
ਪੁਰਾਣਾ ਮਾਮਲਾ ਸੁਲਝਾਉਣ ਬਦਲੇ ਲਈ ਰਿਸ਼ਵਤ
ਗੁਰਦਾਸਪੁਰ: ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਬਟਾਲਾ ਦੇ ਇਕ ਨਿਜੀ ਹੋਟਲ ਵਿਚੋਂ ਏ.ਐਸ.ਆਈ. ਬਲਦੇਵ ਰਾਜ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਬਲਦੇਵ ਰਾਜ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੀ ਦਿਆਲਗੜ੍ਹ ਪੁਲਿਸ ਚੌਂਕੀ ਵਿਚ ਤੈਨਾਤ ਹੈ। ਉਸ ਨੂੰ ਇਕ ਔਰਤ ਦੀ ਸ਼ਿਕਾਇਤ ’ਤੇ ਇਕ ਪੁਰਾਣਾ ਮਾਮਲਾ ਸੁਲਝਾਉਣ ਬਦਲੇ 5 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ।