
ਨੀਟੂ ਸ਼ਟਰਾਂਵਾਲੇ ਖ਼ਿਲਾਫ਼ ਭਾਜਪਾ ਆਗੂ ਅਮਿਤ ਤਨੇਜਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਹੋਇਆ ਹੈ।
ਚੰਡੀਗੜ੍ਹ- ਨੀਟੂ ਸ਼ਟਰਾਂਵਾਲਾ ਹਮੇਸ਼ਾ ਆਪਣੇ ਕਿਸੇ ਨਾ ਕਿਸੇ ਕੰਮ ਕਰਕੇ ਸੁਰਖ਼ੀਆਂ ਵਿਚ ਰਹਿੰਦਾ ਹੈ। ਪਿਛਲੀ ਦਿਨੀਂ ਨੀਟੂ ਸ਼ਟਰਾਂਵਾਲਾ ਨੇ ਕੋਰੋਨਾ ਵਾਇਰਸ ਦੀ ਦਵਾਈ ਲੱਭਣ ਦਾ ਦਾਅਵਾ ਕੀਤਾ ਸੀ ਤੇ ਇਸੇ ਦਾਅਵੇ ਕਰਕੇ ਨੀਟੂ ਸ਼ਟਰਾਂਵਾਲੇ ਖ਼ਿਲਾਫ਼ ਭਾਜਪਾ ਆਗੂ ਅਮਿਤ ਤਨੇਜਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਹੋਇਆ ਹੈ।
File Photo
ਉਨ੍ਹਾਂ ਨੇ ਇਲਜ਼ਾਮ ਲਗਾਏ ਹਨ ਕਿ ਨੀਟੂ ਸ਼ਟਰਾਂਵਾਲੇ ਕੋਰੋਨਾ ਵਾਇਰਸ ਦੀ ਦਵਾਈ ਲੱਭਣ ਦਾ ਦਾਅਵਾ ਕਰਦਾ ਹੈ ਜੋ ਇੱਕ ਸਮਾਜ ਵਿਚ ਭਰਮ ਫੈਲਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨੀਟੂ ਸ਼ਟਰਾਂਵਾਲਾ ਨੇ ਪੰਜਾਬ ਵਿਚ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਵੀ ਲੜੀ ਸੀ ਪਰ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ।
Captain Amrinder Singh Punjab
ਇਸ ਤੋਂ ਇਲਾਵਾ ਨੀਟੂ ਸ਼ਟਰਾਂਵਾਲਾ ਹਮੇਸ਼ਾ ਆਪਣੇ ਕਿਸੇ ਬਿਆਨ ਨੂੰ ਲੈ ਕੇ ਚਰਚਾ ਵਿਚ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਰੀਆਂ ਗੈਰ ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ 31 ਮਾਰਚ ਤੱਕ ਜਾਰੀ ਕੀਤੇ ਹਨ।
File Photo
ਸਿਰਫ ਜ਼ਰੂਰੀ ਸੇਵਾਵਾਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ। ਉੱਚ ਸਰਕਾਰੀ ਕਾਰਜਕਾਰੀ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਐੱਸ ਨੂੰ ਸਬੰਧਤ ਆਦੇਸ਼ ਜਾਰੀ ਕਰਨ ਅਤੇ ਪਾਬੰਦੀਆਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ਨੀਵਾਰ ਨੂੰ ਸੱਤ ਜ਼ਿਲ੍ਹਿਆਂ ਨੇ ਬੁੱਧਵਾਰ ਤੱਕ ਪੂਰਾ ਕੰਮ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ।
File Photo
ਨਵੇਂ ਆਦੇਸ਼ ਨੇ ਪੂਰੇ ਰਾਜ ਵਿਚ 31 ਮਾਰਚ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਸਿਰਫ ਜ਼ਰੂਰੀ ਸੇਵਾਵਾਂ ਜਿਵੇਂ ਕਿ ਪੁਲਿਸ, ਸਿਹਤ, ਬਿਜਲੀ, ਐਮਰਜੈਂਸੀ ਆਵਾਜਾਈ, ਦੁੱਧ ਦੀ ਸਪਲਾਈ, ਖਾਣ ਪੀਣ ਦੀਆਂ ਚੀਜ਼ਾਂ, ਦਵਾਈਆਂ, ਆਦਿ, ਜਾਰੀ ਰਹਿਣਗੀਆਂ।