
Baba Bakala Election 2024 News : ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪਹਿਲੀ ਵਾਰ ਹੋਈ ਚੋਣ ’ਚ 13 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਨੇ 9 ਉਮੀਦਵਾਰ ਜੇਤੂ ਰਹੇ
Baba Bakala Election 2024 News in Punjabi :ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪਹਿਲੀ ਵਾਰ ਹੋਈ ਚੋਣ ’ਚ 13 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਨੇ 9 ਉਮੀਦਵਾਰ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ। ਰਾਇਆ ਤੋਂ 1 ਜੇਤੂ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਰਹੀ। ਬਾਬਾ ਬਕਾਲਾ ਵਾਰਡ ਨੰਬਰ 5 ਤੋਂ ਮਨਜੀਤ ਕੌਰ ਅਤੇ ਵਾਰਡ ਨੰਬਰ 12ਤੋਂ ਸੁਰਜੀਤ ਸਿੰਘ ਕੰਗ ਬਿਨਾ ਮੁਕਾਬਲਾ ਜੇਤੂ ਰਹੇ ਸਨ ।
ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਨੇ 189 ਵੋਟਾਂ ਲੈ ਕੇ ਦਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ 91 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 2 ਤੋਂ ਜੈਮਲ ਸਿੰਘ ਆਮ ਆਦਮੀ ਪਾਰਟੀ ਨੇ 204 ਵੋਟਾਂ ਲੈ ਕੇ ਮੋਹਨ ਸਿੰਘ ਕੰਗ ਸ਼੍ਰੋਮਣੀ ਅਕਾਲੀ ਦਲ ਨੂੰ 94 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ ਤਿੰਨ ਤੋਂ ਗੁਰਮੀਤ ਕੌਰ ਆਮ ਆਦਮੀ ਪਾਰਟੀ ਨੇ 164 ਵੋਟਾਂ ਲੈ ਕੇ ਸੁਖਵਿੰਦਰ ਕੌਰ ਅਕਾਲੀ ਦਲ ਨੂੰ 25 ਵੋਟਾ ਦੇ ਫ਼ਰਕ ਨਾਲ, ਵਾਰਡ ਨੰਬਰ 4 ਤੋਂ ਰਮਨਦੀਪ ਕੌਰ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਨੇ 225 ਵੋਟਾਂ ਲੈ ਕੇ ਪਰਮਜੀਤ ਸਿੰਘ ਆਮ ਆਦਮੀ ਪਾਰਟੀ ਨੂੰ 69 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੀ ਗੁਰਮੀਤ ਕੌਰ ਨੇ 186 ਵੋਟਾਂ ਲੈ ਕੇ ਸੁਖਵਿੰਦਰ ਸਿੰਘ ਅਜ਼ਾਦ ਉਮੀਦਵਾਰ ਨੂੰ 48 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 7 ਤੋਂ ਸਰਬਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਨੇ 180 ਵੋਟਾਂ ਲੈ ਕੇ ਬਲਜੀਤ ਕੌਰ ਆਮ ਆਦਮੀ ਪਾਰਟੀ ਨੂੰ 99 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 8 ਤੋਂ ਮਨਜਿੰਦਰ ਸਿੰਘ ਆਮ ਆਦਮੀ ਪਾਰਟੀ ਨੇ 153 ਵੋਟਾਂ ਲੈ ਕੇ ਕਾਂਗਰਸ ਦੇ ਬਿਕਰਮਜੀਤ 47 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਬਲਜੀਤ ਕੌਰ ਨੇ 142 ਵੋਟਾਂ ਲੈ ਕੇ ਸਰਬਜੀਤ ਕੌਰ ਆਮ ਆਦਮੀ ਪਾਰਟੀ ਨੂੰ 23 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 10 ਤੋਂ ਰਣਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੇ 209 ਵੋਟਾਂ ਲੈ ਕੇ ਰਮਨਜੀਤ ਸਿੰਘ ਆਮ ਆਦਮੀ ਪਾਰਟੀ ਨੂੰ 23 ਵੋਟਾਂ ਦੇ ਫ਼ਰਕ ਨਾਲ, ਵਾਰਡ ਨੰਬਰ 11 ਤੋਂ ਰਵੀ ਸਿੰਘ ਆਮ ਆਦਮੀ ਪਾਰਟੀ ਨੇ 161 ਵੋਟਾਂ ਨਾਲ ਗੁਰਮੇਜ ਸਿੰਘ ਅਜ਼ਾਦ ਨੂੰ 35 ਵੋਟਾਂ ਦੇ ਫ਼ਰਕ ਨਾਲ ਅਤੇ ਵਾਰਡ ਨੰਬਰ 13 ਤੋਂ ਸੁਖਜੀਤ ਕੌਰ ਕੰਗ ਆਮ ਆਦਮੀ ਪਾਰਟੀ ਨੇ 134 ਵੋਟਾਂ ਲੈ ਕੇ ਪ੍ਰਦੀਪ ਕੌਰ ਬੀਜੇਪੀ ਨੂੰ 50 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਸੇ ਤਰ੍ਹਾਂ ਨਗਰ ਪੰਚਾਇਤ ਰਈਆ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਨੇ ਕਾਂਗਰਸ ਪਾਰਟੀ ਦੀ ਰਾਜਵਿੰਦਰ ਕੌਰ ਨੂੰ 53 ਵੋਟਾਂ ਦੇ ਫ਼ਰਕ ਨਾਲ ਹਰਾਕੇ ਚੋਣ ਜਿਤੀ।
(For more news apart from Aam Aadmi Party got majority in Nagar Panchayat Baba Bakala election News in Punjabi, stay tuned to Rozana Spokesman)