ਬਜਟ ਤਜਵੀਜ਼ਾਂ 'ਤੇ ਵੀ ਪੂਰੀ ਨਹੀਂ ਉਤਰ ਰਹੀ ਕੈਪਟਨ ਸਰਕਾਰ : ਪ੍ਰਿੰਸੀਪਲ ਬੁੱਧਰਾਮ
Published : Feb 22, 2019, 6:30 pm IST
Updated : Feb 22, 2019, 6:30 pm IST
SHARE ARTICLE
Principal Budram
Principal Budram

ਬਜਟ 'ਤੇ ਬਹਿਸ 'ਚ ਹਿੱਸਾ ਲੈਂਦਿਆਂ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਬਜਟ ਪੇਸ਼ ਕਰਨ ਦੌਰਾਨ ਜੋ ਤਜਵੀਜ਼ਾਂ...

ਚੰਡੀਗੜ੍ਹ : ਬਜਟ 'ਤੇ ਬਹਿਸ 'ਚ ਹਿੱਸਾ ਲੈਂਦਿਆਂ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਬਜਟ ਪੇਸ਼ ਕਰਨ ਦੌਰਾਨ ਜੋ ਤਜਵੀਜ਼ਾਂ ਐਲਾਨੀਆਂ ਜਾਂਦੀਆਂ ਹਨ, ਸਰਕਾਰ ਉਨ੍ਹਾਂ 'ਤੇ ਵੀ ਖਰਾ ਨਹੀਂ ਉੱਤਰਦੀ। ਬੁੱਧਰਾਮ ਨੇ ਦੱਸਿਆ ਕਿ ਪਿਛਲੇ ਬਜਟ 'ਚ ਖੇਤੀਬਾੜੀ ਖੇਤਰ ਲਈ 15432 ਕਰੋੜ ਰੁਪਏ ਰੱਖੇ ਗਏ ਸਨ, ਪਰੰਤੂ ਸਾਲ ਦੇ ਅੰਤ ਤੱਕ ਸੋਧੇ ਬਜਟ 'ਚ 14734 ਕਰੋੜ ਹੀ ਰਹਿ ਗਏ। ਪਹਿਲਾਂ ਹੀ ਨਾ ਮਾਤਰ ਬਜਟ ਤਜਵੀਜ਼ 'ਚ ਕਰੀਬ 700 ਕਰੋੜ ਘਟਾ ਦਿਤੇ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਖੇਤੀ ਖੇਤਰ ਨੂੰ ਇਸ ਬਜਟ 'ਚ ਵੀ ਹੋਰ ਹਾਸ਼ੀਏ ਵੱਲ ਧੱਕਦੇ ਹੋਏ 2 ਪ੍ਰਤੀਸ਼ਤ ਘਟਾ ਕੇ ਮਹਿਜ਼ 14500 ਕਰੋੜ ਰੁਪਏ ਰੱਖੇ ਗਏ ਹਨ। ਬੁੱਧਰਾਮ ਨੇ ਦੱਸਿਆ ਕਿ ਇਸੇ ਤਰ੍ਹਾਂ ਸਿੱਖਿਆ, ਐਸਸਸੀ/ਐਸਟੀ, ਕਲਿਆਣਕਾਰੀ ਯੋਜਨਾਵਾਂ, ਟਰਾਂਸਪੋਰਟ, ਸਿੰਚਾਈ ਅਤੇ ਸਿਹਤ ਆਦਿ ਖੇਤਰਾਂ 'ਚ ਵੀ ਤਜਵੀਜ਼ ਰਾਸ਼ੀ ਮੁਕਾਬਲੇ ਅਸਲ 'ਚ ਘੱਟ ਖ਼ਰਚ ਕੀਤੇ ਗਏ ਹਨ। ਇਸ ਲਈ ਕੈਪਟਨ ਸਰਕਾਰ ਦੇ ਇਸ ਬਜਟ ਐਲਾਨਾਂ 'ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ।

ਉੱਪਰੋਂ ਬਜਟ ਰਾਸ਼ੀ 'ਚ 62309 ਕਰੋੜ ਰੁਪਏ ਕਰਜ਼ ਦੀਆਂ ਕਿਸ਼ਤਾਂ ਅਤੇ ਵਿਆਜ ਮੋੜਨ 'ਚ ਜਾ ਰਹੀ ਹੈ। ਬੁੱਧਰਾਮ ਨੇ ਦੱਸਿਆ ਕਿ 11683 ਕਰੋੜ ਰੁਪਏ ਦਾ ਘਾਟਾ ਦਿਖਾਇਆ ਗਿਆ ਪਰੰਤੂ ਟੈਕਸ ਨਹੀਂ ਲਗਾਇਆ। ਬੁੱਧਰਾਮ ਨੇ ਕਿਹਾ ਕਿ ਟੈਕਸ ਨਾ ਲਗਾਉਣਾ ਬੇਸ਼ੱਕ ਚੰਗੀ ਗੱਲ ਹੈ ਪਰੰਤੂ ਇਹ ਨਹੀਂ ਦੱਸਿਆ ਗਿਆ ਕਿ ਇਹ ਪੈਸਾ ਆਵੇਗਾ ਕਿਥੋਂ। ਬੁੱਧਰਾਮ ਨੇ ਸ਼ੰਕਾ ਜਤਾਈ ਕਿ ਇਸ ਪੈਸੇ ਦੀ ਪੂਰਤੀ ਜਨਹਿਤ ਸੇਵਾਵਾਂ ਅਤੇ ਕਲਿਆਣਕਾਰੀ ਯੋਜਨਾਵਾਂ 'ਚ ਕੱਟ ਕੇ ਕੀਤੀ ਜਾਵੇਗੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement