ਕਰਨੀਆਂ ਹੁੰਦੀਆਂ ਹਨ ਜੇ ਚੰਗਾ ਵਾਪਰਦਾ ਲੋਕਾਂ ਸਾਹਮਣੇ ਚੰਗਾ ਰੱਖਣਾ ਹੁੰਦਾ ਜੇ ਮਾੜਾ ਵਾਪਰਦਾ ਲੋਕਾਂ ਸਾਹਮਣੇ ਮਾੜਾ ਰੱਖਣਾ ਹੁੰਦਾ, ਜੇ ਕੋਈ ਚੰਗਾ ਕੰਮ ਕਰਦਾ ਗੀਤ ਰਾਹੀਂ ਸਾਬਾਸ਼ੀ ਦਿੰਦੇ ਹਾਂ ਜੇ ਕੋਈ ਮਾੜਾ ਕੰਮ ਕਰਦਾ ਗੀਤ ਰਾਹੀਂ ਲਾਹਣਤਾਂ ਪਾਉਂਦੇ ਹਾਂ।
Charanjit Singh Surkhab And And Sukhwinder Sukhi
ਜਸਵੰਤ ਸੰਦੀਲਾ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਅੰਦੋਲਨ ਵਿਚ ਵੇਖ ਕੇ ਮਨ ਗਦ ਗਦ ਹੋ ਉੱਠਿਆ ਕਿਉਂਕਿ ਨੌਜਵਾਨਾਂ ਨੂੰ ਨਸ਼ਿਆ ਦੇ ਨਾਮ ਤੇ ਬਦਨਾਮ ਕੀਤਾ ਜਾ ਰਿਹਾ ਹੈ ਅੱਜ ਉਸ ਜਵਾਨੀ ਨੇ ਪਰੂਫ ਕਰ ਕੇ ਵਿਖਾ ਦਿੱਤਾ ਵੀ ਸਾਡੇ ਵਿਚ ਦੇਸ਼ ਭਗਤੀ ਹੈ ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਹਾਂ ਅਸੀਂ ਕਿਸੇ ਤੋਂ ਕੰਮਜ਼ੋਰ ਨਹੀਂ ਅਸੀਂ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਾਂ।
Charanjit Singh Surkhab And Jaswant Sandila
ਅੰਦੋਲਨ ਵਿਚ ਪੰਜਾਬ ਦੀ ਜਵਾਨੀ ਠਾਠਾਂ ਮਾਰ ਰਹੀ ਹੈ। ਸਾਰਿਆਂ ਵਿਚ ਸੁਖਦੇਵ ਸਿੰਘ, ਰਾਜਗੁਰੂ, ਭਗਤ ਸਿੰਘ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੋਈ ਵੀ ਕਿਸੇ ਤੋਂ ਘੱਟ ਨਹੀਂ ਹੈ। ਕਿਸੇ ਨੇ ਇਹਨਾਂ ਨੂੰ ਤੋਰਿਆ ਨਹੀਂ ਹੈ ਇਹ ਆਪ ਮੁਹਾਰੇ ਆਏ ਹੋਏ ਹਨ ਤੇ ਜਦੋਂ ਬੰਦਾ ਆਪਣੇ ਹੱਕਾਂ ਲਈ ਆਪ ਆ ਜਾਵੇ ਫਿਰ ਜਿੱਤ ਪੱਕੀ ਹੁੰਦੀ ਹੈ ਉਹਨਾਂ ਕਿਹਾ ਕਿ ਕਿਸਾਨ ਮੋਰਚਾ ਜਿੱਤ ਕੇ ਜਾਵੇਗਾ।
Charanjit Singh Surkhab And And Sukhwinder Sukhi
ਸੁੱਖੀ ਨੇ ਕਿਹਾ ਕਿ ਰਾਜਨੀਤਿਕ ਲੋਕਾਂ ਨੇ ਅੰਦੋਲਨ ਨੂੰ ਕੰਮਜ਼ੋਰ ਕਰਨਾ ਹੁੰਦਾ ਚਾਹੇ ਉਹ ਪੈਸਿਆ ਦੇ ਸਿਰ ਤੇ ਕਰ ਲਵੇ ਚਾਹੇ ਡੰਡੇ ਦੇ ਸਿਰ ਤੇ ਕਰ ਲਵੇ। ਉਹਨਾਂ ਕਿਹਾ ਕਿ ਦੋ ਤਰ੍ਹਾਂ ਦੇ ਕਿਸਾਨ ਵਿਖਾਏ ਜਾ ਰਹੇ ਹਨ ਇਕ ਕਿਸਾਨ ਅੰਦੋਲਨ ਵਾਲਾ ਕਿਸਾਨ ਇਕ ਕਿਸਾਨ ਸੰਮੇਲਨ ਵਾਲਾ ਕਿਸਾਨ। ਉਹਨਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਇੰਨੀ ਜ਼ਿੱਦੀ ਹੈ। ਉਹਨਾਂ ਨੇ ਕਿਹਾ ਕਿ ਜੰਗ ਜਿੱਤਣ ਤੋਂ ਬਾਅਦ ਸਾਡਾ ਆਪਸੀ ਪਿਆਰ ਵਧੇਗਾ।