
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ, ਕਾਰ ਸਵਾਰ ਕਈ ਜ਼ਖ਼ਮੀ
ਬਠਿੰਡਾ, 21 ਮਾਰਚ(ਮਾਨ) : ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਪ੍ਰਤਾਪ ਨਗਰ ਵਿਚ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਦਿਆਂ ਸ੍ਰੀ ਹਨੂੰਮਾਨ ਸੇਵਾ ਸੰਮਤੀ ਦੇ ਵਰਕਰਾਂ ਨੇ ਡਿੱਗ ਕੇ ਗੰਭੀਰ ਜਖਮੀ ਹੋਏ ਬਾਈਕ ਸਵਾਰ ਨੂੰ ਬਚਾਉਣ ਦੀ ਕੋਸਿਸ ਕੀਤੀ ਪਰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੇਰ ਸਿੰਘ ਉਮਰ 36 ਸਾਲ ਪੁੱਤਰ ਮਾਮੂ ਰਾਮ ਵਾਸੀ ਲਾਲ ਸਿੰਘ ਨਗਰ ਵਜੋਂ ਹੋਈ ਹੈ। ਮਿ੍ਰਤਕ ਸੇਰ ਸਿੰਘ ਆਪਣੇ ਪਿੱਛੇ ਪਤਨੀ ਅਤੇ 4 ਧੀਆਂ ਛੱਡ ਗਿਆ ਹੈ। ਸੰਸਥਾ ਦੇ ਪ੍ਰਧਾਨ ਸੋਹਣ ਮਹੇਸਵਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10.30 ਵਜੇ ਪ੍ਰਤਾਪ ਨਗਰ ਦੀ ਗਲੀ ਨੰਬਰ 23-24 ਦੇ ਵਿਚਕਾਰ ਇੱਕ ਮੋਟਰਸਾਈਕਲ ਸਵਾਰ ਬੇਕਾਬੂ ਹੋ ਕੇ ਹੇਠਾਂ ਡਿੱਗ ਗਿਆ ਅਤੇ ਉਸਦਾ ਸਿਰ ਇੱਕ ਘਰ ਅੱਗੇ ਬਣੀ ਥੜੀ ਨਾਲ ਬੁਰੀਤਰ੍ਹਾਂ ਟਕਰਾਉਣ ਕਾਰਨ ਪਾਟ ਗਿਆ ਸੀ। ਉਧਰ ਸਥਾਨਕ ਬਠਿੰਡਾ ਮਾਨਸਾ ਰੋਡ ‘ਤੇ ਜੱਸੀ ਨੇੜੇ ਇਕ ਕਾਰ ਸੰਤੁਲਨ ਵਿਗੜਨ ਕਾਰਨ ਪਲਟ ਗਈ, ਜਿਸ ਕਾਰਨ ਕਾਰ ‘ਚ ਸਵਾਰ ਸਵਾਰੀਆਂ ਜਖਮੀ ਹੋ ਗਈਆਂ। ਇਸ ਮੌਕੇ ਲੋਕਾਂ ਨੇ ਉਲਟਾ ਕਾਰ ਨੂੰ ਸਿੱਧੀ ਕਰਕੇ ਉਸ ਵਿਚੋਂ ਬੰਦਿਆਂ ਨੂੰ ਬਾਹਰ ਕੱਢਿਆ ਤੇ ਸਹਾਰਾ ਵਰਕਰਾਂ ਵਲੋਂ ਜਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਜਖਮੀਆਂ ਦੀ ਪਹਿਚਾਣ ਨੀਤੂ ਗੋਇਲ ਪਤਨੀ ਅਸਵਨੀ ਗੋਇਲ, ਗੀਤਾ ਰਾਣੀ ਪਤਨੀ ਪ੍ਰਵੇਸ ਕੁਮਾਰ, ਪ੍ਰਵੇਸ ਕੁਮਾਰ ਪੁੱਤਰ ਪ੍ਰਕਾਸ ਅਤੇ ਇੱਕ ਬੱਚੇ ਵਜੋਂ ਹੋਈ ਹੈ।
ਇਸ ਖ਼ਬਰ ਨਾਲ ਸਬੰਧਤ ਫ਼ੋਟੋ 21 ਬੀਟੀਆਈ 08 ਵਿਚ ਹੈ।