Sangrur news: ਕਲਯੁੱਗੀ ਪੁੱਤ ਨੇ ਪਿਓ ਨੂੰ ਕੁਹਾੜੀ ਨਾਲ ਵੱਢਿਆ, ਮੌਤ

By : GAGANDEEP

Published : Dec 21, 2023, 11:02 am IST
Updated : Dec 21, 2023, 12:01 pm IST
SHARE ARTICLE
Kalyugi's son killed his father with an axe in Sangrur news in punjabi
Kalyugi's son killed his father with an axe in Sangrur news in punjabi

Sangrur news: ਪਿਓ ਨੂੰ ਆਪਣੀ ਪਤਨੀ ਨਾਲ ਹੋਏ ਤਲਾਕ ਦਾ ਕਾਰਨ ਮੰਨਦਾ ਸੀ ਮੁਲਜ਼ਮ

Kalyugi's son killed his father with an axe in Sangrur news in punjabi : ਭਵਾਨੀਗੜ੍ਹ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਬਟਰਿਆਣਾ ਵਿਖੇ ਇਕ ਕਲਯੁੱਗੀ ਪੁੱਤ ਨੇ ਆਪਣੇ ਪਿਓ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ। ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਵਜੋਂ ਹੋਈ ਹੈ।  ਜਾਣਕਾਰੀ ਅਨੁਸਾਰ ਮੁਲਜ਼ਮ ਨੇ ਸੁੱਤੇ ਪਏ ਪਿਤਾ ਨੂੰ ਕੁਹਾੜੀ ਨਾਲ ਵੱਢ ਕੇ ਮਾਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ: Arvind Kejriwal: CM ਅਰਵਿੰਦ ਕੇਜਰੀਵਾਲ ਨੇ ਭੇਜਿਆ ਈਡੀ ਦੇ ਸੰਮਨ ਦਾ ਜਵਾਬ, ਨੋਟਿਸ ਨੂੰ ਦਸਿਆ ‘ਗੈਰ-ਕਾਨੂੰਨੀ’ ਅਤੇ ‘ਸਿਆਸਤ ਤੋਂ ਪ੍ਰੇਰਿਤ’  

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਥਾਣੇ ਦੇ ਮੁਖੀ ਅਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਆਪਣੇ ਘਰ ਸੁੱਤਾ ਪਿਆ ਸੀ, ਰਾਤ ਕਰੀਬ 2 ਵਜੇ ਉਸ ਨੇ ਪੁੱਤਰ ਮਨਪ੍ਰੀਤ ਸਿੰਘ ਨੇ ਆਪਣੇ ਸੁੱਤੇ ਪਏ ਪਿਤਾ ’ਤੇ ਕੁਹਾੜੀ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Punjab Weather: ਹਿਮਾਚਲ ਨਾਲੋਂ ਵੀ ਠੰਢਾ ਪੰਜਾਬ! ਕਈ ਜ਼ਿਲ੍ਹਿਆਂ 'ਚ ਡਿੱਗਿਆ ਪਾਰਾ, ਸੰਘਣੀ ਧੁੰਦ ਅਤੇ ਮੀਂਹ ਦਾ ਅਲਰਟ  

ਮੁਲਜ਼ਮ ਮਨਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ ਤੇ ਤਲਾਕ ਦਾ ਕਾਰਨ ਉਹ ਆਪਣੇ ਪਿਤਾ ਨੂੰ ਮੰਨਦਾ ਸੀ, ਇਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਉਨ੍ਹਾਂ ਦੱਸਿਆ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਚਰਨਜੀਤ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿਤਾ। ਨਾਲ ਹੀ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

(For more news apart from Kalyugi's son killed his father with an axe in Sangrur news in punjabi , stay tuned to Rozana Spokesman)

Tags: #punjabinews

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement