Advertisement
  ਖ਼ਬਰਾਂ   ਪੰਜਾਬ  22 Jan 2021  ਮੱਧ ਪ੍ਰਦੇਸ਼ 'ਚ ਦੋ ਕੁੜੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆਂ ਸਾਹਮਣੇ

ਮੱਧ ਪ੍ਰਦੇਸ਼ 'ਚ ਦੋ ਕੁੜੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆਂ ਸਾਹਮਣੇ

ਏਜੰਸੀ
Published Jan 22, 2021, 1:25 am IST
Updated Jan 22, 2021, 1:25 am IST
ਮੱਧ ਪ੍ਰਦੇਸ਼ 'ਚ ਦੋ ਕੁੜੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆਂ ਸਾਹਮਣੇ
IMAGE
 IMAGE

ਬੈਤੂਲ 'ਚ ਨਾਬਾਲਗ਼ ਨੂੰ ਬਲਾਤਕਾਰ ਕਰਨ ਤੋਂ ਬਾਅਦ ਜ਼ਿੰਦਾ ਦਫ਼ਨਾਇਆ


ਭੋਪਾਲ, 21 ਜਨਵਰੀ: ਮੱਧ ਪ੍ਰਦੇਸ਼ ਵਿਚ ਦੋ ਕੁੜੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਨਾਲ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਹਨ | ਬੈਤੂਲ ਜ਼ਿਲ੍ਹੇ ਵਿਚ ਇਕ 14 ਸਾਲਾ ਨਾਬਾਲਗ਼ ਨਾਲ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਨੇ ਮਾਸੂਮ ਲੜਕੀ ਨੂੰ ਜ਼ਿੰਦਾ ਦਫਨਾ ਦਿਤਾ, ਪਰ ਲੜਕੀ ਦੀ ਕਿਸਮਤ ਚੰਗੀ ਸੀ ਤੇ ਉਹ ਬਚ ਗਈ ਅਤੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ | 
ਜਾਣਕਾਰੀ ਅਨੁਸਾਰ ਇੰਦੌਰ ਵਿਚ ਇਕ ਵਿਦਿਆਰਥਣ ਨੂੰ ਕੋਚਿੰਗ ਜਾਂਦੇ ਸਮੇਂ ਉਸ ਨੂੰ ਅਗ਼ਵਾ ਕਰ ਲਿਆ ਅਤੇ ਫਿਰ ਉਸ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ | ਦੋਸ਼ੀ ਨੇ ਪੀੜਤਾ 'ਤੇ ਚਾਕੂ ਨਾਲ ਹਮਲਾ ਕੀਤਾ, ਉਸ ਨੂੰ ਇਕ ਬੋਰੀ ਵਿਚ ਬੰਦ ਕਰ ਕੇ ਰੇਲਵੇ ਟਰੈਕ 'ਤੇ ਸੁੱਟ ਦਿਤਾ |
ਬੈਤੂਲ ਵਿਚ ਪੀੜਤਾ ਘਰੋਂ ਕਿਸੇ ਕੰਮ ਗਈ ਸੀ | ਜਦੋਂ ਉਹ ਸ਼ਾਮ ਤਕ ਵਾਪਸ ਨਹੀਂ ਪਰਤੀ ਤਾਂ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ | ਜਦੋਂ ਉਹ ਭਾਲ ਕਰ ਰਹੇ ਸਨ ਤਾਂ ਉਥੇ ਲੜਕੀ ਦੇ ਰੋਣ ਦੀ ਆਵਾਜ਼ ਸੁਣਾਈ ਦਿਤੀ | ਦੋਸ਼ੀ ਨੇ ਉਸ ਨੂੰ ਪੱਥਰਾਂ ਅਤੇ ਕੰਢਿਆਂ ਵਿਚਕਾਰ ਦਫ਼ਨਾ ਦਿਤਾ ਸੀ |
ਦੂਜੀ ਘਟਨਾ ਇੰਦੌਰ ਦੇ ਭਾਗਾਰੀਥਪੁਰਾ ਖੇਤਰ ਵਿਚ ਸਥਿਤ ਰੇਲਵੇ ਟਰੈਕ ਦੇ ਨੇੜੇ ਦੀ ਹੈ | ਜਿਥੇ ਵਿਦਿਆਰਥਣ ਨੇ ਪੁਲਿਸ ਨੂੰ ਦਸਿਆ ਕਿ ਉਹ ਪਟਨੀਪੁਰਾ ਖੇਤਰ ਵਿਚ ਕੋਚਿੰਗ ਲਈ ਜਾ ਰਹੀ ਸੀ ਤੇ ਮੰਗਲਵਾਰ ਸ਼ਾਮ ਨੂੰ ਕੋਚਿੰਗ ਤੋਂ ਪਰਤਦਿਆਂ ਉਸ ਨੂੰ ਇਕ ਲੜਕਾ ਮਿਲਿਆ ਅਤੇ ਉਸ ਦੇ ਨਾਲ ਇਕ ਹੋਰ ਨੌਜਵਾਨ ਸੀ | 
ਲੜਕੀ ਦਾ ਦੋਸ਼ ਹੈ ਕਿ ਦੋਵਾਂ ਨੇ ਗੱਲਬਾਤ ਦੌਰਾਨ ਉਸ ਨੂੰ ਕੁੱਝ ਸੁੰਘਾ ਦਿਤਾ ਤੇ ਫਿਰ ਫਲੈਟ ਵਿਚ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ | ਜਦੋਂ ਲੜਕੀ ਨੇ ਪੁਲਿਸ ਨੂੰ ਦੱਸਣ ਦੀ ਧਮਕੀ ਦਿਤੀ ਤਾਂ ਉਸ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਬੋਰੀ ਵਿਚ ਬੰਦ ਕਰ ਕੇ ਰੇਲਵੇ ਟਰੈਕ 'ਤੇ ਸੁੱਟ ਦਿਤਾ ਗਿਆ | (ਏਜੰਸੀ)
 

Advertisement