ਬੋਰ ’ਚ ਡਿੱਗੇ ਬੱਚੇ ਨੂੰ ਬਚਾਉਣ ਦਾ ਕੰਮ ਜਾਰੀ
Published : Mar 22, 2019, 12:47 pm IST
Updated : Mar 22, 2019, 12:47 pm IST
SHARE ARTICLE
Work to save the child from the bore continues
Work to save the child from the bore continues

18 ਮਹੀਨੇ ਦਾ ਬੱਚਾ ਨਦੀਮ ਉਸ ਸਮੇਂ 60 ਫੁੱਟ ਡੂੰਘੇ ਬੋਰ ਵਿਚ ਡਿੱਗ ਗਿਆ ਸੀ, ਜਦੋਂ ਉਹ ਖੇਡ ਰਿਹਾ ਸੀ

ਹਿਸਾਰ- ਹਰਿਆਣਾ ’ਚ ਹਿਸਾਰ ਦੇ ਪਿੰਡ ਬਾਲਸਮੰਦ ਵਿਚ ਪਿਛਲੇ 39 ਘੰਟੇ ਤੋਂ 60 ਫੁੱਟ ਡੂੰਘੇ ਬੋਰ ਵਿਚ ਡਿੱਗੇ ਬੱਚੇ ਨੂੰ ਬਚਾਉਣ ਲਈ ਵੱਡੇ ਪੱਧਰ ਉਤੇ ਯਤਨ ਕੀਤੇ ਜਾ ਰਹੇ ਹਨ। ਬੱਚੇ ਨੂੰ ਬਚਾਉਣ ਲਈ ਫੌਜ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਉਤੇ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 18 ਮਹੀਨੇ ਦਾ ਬੱਚਾ ਨਦੀਮ ਉਸ ਸਮੇਂ 60 ਫੁੱਟ ਡੂੰਘੇ ਬੋਰ ਵਿਚ ਡਿੱਗ ਗਿਆ ਸੀ, ਜਦੋਂ ਉਹ ਖੇਡ ਰਿਹਾ ਸੀ।

ਬੱਚੇ ਦੇ ਬੋਰ ‘’ਚ ਡਿੱਗਣ ਤੋਂ ਬਾਅਦ ਮਾਪਿਆਂ ਵੱਲੋਂ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ ਗਈ, ਜਿਸ ਨੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ।  ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਹਿਸਾਰ ਅਸ਼ੋਕ ਕੁਮਾਰ ਮੀਨਾ ਅਤੇ ਐਸ ਪੀ ਸ਼ਿਵ ਚਰਨ ਮੌਕੇ ਉਤੇ ਪਹੁੰਚੇ ਅਤੇ ਬੱਚੇ ਦੇ ਬਚਾਅ ਲਈ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ। ਡੀਸੀ ਅਸ਼ੋਕ ਕੁਮਾਰ ਨੇ ਕਿਹਾ ਕਿ ਬੱਚੇ ਦੀ ਹਾਲਤ ਠੀਕ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਬੱਚੇ ਨੂੰ ਬੋਰ ਵਿਚ ਆਕਸੀਜਨ ਦਿੱਤੀ ਜਾ ਰਹੀ ਹੈ।

ਇਕ ਸਥਾਨਕ ਵਾਸੀ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਇਹ ਘਟਨਾ ਕੱਲ੍ਹ ਸ਼ਾਮ 5.15 ਵਜੇ ਉਸ ਸਮੇਂ ਵਾਪਰੀ ਜਦੋਂ ਬੱਚਾ ਖੇਡਦਾ–ਖੇਡਦਾ ਅਚਾਨਕ ਬੋਰ ਵਿਚ ਜਾ ਡਿੱਗਿਆ। ਸੂਤਰਾਂ ਦਾ ਕਹਿਣਾ ਹੈ ਕਿ ਐਨਡੀਆਰਐਫ ਟੀਮ ਅਤੇ ਭਾਰਤੀ ਫੌਜ ਵੱਲੋਂ ਬੋਰ ਤੋਂ 17 ਫੁੱਟ ਦੂਰੀ ਉਤੇ ਇਕ ਹੋਰ ਬੋਰ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਤੱਕ ਪਹੁੰਚਿਆ ਜਾਵੇ। ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਨੇ ਕਿਹਾ ਕਿ ਬੱਚੇ ਤੱਕ ਪਹੁੰਚਣ ਦੇ ਨੇੜੇ ਹਨ।  ਉਨ੍ਹਾਂ ਕਿਹਾ ਕਿ ਕੁਝ ਸਮੇਂ ਤੱਕ ਬੱਚਾ ਸੁਰੱਖਿਅਤ ਉਨ੍ਹਾਂ ਦੇ ਹੱਥਾਂ ਵਿਚ ਹੋਵੇਗਾ। ਬੱਚੇ ਦੇ ਬੋਰ ਵਿਚ ਡਿੱਗਣ ਦੀ ਖ਼ਬਰ ਆਸਪਾਸ ਦੇ ਪਿੰਡਾਂ ਵਿਚ ਪਹੁੰਚਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement