ਭ੍ਰਿਸ਼ਟਾਚਾਰ ਵਿਰੁੱਧ ਜਲੰਧਰ ਵਿਜੀਲੈਂਸ ਦੀ ਕਾਰਵਾਈ
ਜਲੰਧਰ : ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਜਾਰੀ ਹੈ ਇਸੇ ਤਹਿਤ ਜਲੰਧਰ ਵਿਖੇ ਵਿਜੀਲੈਂਸ ਨੇ ਰਿਸ਼ਵਤਖੋਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਜਾਣਕਾਰੀ ਅਉਸਰ ਵਿਜੀਲੈਂਸ ਨੇ ਨਗਰ ਨਿਗਮ ਦੇ ਏ. ਟੀ. ਪੀ. (ਅਸਿਸਟੈਂਟ ਟਾਊਨ ਪਲਾਨਰ) ਰਵੀ ਪੰਕਜ, ਸਾਜ਼ਿਸ਼ਕਰਤਾ ਆਗੂ ਅਰਵਿੰਦ ਮਿਸ਼ਰਾ ਉਰਫ ਅਰਵਿੰਦ ਸ਼ਰਮਾ, ਕੁਨਾਲ ਕੋਹਲੀ ਨੂੰ ਦਿੱਤੇ ਗਏ ਪੈਸਿਆਂ ਨਾਲ ਕਾਬੂ ਕੀਤਾ ਹੈ। ਇਨ੍ਹਾਂ 'ਤੇ ਬਾਠ ਕੈਸਲ ਦੇ ਮਾਲਕਾਂ ਤੋਂ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ।
ਇਹ ਵੀ ਪੜ੍ਹੋ: ਦਾਜ ਮਿਲਣ ਤੋਂ ਬਾਅਦ ਵੀ ਹੈ ਪਰਿਵਾਰਕ ਜਾਇਦਾਦ 'ਤੇ ਬੇਟੀ ਦਾ ਅਧਿਕਾਰ
ਬਾਠ ਕੈਸਲ ਦੇ ਨਰਿੰਦਰ ਬਾਠ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜੀ. ਟੀ. ਰੋਡ ’ਤੇ ਸਥਿਤ ਬਾਠ ਕੈਸਲ ਦੇ ਸਬੰਧ ਵਿੱਚ ਅਰਵਿੰਦ ਮਿਸ਼ਰਾ ਵੱਲੋਂ ਪਲਾਨ ਕਰ ਕੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਏ. ਟੀ. ਪੀ. ਰਵੀ ਪੰਕਜ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਮਾਮਲਾ ਦਬਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ: ਨਾਭਾ ਜੇਲ੍ਹ ਬ੍ਰੇਕ ਮਾਮਲਾ : ਕਰੀਬ ਸਾਢੇ 7 ਸਾਲ ਬਾਅਦ ਅਦਾਲਤ ਨੇ 22 ਨੂੰ ਦਿੱਤਾ ਦੋਸ਼ੀ ਕਰਾਰ ਜਦਕਿ 6 ਨੂੰ ਕੀਤਾ ਬਰੀ
ਸ਼ਿਕਾਇਤਕਰਤਾ ਮੁਤਾਬਕ ਰਵੀ ਪੰਕਜ ਨੂੰ 2 ਵਾਰ 1-1 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ ਮਾਮਲਾ ਦਬਾਉਣ ਲਈ 10 ਲੱਖ ਵਿਚ ਸੌਦਾ ਤੈਅ ਹੋਇਆ। ਜਾਣਕਾਰੀ ਮੁਤਾਬਕ ਬਾਕੀ ਦੇ ਰਹਿੰਦੇ 8 ਲੱਖ ਰੁਪਏ ਦੇਣ ਲਈ ਰਵੀ ਪੰਕਜ ਨੂੰ ਉਸ ਦੇ ਸਾਥੀਆਂ ਨਾਲ ਬੁਲਾਇਆ ਗਿਆ ਸੀ।
ਉਧਰ ਵਿਜੀਲੈਂਸ ਨੂੰ ਨੂੰ ਇਸ ਪੂਰੇ ਮਾਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿਤੀ ਗਈ ਸੀ। ਵਿਜੀਲੈਂਸ ਦੇ ਹੈੱਡ ਆਫਿਸ ਵੱਲੋਂ ਇਸ ਕਾਰਵਾਈ ਲਈ ਤਾਇਨਾਤ ਕੀਤੇ ਗਏ ਡੀ. ਐੱਸ. ਪੀ. ਅਜੈ ਕੁਮਾਰ ਦੀ ਅਗਵਾਈ ਵਿਚ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਬੀ. ਐੱਮ. ਸੀ. ਚੌਕ ਨਜ਼ਦੀਕ ਸਥਿਤ ਹੋਟਲ ਦੇ ਬਾਹਰੋਂ ਕਾਬੂ ਕੀਤਾ ਗਿਆ।