
ਚੰਡੀਗੜ੍ਹ ਦੀ ਅਦਾਲਤ ਵਲੋਂ ਬਲਾਤਕਾਰ ਦੇ ਮਾਮਲੇ 'ਚੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਮਿਲ ਗਈ ਹੈ।
ਗੁਰਦਾਸਪੁਰ (ਹਰਜੀਤ ਸਿੰਘ ਆਲਮ): ਚੰਡੀਗੜ੍ਹ ਦੀ ਅਦਾਲਤ ਵਲੋਂ ਬਲਾਤਕਾਰ ਦੇ ਮਾਮਲੇ 'ਚੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਮਿਲਣ ਬਾਅਦ ਅੱਜ ਸਥਾਨਕ ਅਦਾਲਤ ਵਲੋਂ ਵੀ ਇਸ ਜ਼ਿਲ੍ਹੇ ਅੰਦਰ ਸਥਿਤ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਮਾਮਲੇ ਤੋਂ ਜ਼ਮਾਨਤ ਮਿਲ ਗਈ ਹੈ। Sucha Singh Langahਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਗੁਰਦੁਆਰਾ ਘੱਲੂਘਾਰਾ ਸਾਹਿਬ ਕਾਹਨੂੰਵਾਨ ਛੰਭ ਵਿਖੇ ਚੱਲੇ ਵਾਦ ਵਿਵਾਦ ਦੌਰਾਨ ਸਾਬਕਾ ਅਕਾਲੀ ਮੰਤਰੀ ਉੱਪਰ ਪੁਲਿਸ ਨਾਲ ਮਾਮਲਾ ਦਰਜ ਕੀਤਾ ਸੀ। ਇਸ ਕੇਸ ਵਿਚ ਲੰਗਾਹ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਸਮੇਤ ਹੋਰ ਵੀ ਕਈ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ 'ਤੇ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿਚੋਂ ਕਾਫੀ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ ਪਰ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਨਹੀਂ ਸੀ ਮਿਲ ਸਕੀ। ਅੱਜ ਲੰਗਾਹ ਪੱਖ ਦੇ ਪ੍ਰਸਿੱਧ ਫ਼ੌਜਦਾਰੀ ਵਕੀਲ ਸ. ਕਰਨਜੀਤ ਸਿੰਘ ਨਾਲ ਸੰਪਰਕ ਕੀਤੇ ਜਾਣ 'ਤੇ ਦਸਿਆ ਕਿ ਸ੍ਰੀ ਚੰਦਨ ਹੰਸ ਦੀ ਅਦਾਲਤ ਵਲੋਂ ਵੀ ਲੰਗਾਹ ਨੂੰ ਘੁੱਲੂਘਾਰਾ ਗੁਰਦੁਆਰਾ ਸਹਿਬ ਦੇ ਮਾਮਲੇ ਵਿਚੋਂ ਜ਼ਮਾਨਤ ਮਿਲ ਗਈ ਹੈ।