
ਦੁਨੀਆਂ ਵਿਚ ਬੇਸਹਾਰਿਆ ਦੀ ਮਦਦ ਕਰ ਕੇ ਸਿੱਖ ਪੂਰੀ ਦੁਨੀਆਂ ਵਿਚ ਛਾਏ ਹੋਏ ਹਨ। ਅਜਿਹਾ ਹੀ ਇਕ ਹੋਰ ਸਿੱਖ ਹੈ ਜੋ ਪਿਛਲੇ 12 ਸਾਲਾਂ ਤੋਂ ਅਣਪਛਾਤੀਆਂ ਲਾਸ਼ਾਂ
ਮੋਗਾ(ਅਮਜਦ ਖਾਨ)- ਦੁਨੀਆਂ ਵਿਚ ਬੇਸਹਾਰਿਆ ਦੀ ਮਦਦ ਕਰ ਕੇ ਸਿੱਖ ਪੂਰੀ ਦੁਨੀਆਂ ਵਿਚ ਛਾਏ ਹੋਏ ਹਨ। ਅਜਿਹਾ ਹੀ ਇਕ ਹੋਰ ਸਿੱਖ ਹੈ ਜੋ ਪਿਛਲੇ 12 ਸਾਲਾਂ ਤੋਂ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਦਾ ਆ ਰਿਹਾ ਹੈ। ਇਸ ਸਿੱਖ ਦਾ ਨਾਮ ਗੁਰਸੇਵਕ ਸਿੰਘ ਸੰਨਿਆਸੀ ਹੈ ਜੋ ਕਿ ਮੋਗਾ ਸ਼ਹਿਰ 'ਚ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਹੈ। ਗੁਰਸੇਵਕ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਖਾਸ ਗੱਲਬਾਤ ਕੀਤੀ।
File Photo
ਗੁਰਸੇਵਕ ਸਿੰਘ ਨੇ ਸਭ ਤੋਂ ਪਹਿਲਾਂ ਇਕ ਹਸਪਤਾਲ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇਖੀ ਉਹਨਾਂ ਦੇਖਿਆ ਕਿ ਇਕ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਘਸੀਟ ਕੇ ਇਕ ਟਰਾਲੀ ਵਿਚ ਸੁੱਟਿਆ ਗਿਆ। ਉਸ ਦਿਨ ਉਹਨਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ। ਉਹਨਾਂ ਦੱਸਿਆ ਕਿ 2001 ਵਿਚ ਉਹਨਾਂ ਦੀ ਇਹ ਸੰਸਥਾ ਬਣੀ ਸੀ ਅਤੇ 2007 ਵਿਚ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ।
File Photo
ਉਹਨਾਂ ਦੱਸਿਆ ਕਿ ਹੁਣ ਤੱਕ ਉਹ 358 ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ ਅਤੇ ਉਹਨਾਂ ਵਿਚੋਂ ਸਿਰਫ਼ 2 ਲਾਸ਼ਾਂ ਦੀ ਹੀ ਪਛਾਣ ਹੋ ਚੁੱਕੀ ਹੈ। ਜਦੋਂ ਉਙਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਕਦੇ ਇਹਨਾਂ ਲਾਸ਼ਾਂ ਤੋਂ ਨਫਰਤ ਮਹਿਸੂਸ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹੇ ਵੀ ਸਾਡੀ ਸੰਸਥਾ ਵਿਚ ਮੁੰਡੇ ਕੰਮ ਕਰਦੇ ਹਨ ਉਹਨਾਂ ਵਿਚੋਂ ਅਜਿਹਾ ਇਕ ਵੀ ਬੰਦਾ ਨਹੀਂ ਹੈ
File Photo
ਜਿਸ ਨੇ ਕਦੇ ਨਫਰਤ ਕੀਤੀ ਹੋਵੇ। ਉਹਨਾਂ ਦੱਸਿਆ ਕਿ ਉਹ ਲਾਸ਼ ਦੀ ਪਛਾਣ ਕਰਵਾਉਣ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਉਹਨਾਂ ਦੱਸਿਆ ਕਿ ਸ਼ੋਸਲ ਮੀਡੀਆ ਤੇ ਉਹ ਲਾਸ਼ ਮਿਲਣ ਵਾਲੀ ਜਗ੍ਹਾਂ ਦਾ ਅਤੇ ਉਸ ਦੀ ਫੋਟੋ ਕੱਪੜੇ ਆਦਿ ਦੀ ਵਰਤੋਂ ਕਰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਕੋਲ ਹਰ ਇਕ ਲਾਸ਼ ਦਾ ਰਿਕਾਰਡ ਮੌਜੂਦ ਹੈ ਉਹਨਾਂ ਕਿਹਾ ਕਿ ਉਹਨਾਂ ਕੋਲ੍ਹ ਕੁੱਲ 150 ਬੰਦੇ ਕੰਮ ਕਰਦੇ ਹਨ ਪਰ ਉਹਨਾਂ ਵਿਚੋਂ ਵੀ ਸਿਰਫ 20 ਬੰਦੇ ਹੀ ਹਨ ਜੋ ਮਨ ਨਾਲ ਕੰਮ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।