Khanuri Border News : ਖਨੌਰੀ ਬਾਰਡਰ ’ਤੇ ਜਗਜੀਤ ਡੱਲੇਵਾਲ ਦੀ ਦੇਖ ਰੇਖ ਕਰਨ ਵਾਲੇ ਡਾਕਟਰ ਨੇ ਕਹੀ ਵੱਡੀ ਗੱਲ

By : BALJINDERK

Published : Dec 21, 2024, 6:12 pm IST
Updated : Dec 21, 2024, 6:12 pm IST
SHARE ARTICLE
 ਖਨੌਰੀ ਬਾਰਡਰ ’ਤੇ ਜਗਜੀਤ ਡੱਲੇਵਾਲ ਦੀ ਦੇਖ ਰੇਖ ਕਰਨ ਵਾਲੇ ਡਾਕਟਰ ਹਰਨੂਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਖਨੌਰੀ ਬਾਰਡਰ ’ਤੇ ਜਗਜੀਤ ਡੱਲੇਵਾਲ ਦੀ ਦੇਖ ਰੇਖ ਕਰਨ ਵਾਲੇ ਡਾਕਟਰ ਹਰਨੂਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Khanuri Border News : ਕਿਹਾ "ਇਹੋ ਜਿਹੀ ਸਥਿਤੀ ਅਸੀਂ ਪਹਿਲਾਂ ਕਦੇ ਵੀ ਨਹੀਂ ਦੇਖੀ"

Khanuri Border News in Punjabi : ਖਨੌਰੀ ਬਾਰਡਰ ’ਤੇ 26 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਦੇਖ ਰੇਖ ਕਰ ਰਹੇ ਡਾ. ਹਰਨੂਰ ਸਿੰਘ ਨੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ਅਸੀਂ ਕਦੇ ਨਹੀਂ ਦੇਖੀ ਕਿ ਇੱਕ ਬੰਦਾ ਇੰਨੇ ਦਿਨ ਤੱਕ ਭੁੱਖ ਰਹਿ ਰਿਹਾ ਹੋਵੇ। ਅਸੀਂ ਹਿਸਟਰੀ ’ਚ ਜ਼ਰੂਰ ਦੇਖਿਆ ਹੈ ਕਿ ਮਹਾਤਮਾ ਗਾਂਧੀ ਨੇ ਅਜਿਹਾ ਜ਼ਰੂਰ ਕੀਤਾ ਸੀ। ਪਰ ਡੱਲੇਵਾਲ ਜੀ ਨੂੰ ਮਰਨ ਵਰਤ ’ਤੇ ਬੈਠਿਆ ਨੂੰ ਅੱਜ 26 ਦਿਨ ਹੋ ਗਏ ਹਨ। ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਰਹੇ ਹਾਂ ਹਰ ਚੀਜ਼ ਨੂੰ ਦੇਖ ਕੇ, ਇਸ ’ਚ ਯੂਐਸਏ ਕਾਰਡੋਲਜਿਸਟ, ਕੈਂਸਰ ਸਪੈਸ਼ਲਿਸਟ, ਇਨਟਰਨਲ ਮੈਡੀਸਨ ਦੇ ਡਾਕਟਰ ਦਿਨ ਰਾਤ ਉਨ੍ਹਾਂ ਦੀ ਰਿਪੋਰਟ ਨੂੰ ਚੈੱਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਜਨਰਲ ਸਾਇੰਸ ਦੀ ਗੱਲ ਕਰਨਾ ਚਾਹੁੰਦਾ ਹਾਂ ਤੇ ਅਜਿਹੇ ਮਰੀਜ਼ ਅਸੀਂ ਨਹੀਂ ਦੇਖੇ। ਕੋਈ ਇਨਸਾਨ 26 ਦਿਨਾਂ ਤੱਕ ਭੁੱਖਾ ਰਹਿ ਸਕਦਾ ਹੈ।

ਉਨ੍ਹਾਂ ਕਿਹਾ ਪਹਿਲੇ 7 ਦਿਨ ਹਰ ਇਨਸਾਨ ਲਈ ਭੁੱਖੇ ਰਹਿਣਾ ਸੌਖਾ ਹੁੰਦਾ ਹੈ। ਪਰ ਸੱਤ ਤੋਂ 14 ਦਿਨ ਦੇ ਅੰਦਰ ਅੰਦਰ ਚਰਬੀ ਖੁਰਨੀ ਸ਼ੁਰੂ ਹੋ ਜਾਂਦੀ ਹੈ। 14ਵੇਂ ਦਿਨ ਤਾਂ ਸਾਡੇ ਅੰਦਰ ਫੈਟ ਸੋਟਰ ਬਿਲਕੁਲ ਖ਼ਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਪ੍ਰੋਟੀਨ ਤੇ ਬੋਨਸ ਘਟਣਾ ਸ਼ੁਰੂ ਹੋ ਜਾਂਦੇ ਹਨ।

ਸਾਡਾ ਇਹ ਮੰਨਣਾ ਹੈ ਕਿ ਪ੍ਰੋਟੀਨ ਤੇ ਬੋਨਸ ਦੀ ਵਾਰੀ ਆ ਚੁੱਕੀ ਹੈ ਉਨ੍ਹਾਂ ਦਾ ਭਾਰ ਬਹੁਤ ਘੱਟ ਚੁੱਕਿਆ ਹੈ। ਜਦੋਂ ਪ੍ਰੋਟੀਨ ਘੱਟ ਹੁੰਦਾ ਹੈ ਤਾਂ ਉਹ ਬਾਅਦ ਵਿਚ ਬਣਨਾ ਬਹੁਤ ਮੁਸ਼ਕਿਲ ਹੁੰਦਾ ਹੈ। ਅਸੀਂ ਉਨ੍ਹਾਂ ਦਾ ਬੀਪੀ , ਆਕਸੀਜਨ ਫਿਰ ਉਨ੍ਹਾਂ ਦਾ ਬੁਖਾਰ ਚੈਕ ਕਰਦੇ ਹਾਂ, ਭਾਰ ਚੈਕ ਕਰਦੇ ਹਾਂ, ਇੰਨੀ ਦੇਰ ਭੁੱਖ ਹੜਤਾਲ ਕਰਨ ਦੇ ਬਾਅਦ ਸਾਨੂੰ ਇਹ ਇਲੈਕਟਰੋਲਾਈਟ ਇੰਬੈਲਸ ਸਾਫ਼ ਦਿਖ ਰਹੇ ਹਨ। ਸਾਰੇ ਔਰਗਨ ਦਾ ਖ਼ਤਮ ਹੋਣਾ, ਉਨ੍ਹਾਂ  ਨੂੰ ਮਲਟੀ ਔਰਗਨ ਫੇਲੀਅਰ ਕਹਿੰਦੇ ਹਨ। ਇਸ ਤੋਂ ਬਾਅਦ ਹਾਰਟ ਅਟੈਕ ਆਉਂਦਾ ਹੈ। ਸਾਇੰਸ ’ਚ ਅਜਿਹਾ ਕੋਈ ਫਾਰਮੂਲਾ ਨਹੀ ਹੁੰਦਾ ਕਿ ਇਹ ਕਦੋਂ ਤੱਕ ਭੁੱਖੇ ਰਹਿ ਸਕਦੇ ਹਨ। ਜੋ ਇਨਾਂ ਦੇ ਸਰੀਰ ਅੰਦਰ ਚੀਜ਼ਾਂ ਖ਼ਤਮ ਹੋ ਚੁੱਕੀਆਂ ਹਨ ਅਸੀਂ ਉਨ੍ਹਾਂ ਨੂੰ ਰਿਕਵਰ ਨਹੀਂ ਕਰ ਸਕਾਂਗੇ।

(For more news apart from  Doctors taking care of Jagjit Dallewal at Khanuri border said a big thing News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement